ਲੁਧਿਆਣਾ : ਲੁਧਿਆਣਾ ਪੁਲਿਸ ਵੱਲੋਂ ਅਕਾਲੀ ਦਲ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਜਗਦੀਸ਼ ਗਰਚਾ ਦੇ ਘਰ ਹੋਈ ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਹੋਇਆਂ ਤਿੰਨ ਮੁਲਜ਼ਮਾਂ ਨੂੰ ਦਿੱਲੀ ਪੁਲਿਸ ਦੀ ਮਦਦ ਦੇ ਨਾਲ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਹਾਲੇ ਵੀ ਫਰਾਰ ਹੈ, ਜਗਦੀਸ਼ ਗਰਚਾ ਵੱਲੋਂ ਘਰ ਦੇ ਵਿੱਚ ਰੱਖੇ ਨੌਕਰ ਨੇ ਹੀ ਆਪਣੇ 3 ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੂਰੇ ਪਰਿਵਾਰ ਨੂੰ ਬੇਹੋਸ਼ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਘਰ ਤੋਂ 1 ਕਰੋੜ ਰੁਪਏ ਕੀਮਤ ਦੇ ਗਹਿਣੇ, ਮੋਤੀ, ਵੱਖ-ਵੱਖ ਦੇਸ਼ਾਂ ਦੇ ਸਿੱਕੇ ਅਤੇ ਘੜੀਆਂ ਆਦਿ ਬਰਾਮਦ ਕੀਤੀਆਂ ਹਨ।
ਇਹ ਹੈ ਮਾਮਲਾ : ਪੁਲਿਸ ਕਮਿਸ਼ਨਰ ਲੁਧਿਆਣਾ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰ ਕੋਲ ਨਾ ਤਾਂ ਮੁਲਜ਼ਮ ਨੌਕਰ ਦੀ ਕੋਈ ਤਸਵੀਰ ਸੀ ਅਤੇ ਨਾ ਹੀ ਉਸ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਗਈ ਸੀ। ਮੁਲਜ਼ਮ ਨੌਕਰ ਤੇ ਪਹਿਲਾਂ ਵੀ ਮੰਡੀ ਗੋਬਿੰਦਗੜ੍ਹ ਵਿੱਚ ਚੋਰੀ ਦਾ ਮੁਕਦਮਾਂ ਦਰਜ ਸੀ। ਪੁਲਿਸ ਕਮਿਸ਼ਨਰ ਇਸਨੂੰ ਵੱਡੀ ਕਾਮਯਾਬੀ ਦੇ ਰੂਪ ਵਿੱਚ ਦੇਖ ਰਹੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੇ ਵਿੱਚ ਕਰਨ ਬਹਾਦਰ 20 ਸਾਲ, ਸਰਜਨ ਸ਼ਾਹੀ 21 ਸਾਲ, ਕਿਸ਼ਨ ਬਹਾਦਰ 31 ਸਾਲ ਸ਼ਾਮਿਲ ਨੇ ਜਦੋਂ ਕਿ ਡੇਵਿਡ ਫ਼ਰਾਰ ਹੈ। ਇਹ ਸਾਰੇ ਨੇਪਾਲ ਦੇ ਵਸਨੀਕ ਗਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨੇਪਾਲ ਭੱਜਣ ਦੀ ਵਿੱਚ ਸਨ ਪਰ ਲੁਧਿਆਣਾ ਪੁਲਿਸ ਨੇ ਦਿੱਲੀ ਪੁਲਿਸ ਦੇ ਨਾਲ ਮਿਲ ਕੇ ਇਨ੍ਹਾਂ ਨੂੰ ਦਿੱਲੀ ਤੋਂ ਹੀ ਕਾਬੂ ਕਰ ਲਿਆ ਹੈ।
- Akali Dal on Warring: ਵੜਿੰਗ ਦੇ ਬਿਆਨ 'ਤੇ ਸਿੱਧਾ ਹੋਇਆ ਅਕਾਲੀ ਆਗੂ, ਕਹਿੰਦਾ ਤੁਹਾਨੂੰ ਤਾਂ ਪਾਰਟੀ 'ਚ ਕੋਈ ਪ੍ਰਧਾਨ ਹੀ ਨਹੀਂ ਮੰਨਦਾ
- DDPO receiving threats: ਬਹੁ ਕਰੋੜੀ ਪੰਚਾਇਤੀ ਜ਼ਮੀਨ ਘੁਟਾਲੇ ਦੀ ਜਾਂਚ ਕਰ ਰਹੀ ਡੀਡੀਪੀਓ ਨੂੰ ਮਿਲ ਰਹੀਆਂ ਧਮਕੀਆਂ, ਮਹਿਲਾ ਡੀਡੀਪੀਓ ਨੇ ਦੱਸਿਆ ਦਰਦ
- Hardeep Singh Nijjar House: ਹਰਦੀਪ ਸਿੰਘ ਨਿੱਝਰ ਦੇ ਪਿੰਡ ਵਾਲੇ ਘਰ ਨੂੰ ਲੱਗਿਆ ਜ਼ਿੰਦਰਾ
ਦੂਜੇ ਪਾਸੇ ਜਗਦੀਸ਼ ਗਰਚਾ ਦੇ ਬੇਟੇ ਨੇ ਦੱਸਿਆ ਹੈ ਕਿ ਲੁਧਿਆਣਾ ਪੁਲਿਸ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਅਜਿਹਾ ਪੁਲਿਸ ਅਫਸਰ ਨਹੀਂ ਵੇਖਿਆ। ਪੁਲਿਸ ਕਮਿਸ਼ਨਰ ਦੀ ਟੀਮ ਬਹੁਤ ਸੂਝ-ਬੂਝ ਦੇ ਨਾਲ ਇਸ ਵਾਰਦਾਤ ਨੂੰ 48 ਘੰਟੇ ਦੇ ਵਿੱਚ ਹੀ ਸੁਲਝਾ ਲਿਆ ਹੈ। ਉਹਨਾਂ ਕਿਹਾ ਕਿ ਮੇਰੇ ਪਿਤਾ ਜਗਦੀਸ਼ ਗਰਚਾ, ਮਾਤਾ ਦਲਜੀਤ ਕੌਰ, ਭੂਆ ਦਲੀਪ ਕੌਰ ਅਤੇ ਇੱਕ ਮਹੀਲਾ ਨੌਕਰ ਰੇਨੂੰ ਨੂੰ ਬੇਹੋਸ਼ ਕਰਕੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾ ਕਿਹਾ ਕਿ ਸਾਡੀ ਗਲਤੀ ਹੈ ਕਿ ਅਸੀਂ ਨੌਕਰ ਰੱਖਣ ਤੋਂ ਪਹਿਲਾਂ ਉਸ ਦੀ ਤਫਤੀਸ਼ ਨਹੀਂ ਕਰਵਾਈ, ਉਹਨਾਂ ਬਾਕੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਦਾ ਜਰੂਰ ਧਿਆਨ ਰੱਖਣ।