ETV Bharat / state

Discharge of Bapu Surat Singh: ਡਾਕਟਰਾਂ ਦੀ ਟੀਮ ਦੀ ਮਨਜ਼ੂਰੀ ਤੋਂ ਬਾਅਦ ਹੀ ਘਰ ਜਾਣਗੇ ਬਾਪੂ ਸੂਰਤ ਸਿੰਘ ਖਾਲਸਾ, ਪੁਲਿਸ ਕਮਿਸ਼ਨਰ ਨੇ ਕੀਤਾ ਸਾਫ਼

ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਲੰਮੇਂ ਸਮੇਂ ਤੋਂ ਹੜਤਾਲ ਕਰ ਰਹੇ ਬਾਪੂ ਸੂਰਤ ਸਿੰਘ ਸਿਹਤ ਖ਼ਰਾਬ ਹੋਣ ਦੇ ਚੱਲਦੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਾਖਲ ਹਨ। ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਫ਼ ਕਰ ਦਿੱਤਾ ਹੈ ਕਿ ਡਾਕਟਰਾਂ ਦੀ ਪਰਮਿਸ਼ਨ ਤੋਂ ਬਾਅਦ ਹੀ ਬਾਪੂ ਸੂਰਤ ਸਿੰਘ ਖ਼ਾਲਸਾ ਘਰ ਜਾ ਸਕਣਗੇ।

author img

By

Published : Feb 27, 2023, 2:46 PM IST

Updated : Feb 27, 2023, 5:11 PM IST

Ludhiana police gave an explanation regarding the discharge of Bapu Surat Singh Khalsa from the hospital
Discharge of Bapu Surat Singh: ਡਾਕਟਰਾਂ ਦੀ ਟੀਮ ਦੀ ਮਨਜ਼ੂਰੀ ਤੋਂ ਬਾਅਦ ਹੀ ਘਰ ਜਾਣਗੇ ਬਾਪੂ ਸੂਰਤ ਸਿੰਘ ਖਾਲਸਾ, ਪੁਲਿਸ ਕਮਿਸ਼ਨਰ ਨੇ ਕੀਤਾ ਸਾਫ਼
Discharge of Bapu Surat Singh: ਡਾਕਟਰਾਂ ਦੀ ਟੀਮ ਦੀ ਮਨਜ਼ੂਰੀ ਤੋਂ ਬਾਅਦ ਹੀ ਘਰ ਜਾਣਗੇ ਬਾਪੂ ਸੂਰਤ ਸਿੰਘ ਖਾਲਸਾ, ਪੁਲਿਸ ਕਮਿਸ਼ਨਰ ਨੇ ਕੀਤਾ ਸਾਫ਼

ਲੁਧਿਆਣਾ: ਜ਼ਿਲ੍ਹੇ ਡੀ ਐਮ ਸੀ ਹਸਪਤਾਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਿੱਖ ਜਥੇਬੰਦੀਆਂ ਦੀ ਚੱਲ ਰਹੀ ਬੈਠਕ ਖਤਮ ਹੋ ਗਈ ਹੈ, ਬੈਠਕ ਖਤਮ ਹੋਣ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਹੈ ਕਿ ਅਸੀਂ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਜਦੋਂ ਵੀ ਬਾਪੂ ਸੂਰਤ ਸਿੰਘ ਖਾਲਸਾ ਨੂੰ ਡਾਕਟਰਾਂ ਦੇ ਬਣਾਈ ਗਈ ਕਮੇਟੀ ਵੱਲੋਂ ਲੈ ਕੇ ਜਾਣ ਦਾ ਸਰਟੀਫਿਕੇਟ ਮਿਲ ਜਾਵੇਗਾ ਅਸੀਂ ਉਹਨਾਂ ਨੂੰ ਘਰ ਭੇਜ ਦੇਵਾਂਗੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਰੱਖਣ ਦੀ ਸਾਡੀ ਕੋਈ ਮੰਸ਼ਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਜਥੇਬੰਦੀਆਂ ਨੂੰ ਅਸੀਂ ਗੱਲ ਸਮਝਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਸ ਗੱਲ ਦਾ ਹੁਣ ਕੋਈ ਵਿਰੋਧ ਨਹੀਂ ਅਸੀਂ ਵੀ ਚਾਹੁੰਦੇ ਹਾਂ ਕਿ ਬਾਪੂ ਸੂਰਤ ਸਿੰਘ ਆਪਣੇ ਘਰ ਜਾਣ।

ਦੇਖ ਰੇਖ ਲਈ ਬਣਾਈ ਗਈ ਡਾਕਟਰਾਂ ਦੀ ਕਮੇਟੀ: ਇਸ ਤੋਂ ਪਹਿਲਾਂ ਬੀਤੀ ਰਾਤ ਡੀ ਐਮ ਸੀ ਹਸਪਤਾਲ ਵਿੱਚ ਕਾਫ਼ੀ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਦੋ ਦਿਨ ਦਾ ਹੋਰ ਸਮਾਂ ਦਿੱਤਾ ਸੀ, ਪਰ ਅੱਜ ਦੀ ਮੀਟਿੰਗ ਦੇ ਵਿੱਚ ਜਥੇਬੰਦੀਆਂ ਨੂੰ ਇਹ ਸਾਫ ਕਰ ਦਿੱਤਾ ਗਿਆ ਹੈ ਕੇ ਬਾਪੂ ਸੂਰਤ ਸਿੰਘ ਦੀ ਸਿਹਤ ਦੀ ਦੇਖ ਰੇਖ ਲਈ ਬਣਾਈ ਗਈ ਡਾਕਟਰਾਂ ਦੀ ਕਮੇਟੀ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਹੈ ਜਿਸ ਅਤੇ ਉਹਨਾਂ ਵੱਲੋਂ ਸਹਿਮਤੀ ਉੱਤੇ ਹੀ ਬਾਪੂ ਸੂਰਤ ਸਿੰਘ ਨੂੰ ਛੁੱਟੀ ਦਿੱਤੀ ਜਾਵੇਗੀ। ਫਿਲਹਾਲ ਹੁਣ ਡਾਕਟਰਾਂ ਦੀ ਟੀਮ ਜਦੋਂ ਤੱਕ ਕਲੀਰੈਂਸ ਨਹੀਂ ਦਿੰਦੀ ਓਦੋਂ ਤੱਕ ਜਥੇਬੰਦੀਆਂ ਧਰਨਾ ਨਹੀਂ ਲਾਉਣਗੀਆਂ। ਹਾਲਾਂਕਿ ਜਦੋਂ ਉਨ੍ਹਾਂ ਨੂੰ ਮੋਰਚੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਨਹੀਂ ਦੱਸ ਸਕਦੇ, ਪਰ ਕਲ੍ਹ ਰਾਤ ਦੇ ਵਾਕੇ ਤੋਂ ਬਾਅਦ ਪੁਲਿਸ ਜਰੂਰ ਚੌਕਸ ਹੋ ਚੁੱਕੀ ਹੈ।

ਜਥੇਬੰਦੀਆਂ ਨੇ ਗੱਲ ਦੀ ਗੰਭੀਰਤਾ ਨੂੰ ਸਮਝਿਆ: ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਹ ਵੀ ਸਾਫ਼ ਕੀਤਾ ਕਿ ਬਾਪੂ ਸੂਰਤ ਸਿੰਘ ਨੂੰ ਲੈਣ ਆਈਆਂ ਜਥੇਬੰਦੀਆਂ ਨੇ ਵੀ ਗੱਲ ਦੀ ਗੰਭੀਰਤਾ ਨੂੰ ਸਮਝਿਆ ਹੈ। ਉਨ੍ਹਾਂ ਕਿਹਾ ਬਾਪੂ ਸੂਰਤ ਸਿੰਘ ਪਿਛਲੇ 8 ਸਾਲਾਂ ਤੋਂ ਹਸਪਤਾਲ ਵਿੱਚ ਦਾਖਿਲ ਨੇ ਅਤੇ ਜੇਕਰ ਉਨ੍ਹਾਂ ਨੂੰ ਇੰਝ ਅਚਾਨਕ ਛੁੱਟੀ ਕਰ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਨੂੰ ਲੈਣ ਆਈਆਂ ਜਥੇਬੰਦੀਆਂ ਉਨ੍ਹਾਂ ਦੀ ਲੰਮੀ ਜ਼ਿੰਦਗੀ ਲਈ ਦੁਆ ਕਰਨਾ ਚਾਹੁੰਦੀਆਂ ਨੇ ਨਾ ਕਿ ਉਨ੍ਹਾਂ ਲਈ ਖ਼ਤਰਾ ਬਣਨਾ ਚਾਹੁੰਦੀਆਂ ਨੇ। ਦੱਸ ਦਈਏ ਬਾਪੂ ਸੂਰਤ ਸਿੰਘ ਪਿਛਲੇ ਲੰਮੇਂ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦੇ ਹੋਏ ਭੁੱਖ ਹੜਤਾਲ ਉੱਤੇ ਹਨ ਅਤੇ ਹੁਣ ਸਿਹਤ ਖ਼ਰਾਬ ਹੋਣ ਦੇ ਚੱਲਦੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਕਈ ਸਾਲਾਂ ਤੋਂ ਦਾਖ਼ਿਲ ਹਨ।

ਇਹ ਵੀ ਪੜ੍ਹੋ: Kaumi Insaaf Morcha: ਪੁਲਿਸ ਛਾਉਣੀ 'ਚ ਤਬਦੀਲ ਹੋਇਆ ਲੁਧਿਆਣਾ ਡੀਐੱਮਸੀ, ਨਿੱਜੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ

Last Updated : Feb 27, 2023, 5:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.