ETV Bharat / state

ਚੋਰ ਗਿਰੋਹ ਦੀਆਂ 2 ਮਹਿਲਾਵਾਂ ਕਾਬੂ, ਹੱਥ ਦੀ ਸਫਾਈ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਪੁਲਿਸ ਨੇ 2 ਅਜਿਹੀ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਾਜ਼ਾਰ ਵਿਚ ਭੀੜ ਦਾ ਫਾਇਦਾ ਚੁੱਕ ਕੇ ਖਰੀਦਦਾਰੀ ਕਰਨ ਆਈਆਂ ਮਹਿਲਾਵਾਂ ਨੂੰ ਸ਼ਿਕਾਰ ਬਣਾਉਂਦੀਆਂ ਸਨ। ਦੋਵੇਂ ਮਹਿਲਾਵਾਂ ਦੀ ਸ਼ਨਾਖਤ ਮਹਿਕ ਸਿਸੋਦੀਆ ਅਤੇ ਜਾਨਕੀ ਸਿਸੋਦੀਆ ਵਜੋਂ ਹੋਈ ਹੈ।

arrested 2 women of thieves gang of Madhya Pradesh

author img

By

Published : Nov 29, 2022, 7:48 AM IST

ਲੁਧਿਆਣਾ ਪੁਲਿਸ ਨੇ 2 ਅਜਿਹੀ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਾਜ਼ਾਰ ਵਿਚ ਭੀੜ ਦਾ ਫਾਇਦਾ ਚੁੱਕ ਕੇ ਖਰੀਦਦਾਰੀ ਕਰਨ ਆਈਆਂ ਮਹਿਲਾਵਾਂ ਨੂੰ ਸ਼ਿਕਾਰ ਬਣਾਉਂਦੀਆਂ ਸਨ। ਇਸ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਚੌੜਾ ਬਜ਼ਾਰ ਦੇ ਵਿੱਚ ਇਨ੍ਹਾਂ ਮਹਿਲਾਵਾਂ ਵੱਲੋਂ ਇੱਕ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ। ਉਸ ਦੀ ਪਰਸ ਦੀ ਜਿੱਪ ਖੋਲ੍ਹ ਕੇ ਬੜੀ ਅਸਾਨੀ ਨਾਲ 27 ਹਜ਼ਾਰ ਰੁਪਏ ਕੱਢ ਲਏ। ਜੇਕਰ ਉੱਥੇ ਲੱਗੇ ਕੈਮਰਿਆਂ ਦੇ ਵਿੱਚ ਇਨ੍ਹਾਂ ਮਹਿਲਾਵਾਂ ਦੀ ਇਹ ਹਰਕਤ ਕੈਦ ਨਹੀਂ ਹੁੰਦੀ ਤਾਂ ਇਸ ਦਾ ਕਿਸੇ ਨੂੰ ਪਤਾ ਤੱਕ ਨਹੀਂ ਲਗਦਾ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ।

ਸ਼ਾਤਿਰ ਤਰੀਕੇ ਨਾਲ ਚੋਰੀ: ਸ਼ਿਕਾਇਤਕਰਤਾ ਬਲਜੀਤ ਕੌਰ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੁਕਾਨਾਂ ਤੇ ਲੱਗੇ ਕੈਮਰੇ ਚੈੱਕ ਕੀਤੇ ਜਿਸ ਵਿਚ ਇਨ੍ਹਾਂ ਸ਼ਾਤਿਰ ਮਹਿਲਾ ਚੋਰਾਂ ਦਾ ਪਤਾ ਲੱਗਾ। ਇਹ ਪਹਿਰਾਵਾ ਵੀ ਅਜਿਹਾ ਪਾਉਂਦੀਆਂ ਸਨ ਕਿ ਆਸਾਨੀ ਨਾਲ ਬਾਜ਼ਾਰ ਵਿੱਚ ਭਿੜਦੇ ਅੰਦਰ ਘੁਲ ਮਿਲ ਜਾਣ ਅਤੇ ਇਨ੍ਹਾਂ ਦੇ ਇਰਾਦਿਆਂ ਦਾ ਕਿਸੇ ਨੂੰ ਪਤਾ ਤੱਕ ਨਾ ਲੱਗ ਸਕੇ।

arrested 2 women of thieves gang of Madhya Pradesh

ਮੱਧ ਪ੍ਰਦੇਸ਼ ਦੀਆਂ ਮਹਿਲਾਵਾਂ: ਦੋਵੇਂ ਮਹਿਲਾਵਾਂ ਦੀ ਸ਼ਨਾਖਤ ਮਹਿਕ ਸਿਸੋਦੀਆ ਅਤੇ ਜਾਨਕੀ ਸਿਸੋਦੀਆ ਵਜੋਂ ਹੋਈ ਹੈ। ਥਾਣਾ ਕੋਤਵਾਲੀ ਦੇ ਐਸ ਐਚ ਓ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਪੂਰਾ ਗਿਰੋਹ ਰਾਜਗੜ ਮੱਧ ਪ੍ਰਦੇਸ਼ ਤੋਂ ਚੱਲ ਰਿਹਾ ਹੈ। ਇਨ੍ਹਾਂ ਵੱਲੋਂ ਬਜ਼ਾਰ ਦੇ ਵਿੱਚ ਆਮ ਘਰਾਂ ਦੀਆਂ ਮਹਿਲਾਵਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਸੀ। ਫਿਲਹਾਲ ਇਨ੍ਹਾਂ ਨੇ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਹਨ ਇਸ ਸਬੰਧੀ ਪੁਲਿਸ ਨੇ ਦੋਹਾਂ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:- 27 ਏਕੜ 'ਚ ਮੱਛੀ ਪਾਲ ਕੇ ਕਿਸਾਨ ਲੈ ਰਿਹਾ ਲੱਖਾਂ ਦਾ ਮੁਨਾਫਾ

ETV Bharat Logo

Copyright © 2024 Ushodaya Enterprises Pvt. Ltd., All Rights Reserved.