ETV Bharat / state

ਚਾਈਨਾ ਡੋਰ ਦਾ ਕਿੰਗ ਪਿੰਨ ਨਾ ਫੜੇ ਜਾਣ ਬਾਰੇ ਪੁੱਛੇ ਸਵਾਲ ਉਤੇ ਭੜਕੇ ਪੁਲਿਸ ਕਮਿਸ਼ਨਰ, 'ਇਹ ਵੀ ਕੋਈ ਸਵਾਲ ਹੈ, ਅਸੀਂ ਹਮੇਸ਼ਾ ਕਿੰਗ ਪਿੰਨ ਫੜਦੇ ਹਾਂ'

ਪੰਜਾਬ 'ਚ ਪਤੰਗ ਉਡਾਉਣ ਦੇ ਸੀਜ਼ਨ ਦੌਰਾਨ ਚਾਈਨਾ ਡੋਰ ਦੀ ਅੰਨ੍ਹੇਵਾਹ ਵਿੱਕਰੀ ਹੋ ਰਹੀ ਹੈ। ਇਸ ਉਤੇ ਪੁਲਿਸ ਵੱਲੋਂ ਹਾਲੇ ਨਵੇਂ ਸਾਲ ਦੇ ਜਸ਼ਨ ਤੋਂ ਬਾਅਦ ਧਿਆਨ ਦੇਣ ਦੀ ਗੱਲ ਕਹੀ ਜਾ ਰਹੀ ਹੈ। ਜਦੋ ਚਾਈਨਾ ਡੋਰ ਦੇ ਕਿੰਗ ਪਿੰਨ (King Pin of China Door not being caught IN Ludhiana) ਉਤੇ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਇਹ ਵੀ ਕੋਈ ਸਵਾਲ ਹੈ।

author img

By

Published : Dec 30, 2022, 11:10 PM IST

King Pin of China Door not being caught Ludhiana Police

King Pin of China Door not being caught IN Ludhiana

ਲੁਧਿਆਣਾ: ਪੰਜਾਬ 'ਚ ਪਤੰਗ ਉਡਾਉਣ ਦੇ ਸੀਜ਼ਨ ਦੌਰਾਨ ਚਾਈਨਾ ਡੋਰ ਦੀ ਅੰਨ੍ਹੇਵਾਹ ਵਿੱਕਰੀ ਹੋ ਰਹੀ ਹੈ। ਜਿਸ ਕਾਰਨ ਪਸ਼ੂ-ਪੰਛੀ ਵੀ ਲਗਾਤਾਰ ਇਸ ਦਾ ਸ਼ਿਕਾਰ ਹੋ ਰਹੇ ਹਨ। ਪਰ ਫਿਰ ਵੀ ਇਹ ਅੰਨ੍ਹੇਵਾਹ ਵਿਕ ਰਹੀ ਹੈ। ਜਿਸ 'ਤੇ ਇਕ ਦਰਜਨ ਤੋਂ ਲੈ ਕੇ 100 ਗੱਟੂ ਦੀ ਬਰਮਦਗੀ ਹੋ ਰਹੀ ਹੈ ਪਰ ਲੱਗਦਾ ਹੈ ਇਸ ਦੇ ਪਿੱਛੇ ਕਿੰਗ ਪਿੰਨ ਕੌਣ-ਕੌਣ ਹੈ, ਇਸ ਦਾ ਪਰਦਾਫਾਸ਼ ਲੁਧਿਆਣਾ ਪੁਲਿਸ ਨਹੀਂ ਕਰ ਪਾ ਰਹੀ ਹੈ।

ਨਵੇਂ ਸਾਲ ਦੇ ਪ੍ਰਬੰਧਾਂ ਉਤੇ ਜ਼ਿਆਦਾ ਧਿਆਨ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਪਰਾਧ ਦੇ ਮਾਮਲੇ 'ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਬੇਸ਼ੱਕ ਆਪਣੀ ਪਿੱਠ ਥਪਥਪਾਈ ਕਰ ਰਹੇ ਹਨ। ਪਰ ਜਦੋਂ ਉਨ੍ਹਾਂ ਨੂੰ ਚਾਈਨਾ ਡੋਰ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਮੁਹਿੰਮ ਚਲਾਵਾਂਗੇ| ਪਹਿਲਾਂ ਅਸੀਂ ਨਵੇਂ ਸਾਲ 'ਤੇ ਸੁਰੱਖਿਆ ਦੇ ਪ੍ਰਬੰਧ ਕਰਾਂਗੇ। ਉਸ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ।

ਪੱਤਰਕਾਰ ਦੇ ਸਵਾਲ ਨੂੰ ਪੁਲਿਸ ਕਮਿਸ਼ਨਰ ਨੇ ਦੱਸਿਆ ਬੇਕਾਰ: ਇੰਨਾ ਹੀ ਨਹੀਂ ਜਦੋਂ ਸਾਡੇ ਪੱਤਰਕਾਰ ਵੱਲੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਕਿੰਗਪਿਨ ਵੀ ਫੜੇ ਜਾਣਗੇ ਜਾਂ ਸਿਰਫ ਛੋਟੇ ਦੁਕਾਨਦਾਰ 'ਤੇ ਹੀ ਪਰਚੇ ਹੋਣਗੇ, ਤਾਂ ਉਨ੍ਹਾਂ ਕਿਹਾ ਇਹ ਵੀ ਕੋਈ ਸਵਾਲ ਹੈ। ਅਸੀਂ ਕਿੰਗਪਿਨ ਨੂੰ ਹੀ ਫੜਾਂਗੇ, ਪਰ ਅੰਕੜੇ ਕੁਝ ਹੋਰ ਦੱਸ ਰਹੇ ਹਨ। ਇਹ ਸਵਾਲ ਸੁਣ ਕੇ ਉਨ੍ਹਾਂ ਨਜ਼ਰਅੰਦਾਜ਼ ਕਰਦਿਆਂ ਧੰਨਵਾਦ ਕਹਿ ਦਿੱਤਾ ਅਤੇ ਉੱਠ ਕੇ ਚਲੇ ਗਏ।

ਸਿਰਫ ਛੋਟੇ ਦੁਕਾਨਦਾਰਾਂ 'ਤੇ ਹੀ ਕਾਰਵਾਈ : ਦੱਸਣਯੋਗ ਹੈ ਕਿ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਲਗਾਤਾਰ ਚਾਈਨਾ ਡੋਰ ਦੀ ਅੰਨ੍ਹੇਵਾਹ ਵਿਕਰੀ ਹੋ ਰਹੀ ਹੈ ਅਤੇ ਪੁਲਿਸ ਛੋਟੇ ਦੁਕਾਨਦਾਰਾਂ ਨੂੰ ਫੜ ਕੇ ਆਪਣੀ ਪਿੱਠ ਥਪਥਪਾਉਂਦੀ ਹੈ। ਜਦਕਿ ਇਸ ਦੇ ਸਰਗਨਾ ਅਤੇ ਵੱਡੇ ਕਾਰੋਬਾਰੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇੰਨਾ ਹੀ ਨਹੀਂ ਹੁਣ ਸੋਸ਼ਲ ਮੀਡੀਆ ਰਾਹੀਂ ਆਨਲਾਈਨ ਵੀ ਚਾਈਨਾ ਡੋਰ ਵੇਚੀ ਜਾ ਰਹੀ ਹੈ।

ਸ਼ੋਸਲ ਮੀਡੀਆ ਰਾਹੀ ਵਿਕ ਰਹੀ ਚਾਇਨਾ ਡੋਰ: ਲੋਕ ਆਪਣਾ ਮੋਬਾਈਲ ਨੰਬਰ ਪਾ ਕੇ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਨ ਲਈ ਕਹਿ (China Door is being sold through social media) ਰਹੇ ਹਨ। ਹਾਲਾਂਕਿ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਅਸੀਂ ਇਨ੍ਹਾਂ 'ਤੇ ਲਗਾਮ ਲਗਾਵਾਂਗੇ। ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਇਹ ਧੰਦਾ ਅੰਨ੍ਹੇਵਾਹ ਚੱਲ ਰਿਹਾ ਹੈ। ਚਾਈਨਾ ਡੋਰ ਵੇਚਣ ਵਾਲੇ ਸ਼ੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਚਾਈਨਾ ਡੋਰ ਘਰ-ਘਰ ਪਹੁੰਚਾਈ ਜਾ ਰਹੀ ਹੈ। ਜਦਕਿ ਪੁਲਿਸ ਛੋਟੇ ਦੁਕਾਨਦਾਰਾਂ ਦੀ 'ਤੇ ਹੀ ਪਰਚਾ ਦਰਜ ਕਰ ਪਾ ਰਹੀ ਹੈ।

ਇਹ ਵੀ ਪੜ੍ਹੋ:- ਸਿੰਜਾਈ ਘੁਟਾਲਾ ਮਾਮਲੇ 'ਚ ਜਨਮੇਜਾ ਸਿੰਘ ਸੇਖੋ ਨੂੰ ਸੰਮਨ ਜਾਰੀ, ਵਿਜੀਲੈਂਸ ਬਿਓਰੋ ਕੋਲ ਹੋਏ ਪੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.