ਲੁਧਿਆਣਾ : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋ ਮਾਮਲਿਆਂ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਪਹਿਲਾ ਮਾਮਲਾ ਥਾਣਾ ਪੀ ਏ ਯੂ ਅਧੀਨ ਦਰਜ ਕੀਤਾ ਗਿਆ ਸੀ, ਜਿਸ ਵਿਚ ਪੀੜਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਕੋਲੋਂ 7 ਲੱਖ ਰੁਪਏ ਦੀ ਨਕਦੀ ਲੁੱਟ ਲਈ ਗਈ ਹੈ, ਜਦਕਿ ਰਿਪੋਰਟ 'ਚ 5 ਲੱਖ 'ਚ ਲਿਖਵਾਏ ਗਏ ਅਤੇ ਬਾਅਦ 'ਚ ਕਰੀਬ 4.5 ਲੱਖ ਦੀ ਗੱਲ ਕਹੀ ਗਈ। ਫੜੇ ਗਏ ਮੁਲਜ਼ਮਾਂ ਨੇ ਕਿਹਾ ਕਿ 2 ਲੱਖ ਦੇ ਕਰੀਬ ਦੀ ਹੀ ਨਗਦੀ ਸੀ, ਪੁਲਿਸ ਨੇ ਇਸ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਇੱਕ ਕਾਫੀ ਵੱਡਾ ਮੁਲਜ਼ਮ ਹੈ ਜਿਸ ਦੇ ਖਿਲਾਫ ਪਹਿਲਾਂ ਹੀ ਵੱਖ-ਵੱਖ ਜ਼ਿਲ੍ਹਿਆਂ ਵਿੱਚ 15 ਕੇਸ ਦਰਜ ਹਨ। ਜਿਨ੍ਹਾ ਚ 5 ਜਲੰਧਰ, 3 ਮੁਹਾਲੀ, ਹੁਸ਼ਿਆਰਪੁਰ ਅਤੇ ਹੋਰ ਜ਼ਿਲ੍ਹਿਆਂ ਚ ਵੀ ਦਰਜ ਹਨ। ਜਦਕਿ ਇੱਕ ਮੁਲਜ਼ਮ ਖ਼ਿਲਾਫ਼ ਲੁਧਿਆਣਾ ਵਿੱਚ ਹੀ ਕੇਸ ਦਰਜ ਕੀਤਾ ਗਿਆ ਹੈ ਅਤੇ ਬਾਕੀ ਦੂਜੇ ਮੁਲਜ਼ਮਾਂ ਖ਼ਿਲਾਫ਼ ਤਿੰਨ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਦੋ ਮੁਹਾਲੀ ਵਿੱਚ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਗਲਤ ਸੂਚਨਾ ਨਾ ਦੇਣ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਦਾ ਰਿਕਾਰਡ ਹੈ ਕਿ ਹਰ ਮਾਮਲੇ ਨੂੰ ਉਨ੍ਹਾਂ ਵੱਲੋਂ ਟਰੇਸ ਕੀਤਾ ਜਾਂਦਾ ਹੈ, ਇਸੇ ਲਈ ਸਭ ਕੁਝ ਹੈ। ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਸਨੂੰ ਝੂਠੀਆਂ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ ਜਾਂ ਪੈਸੇ ਬਾਰੇ ਗਲਤ ਜਾਣਕਾਰੀ ਨਹੀਂ ਦੇਣੀ ਚਾਹੀਦੀ।
- Road Accident In Sultanpur Lodhi : ਨੌਜਵਾਨ ਨੂੰ ਕਾਰ ਦੇ ਬੋਨਟ 'ਤੇ 10 ਕਿਲੋਮੀਟਰ ਤੱਕ ਲੈ ਗਿਆ ਡਰਾਇਵਰ, ਟੱਕਰ ਦੀ ਸੀਸੀਟੀਵੀ ਵਾਇਰਲ, ਇਹ ਹੈ ਹਾਦਸੇ ਦੀ ਅਸਲ ਵਜ੍ਹਾ
- Illegal Mining In Hoshiarpur : ਹੁਸ਼ਿਆਰਪੁਰ 'ਚ ਗੈਰਕਾਨੂੰਨੀ ਮਾਈਨਿੰਗ ਖਿਲਾਫ਼ ਕਾਰਵਾਈ, ਪੁਲਿਸ ਨੇ 9 ਟ੍ਰੈਕਟਰ-ਟਰਾਲੀਆਂ ਕੀਤੀਆਂ ਕਾਬੂ
- Seminar On Punjab Water Issue: ਐਸਵਾਈਐਲ ਸਮੇਤ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਸੈਮੀਨਾਰ, ਸੱਤਾ ਧਿਰ ਗਾਇਬ
ਦੂਜੇ ਪਾਸੇ, ਇਕ ਹੋਰ ਮਾਮਲੇ 'ਚ ਪੁਲਿਸ ਨੇ 12 ਘੰਟਿਆਂ 'ਚ 4 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ 'ਤੇ ਦੇਰ ਰਾਤ ਇਕ ਵਿਅਕਤੀ ਤੋਂ ਸਵਿਫ਼ਟ ਖੋਹੀ ਗਈ ਸੀ ਅਤੇ ਪੁਲਿਸ ਨੇ ਇਸ ਮਾਮਲੇ ਨੂੰ 12 ਘੰਟਿਆਂ 'ਚ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਸਬੰਧੀ ਮਨਦੀਪ ਸਿੱਧੂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਬੀਤੀ ਦੇਰ ਰਾਤ ਕਿਚਲੂ ਨਗਰ ਦੇ ਇਲਾਕੇ ਦੇ ਵਿੱਚੋਂ ਇਹ ਕਾਰ ਦੀ ਖੋਹ ਕੀਤੀ ਗਈ ਸੀ ਅਤੇ ਜਦੋਂ ਪੁਲਿਸ ਨੇ ਉਸ ਦੇ ਬਾਰੇ ਜਾਣਕਾਰੀ ਮਿਲੀ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।