ETV Bharat / state

ਖਬਰ ਦਾ ਅਸਰ, ਲਗਾਤਾਰ ਪੁੱਛੇ ਜਾ ਰਹੇ ਸਵਾਲਾਂ ਤੋਂ ਬਾਅਦ ਆਖ਼ਰਕਾਰ ਚਾਇਨਾ ਡੋਰ ਨੂੰ ਲੈ ਕੇ ਹਰਕਤ ਵਿੱਚ ਆਈ ਪੁਲਿਸ - Guttu of China Door recovered

ਈਟੀਵੀ ਭਾਰਤ ਵੱਲੋਂ ਨਸ਼ਰ ਲਗਾਤਾਰ ਖਬਰ ਨਸ਼ਰ ਕਰਨ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਈਨਾ ਡੋਰ (China Door) ਵੇਚਣ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਹਨਾਂ ਤੋਂ 139 ਗੱਟੂ ਡੋਰ ਨੇ ਬਰਾਮਦ ਹੋਏ ਹਨ।

Ludhiana Police has arrested 2 accused including China Door
ਖਬਰ ਦਾ ਅਸਰ
author img

By

Published : Jan 1, 2023, 8:16 AM IST

ਖਬਰ ਦਾ ਅਸਰ

ਲੁਧਿਆਣਾ: ਲਗਾਤਾਰ ਈਟੀਵੀ ਭਾਰਤ ਵੱਲੋਂ ਨਸ਼ਰ ਕੀਤੀ ਜਾ ਰਹੀ ਖਬਰ ਦਾ ਅਸਰ ਹੋਇਆ ਹੈ, ਆਖਰ ਕਾਰ ਲੁਧਿਆਣਾ ਪੁਲਿਸ ਚਾਈਨਾ ਡੋਰ (China Door) ਨੂੰ ਲੈ ਕੇ ਗੰਭੀਰ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਇਸੇ ਕੜੀ ਦੇ ਤਹਿਤ ਪੁਲੀਸ ਵੱਲੋਂ ਖੁਦ ਇਕ ਆਪ੍ਰੇਸ਼ਨ ਨੂੰ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 139 ਦੇ ਕਰੀਬ ਚਾਇਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਹਨ ਅਤੇ ਇਹ ਦੋਵੇਂ ਮੁਲਜ਼ਮ 150 ਰੁਪਏ ਵਿਚ ਖਰੀਦ ਕੇ ਅੱਗੇ 300 ਰੁਪਏ ਤਕ ਵੇਚਦੇ ਸਨ ਸੌ ਫੀਸਦੀ ਬਚਤ ਹੋਣ ਕਰਕੇ ਇਹ ਇਸ ਧੰਦੇ ਵਿੱਚ ਆਏ ਸਨ, ਪਰ ਪੁਲਿਸ ਨੇ ਮਾਲ ਦੇ ਨਾਲ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜੋ: ਨਵੇਂ ਵਰ੍ਹੇ ਦੀ ਆਮਦ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਆਈ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀ ਹੈ ਨਤਮਸਤਕ

ਬਸੰਤ ਪਾਰਕ ਥਾਣਾ ਸ਼ਿਮਲਾਪੁਰੀ ਦੇ ਅਧੀਨ ਹੀ ਪੁਲਿਸ ਵੱਲੋਂ ਇਹ ਪਰਚਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਸਬੰਧੀ ਆਈਪੀਐਸ ਅਫਸਰ ਏਡੀਸੀਪੀ ਸੁਹੇਲ ਕਾਸਿਮ ਮੀਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਸ਼ਨਾਖਤ ਪਵਨ ਕੁਮਾਰ ਅਤੇ ਮੁਕੇਸ਼ ਕੁਮਾਰ ਵਜੋਂ ਹੋਈ ਹੈ, ਪਵਨ ਕੁਮਾਰ ਕੋਲੋਂ 60 ਚਾਈਨਾ ਡੋਰ ਦੇ ਗੱਟੂ ਅਤੇ ਮੁਕੇਸ਼ ਕੋਲੋਂ 79 ਗੱਟੂ ਬਰਾਮਦ ਕੀਤੇ ਗਏ ਹਨ। ਪਵਨ ਕੁਮਾਰ ਆਪਣੀ ਦੁਕਾਨ ਜੋ ਕਿ ਗੁਰਮੁਖ ਸਿੰਘ ਰੋਡ, ਪਰੀਤ-ਨਗਰ ਸ਼ਿਮਲਾਪੁਰੀ ਦੀ ਵਿੱਚ ਸਥਿਤ ਹੈ ਉਥੇ ਵੇਚਦਾ ਸੀ।

ਏਡੀਸੀਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਹੈ ਕਿ ਪਹਿਲਾਂ ਮੁਲਜ਼ਮਾਂ ਨੂੰ ਲੱਗਦਾ ਸੀ ਕਿ ਇਸ ਮਾਮਲੇ ਦੇ ਵਿਚ ਜੇਕਰ ਉਹ ਫੜੇ ਵੀ ਜਾਂਦੇ ਨੇ ਤਾਂ ਉਨ੍ਹਾਂ ਨੂੰ ਥਾਣੇ ਦੇ ਵਿਚ ਹੀ ਬੇਲ ਮਿਲ ਜਾਂਦੀ ਸੀ, ਪਰ ਉਨ੍ਹਾਂ ਕਿਹਾ ਕਿ ਹੁਣ ਧਰਾਵਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਇਸ ਕਰਕੇ ਜੇ ਕਰ ਕੋਈ ਵੀ ਚਾਈਨਾ ਡੋਰ ਵੇਚਦਾ ਹੈ ਤਾਂ ਉਸ ਨੂੰ ਜੇਲ੍ਹ ਜਾਣਾ ਪੈਂਦਾ ਹੈ, ਉਨ੍ਹਾਂ ਕਿਹਾ ਕਿ ਪਹਿਲਾਂ ਧਾਰਾ 188 ਲਗਾਈ ਜਾਂਦੀ ਸੀ ਪਰ ਹੁਣ 336, 51, 39 ਵਾਇਲਡ ਲਾਈਫ ਐਕਟ, 1972, 15 ਅਤੇ ਨਾਲ ਹੀ ਵਾਤਾਵਰਣ ਸੰਭਾਲ ਐਕਟ 1986 ਵੀ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਇਹ ਗੌਰਖ ਧੰਦਾ ਕਰਨ ਵਾਲੇ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ। ਉਨ੍ਹਾਂ ਕਿਹਾ ਇਸ ਕਰਕੇ ਜੋ ਕੋਈ ਵੀ ਇਹ ਕੰਮ ਹੁਣ ਕਰ ਰਿਹਾ ਹੈ ਉਹ ਇਸ ਨੂੰ ਛੱਡ ਦੇਵੇ ਨਹੀਂ ਤਾਂ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਵੇਗਾ।

ਸੁਹੇਲ ਮੀਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਸਖਤ ਹਦਾਇਤਾਂ ਚਾਈਨਾ ਡੋਰ ਨੂੰ ਲੈ ਕੇ ਦਿੱਤੀਆਂ ਗਈਆਂ ਹਨ। ਕਾਬਿਲੇਗੌਰ ਹੈ ਕਿ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਲਗਾਤਾਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਚਾਈਨਾ ਡੋਰ ਸੰਬੰਧੀ ਅਤੇ ਕਿੰਗ ਪਿਨ ਨੂੰ ਗ੍ਰਿਫਤਾਰ ਕਰਨ ਸਬੰਧੀ ਸਵਾਲ ਪੁੱਛੇ ਜਾ ਰਹੇ ਸਨ ਜਿਸ ਨੂੰ ਲੈ ਕੇ ਖਬਰਾਂ ਵੀ ਨਸ਼ਰ ਕੀਤੀਆਂ ਜਾ ਰਹੀਆਂ ਸਨ ਜਿਸ ਦਾ ਕਿਤੇ ਨਾ ਕਿਤੇ ਪੁਲਿਸ ਦੇ ਦਬਾਅ ਪੈਂਦਾ ਹੁਣ ਜ਼ਰੂਰ ਵਿਖਾਈ ਦੇ ਰਿਹਾ ਹੈ।

ਇਹ ਵੀ ਪੜੋ: ਹਫ਼ਤਾਵਰੀ ਰਾਸ਼ੀਫਲ (1 ਤੋਂ 7 ਜਨਵਰੀ ਤੱਕ): ਅਚਾਰੀਆ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ

ETV Bharat Logo

Copyright © 2025 Ushodaya Enterprises Pvt. Ltd., All Rights Reserved.