ਲੁਧਿਆਣਾ: ਸਥਾਨਕ ਪੁਲਿਸ ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 1 ਕਿੱਲੋ 250 ਗ੍ਰਾਮ ਅਫ਼ੀਮ ਤੇ 10 ਕਿੱਲੋ ਚੂਰਾ ਪੋਸਤ ਕਾਰ ਸਣੇ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਤਸਕਰਾਂ 'ਚ ਇਕ ਔਰਤ ਵੀ ਸ਼ਾਮਿਲ ਹੈ।
ਇਸ ਸਬੰਧੀ ਡੀਸੀਪੀ ਸਿਮਰਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ 'ਤੇ ਇਹ ਪੂਰੀ ਬਰਾਮਦਗੀ ਹੋਈ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਅਮਿਤ ਸਚਦੇਵਾ ਉਰਫ਼ ਹੀਰਾ, ਸੁਖਦੇਵ ਸਿੰਘ ਉਰਫ਼ ਛੋਟੂ ਤੇ ਨਿੰਮੋ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਪਟਿਆਲਾ: ਪੁਲਿਸ ਲਾਈਨ ਵਿੱਚ ਡੀਜੀਪੀ ਦਿਨਕਰ ਗੁਪਤਾ ਦੀ ਹਾਈ ਪ੍ਰੋਫਾਈਲ ਮੀਟਿੰਗ
ਸੁਖਦੇਵ ਸਿੰਘ ਵਿਰੁੱਧ ਪਹਿਲਾਂ ਵੀ ਪੰਜ ਮੁਕੱਦਮੇ ਵੱਖ-ਵੱਖ ਸੂਬਿਆਂ ਵਿੱਚ ਦਰਜ ਹਨ ਜਦੋਂ ਕਿ ਅਮਿਤ ਸਚਦੇਵਾ ਤੇ 2 ਮੁਕੱਦਮੇ ਵੱਖ-ਵੱਖ ਥਾਣਿਆਂ 'ਚ ਦਰਜ ਹਨ। ਦੋਵੇਂ ਮੁਲਜ਼ਮ ਜ਼ਮਾਨਤ 'ਤੇ ਬਾਹਰ ਆਏ ਹੋਏ ਸਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਤੋਂ ਵੱਡੇ ਨੈਕਸਸ ਦਾ ਖ਼ੁਲਾਸਾ ਹੋ ਸਕਦਾ ਹੈ, ਕਿਉਂਕਿ ਮੱਧ ਪ੍ਰਦੇਸ਼ ਤੋਂ ਵੀ ਇਨ੍ਹਾਂ ਦੇ ਤਾਰ ਜੁੜੇ ਹੋਏ ਹਨ। ਉੱਥੋਂ ਹੀ ਇਹ ਨਸ਼ਾ ਲਿਆ ਕੇ ਲੁਧਿਆਣਾ ਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਸਪਲਾਈ ਕਰਦੇ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਤੇ ਪਹਿਲਾਂ ਵੀ ਨਸ਼ਾ ਸਪਲਾਈ ਕਰਨ ਦਾ ਮਾਮਲਾ ਦਰਜ ਹੈ।