ਲੁਧਿਆਣਾ: ਦੁਗਰੀ ਇਲਾਕੇ ਵਿੱਚ ਪੈਂਦੇ ਨਾਮੀ ਸਪਾ ਸੈਂਟਰ ਉਪਰ ਲੁਧਿਆਣਾ ਪੁਲਿਸ ਵੱਲੋਂ ਐਤਵਾਰ ਨੂੰ ਬੀਤੀ ਰਾਤ ਰੇਡ ਕੀਤੀ ਗਈ ਹੈ। ਜਿੱਥੇ ਲੁਧਿਆਣਾ ਪੁਲਿਸ ਨੂੰ ਇਤਰਾਜ਼ਯੋਗ ਸਮਾਨ ਬਰਾਮਦ ਹੋਇਆ ਅਤੇ ਅਤੇ ਇਸ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਇਕ ਮਾਮਲਾ ਵੀ ਦਰਜ ਕੀਤਾ ਗਿਆ ਹੈ ਅਤੇ ਕਈਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਸਪਾ ਸੈਂਟਰ 'ਚ ਗ਼ਲਤ ਕੰਮ ਕੀਤੇ ਜਾਣ ਦੀ ਮਿਲੀ ਸੀ ਸੂਚਨਾ: ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਐਸਪੀ ਸਮੀਰ ਵਰਮਾ ਨੇ ਦੱਸਿਆ ਕਿ ਸੂਚਨਾ ਮਿਲਣ ਉੱਤੇ ਦੁੱਗਰੀ ਵਿੱਚ ਪੈਂਦੇ ਸਪਾ ਸੈਂਟਰ ਵਿੱਚ ਰੇਡ ਕੀਤੀ ਗਈ ਹੈ। ਜਿੱਥੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਗ਼ੈਰਕਾਨੂੰਨੀ ਕਾਰਵਾਈ ਕਰਨ ਵਾਲਿਆਂ ਉਪਰ ਅਜਿਹੀਆਂ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਹਨ।
ਸਪਾ ਸੈਂਟਰਾਂ ਖਿਲਾਫ ਹੁਣ ਮੁੰਹਿਮ ਸ਼ੁਰੂ: ਏਡੀਐਸਪੀ ਸਮੀਰ ਵਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਸਪਾ ਸੈਂਟਰ ਅਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਬੀਤੇ ਦਿਨੀਂ ਲੁਧਿਆਣਾ ਬੱਸ ਸਟੈਂਡ ਨੇੜੇ ਅਤੇ ਓਮੈਕਸ ਮਾਲ ਵਿੱਚ ਵੀ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਕਈ ਜੋੜਿਆਂ ਨੂੰ ਕਾਬੂ ਕੀਤਾ ਗਿਆ ਸੀ। ਲੁਧਿਆਣਾ ਪੁਲਿਸ ਵੱਲੋਂ ਹੁਣ ਲਗਾਤਾਰ ਸਪਾ ਸੈਂਟਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਛਾਪੇਮਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਦਰਅਸਲ, ਸਪਾ ਸੈਂਟਰਾਂ ਦੀ ਆੜ ਦੇ ਵਿੱਚ ਜਿਸਮਫਿਰੋਸ਼ੀ ਦਾ ਨਾਜਾਇਜ਼ ਕੰਮ ਚੱਲ ਰਿਹਾ ਸੀ ਜਿਸ ਦੀ ਲਗਾਤਾਰ ਪੁਲਿਸ ਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ। ਇਸੇ ਕਰਕੇ ਪੁਲਿਸ ਹਰਕਤ ਵਿੱਚ ਆਈ। ਉਨ੍ਹਾਂ ਕਿਹਾ ਕਿ ਹੁਣ ਇਨਾਂ ਸੈਂਟਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਮੇਂ ਸਮੇਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ 3 ਮਾਰਚ ਨੂੰ ਵੀ ਹੋਈ ਸੀ ਰੇਡ: ਇਸ ਤੋਂ ਪਹਿਲਾਂ ਵੀ, ਲੁਧਿਆਣਾ ਦੇ ਡਵੀਜ਼ਨ ਨੰਬਰ 5 ਤੇ 8 ਦੀ ਪੁਲਿਸ ਵੱਲੋਂ ਏਸੀਪੀ ਜਸਰੂਪ ਕੌਰ ਦੀ ਅਗਵਾਈ ਵਿੱਚ ਫਿਰੋਜ਼ਪੁਰ ਰੋਡ 'ਤੇ ਸਥਿਤ ਓਮੇਕਸ ਮਾਲ 'ਚ ਚੱਲ ਰਹੇ ਸਪਾ ਸੈਂਟਰ ਵਿੱਚ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਲੁਧਿਆਣਾ ਪੁਲਿਸ ਨੇ 10 ਲੜਕੇ ਅਤੇ ਲੜਕੀਆਂ ਨੂੰ ਸ਼ੱਕ ਦੇ ਆਧਾਰ ਉੱਤੇ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਇਲਾਵਾ, 4 ਫਰਵਰੀ 2023 ਨੂੰ ਵੀ ਲੁਧਿਆਣਾ ਪੁਲਿਸ ਨੇ ਜਿਸਮਫਿਰੋਸ਼ੀ ਦੇ ਚੱਲ ਰਹੇ ਨਾਜਾਇਜ਼ ਧੰਦੇ ਉੱਤੇ ਸਖ਼ਤ ਕਾਰਵਾਈ ਕਰਦਿਆਂ ਲੁਧਿਆਣਾ ਬੱਸ ਸਟੈਂਡ ਦੇ ਨੇੜੇ-ਤੇੜੇ ਤਿੰਨ ਹੋਟਲਾਂ, ਜਿਨ੍ਹਾਂ ਵਿੱਚ ਹੋਟਲ ਪਾਲਮ ਇਨ, ਹੋਟਲ ਰੀਗਲ ਕਲਾਸਿਕ, ਹੋਟਲ ਪਾਰਕ ਬਲੂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਵੀ ਜਿਸਮਫਿਰੋਸ਼ੀ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ ਸੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ 13 ਲੜਕੀਆਂ ਅਤੇ 5 ਲੜਕਿਆਂ ਦੀ ਗ੍ਰਿਫਤਾਰੀ ਹੋਈ ਸੀ। ਇਸ ਦੌਰਾਨ ਹੀ ਏਡੀਸੀਪੀ ਸ਼ੁਭਮ ਅੱਗਰਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ: Amritpal's gunman arrested: ਅੰਮ੍ਰਿਤਪਾਲ ਸਿੰਘ ਦਾ ਗੰਨਮੈਨ ਗ੍ਰਿਫ਼ਤਾਰ, NSA ਲਗਾ ਭੇਜਿਆ ਅਸਾਮ ਦੀ ਡਿਬਰੂਗੜ੍ਹ ਜੇਲ੍ਹ