ਲੁਧਿਆਣਾ: ਲੁਧਿਆਣਾ ਪੁਲਿਸ Ludhiana police ਵੱਲੋਂ ਸੀ ਆਈ ਏ ਸਟਾਫ 1 ਅਤੇ ਸੀ ਆਈ ਏ 2 ਦੇ ਨਾਲ ਮਿਲ ਕੇ ਸ਼ਹਿਰ ਦੇ ਵਿੱਚ ਲਗਾਤਾਰ ਸਪਲਾਈ ਹੋ ਰਹੇ ਤੰਬਾਕੂ, ਹੁੱਕੇ, ਚਿਲਮ ਅਤੇ ਈ ਸਿਗਰੇਟ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਵੱਡੀ ਗਿਣਤੀ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਇਕ ਦਿਨ ਦੇ ਅੰਦਰ ਹੀ 8 ਦੁਕਾਨਦਾਰਾਂ Leaflets on 8 shopkeepers in Ludhiana ਉੱਤੇ ਪਰਚੇ ਦਰਜ ਕੀਤੇ ਗਏ ਨੇ ਅਤੇ ਇਹ ਸਾਰੇ ਹੀ ਦੁਕਾਨਦਾਰ ਨੇ ਜੋ ਇਹ ਪਾਬੰਦੀ ਸ਼ੁਦਾ ਸਮਾਨ ਵੇਚਦੇ ਸਨ। Ludhiana Police recovered hookah chillum
ਇਸ ਦੌਰਾਨ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਬਕਾਇਦਾ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜਕਲ ਬੱਚਿਆਂ ਦੇ ਵਿਚ ਈ ਸਿਗਰੇਟ ਦਾ ਕਾਫੀ ਚਲਣ ਚਲ ਰਿਹਾ ਹੈ ਜੋ ਕਿ ਬੇਹੱਦ ਖਤਰਨਾਕ ਹੈ ਇਸ ਕਰਕੇ ਛਾਪੇਮਾਰੀ ਕਰਕੇ ਅਸੀਂ ਗੈਰ-ਕਨੂੰਨੀ ਢੰਗ ਨਾਲ ਵੇਚੇ ਜਾ ਰਹੇ ਸਮਾਨ ਨੂੰ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਦੇ ਵਿਚ ਤੰਬਾਕੂ ਅਤੇ ਹੁੱਕੇ ਆਦਿ ਵਿਕਰੀ ਹੋ ਰਹੀ ਹੈ। ਜਿਸ ਕਰਕੇ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਟੀਮਾਂ ਦਾ ਗਠਨ ਕਰਕੇ ਸ਼ਹਿਰ ਭਰ ਦੇ ਵਿੱਚ ਛਾਪੇਮਾਰੀ ਕੀਤੀ ਅਤੇ ਵੱਡੀ ਤਦਾਦ ਅੰਦਰ ਪਾਬੰਦੀ ਸ਼ੁਦਾ ਸਮਾਨ ਬਰਾਮਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਅੱਜਕੱਲ੍ਹ ਬੱਚਿਆਂ ਦੇ ਵਿਚ ਈ ਸਿਗਰੇਟ ਦਾ ਕਾਫੀ ਕਰੇਜ਼ ਚੱਲ ਰਿਹਾ ਹੈ, ਜੋ ਕਿ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਇਸ ਲਤ ਵਿਚ ਆ ਜਾਂਦੇ ਹਨ ਅਤੇ ਇਹ ਅਜਿਹੀ ਚੀਜ਼ ਹੈ, ਜਿਸ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਜੋ ਕਿ ਇਹ ਦਿਮਾਗ਼ ਉੱਤੇ ਅਸਰ ਕਰਦੀ ਹੈ, ਆਈ ਗੇਟ ਨਾਂ ਦੀ ਕੰਪਨੀ ਇਹ ਬਣਾ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਕਨੂੰਨ ਬਹੁਤੇ ਸਖਤ ਨਹੀਂ ਹੈ, ਪਰ ਅਸੀਂ ਇਸ ਸਪਲਾਈ ਚੇਨ ਨੂੰ ਤੋੜਨ ਲਈ ਜ਼ਰੂਰ ਕੰਮ ਕਰ ਰਹੇ ਹਾਂ। ਇਨ੍ਹਾਂ ਨੂੰ ਜੋ ਅੱਗੇ ਡਲੀਬਰੀ ਕਰਦੇ ਹਨ, ਉਹਨਾਂ ਦੀ ਵੀ ਜਾਣਕਾਰੀ ਹਾਸਲ ਕਰ ਰਹੇ ਹਾਂ। ਜਿਸ ਤਹਿਤ 8 ਦੁਕਾਨਦਾਰਾਂ ਉੱਤੇ ਪਰਚਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ:- ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਸੈਕੜੇ ਪ੍ਰਸੰਸ਼ਕਾਂ ਨੇ ਮਾਤਾ ਚਰਨ ਕੌਰ ਨਾਲ ਕੀਤੀ ਮੁਲਾਕਾਤ