ਲੁਧਿਆਣਾ : ਪਿਛਲੇ ਲੰਮੇ ਸਮੇਂ ਤੋਂ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਦਾ ਮੁੱਦਾ ਚਲਦਾ ਆ ਰਿਹਾ ਹੈ। ਪਰ ਸਫਾਈ ਦਾ ਕੋਈ ਸਾਧਨ ਨਹੀਂ ਬਣਿਆ। ਉਥੇ ਹੀ ਹੁਣ ਕੈਬਿਨਟ ਮੰਤਰੀ ਇੰਦਰਬੀਰ ਨਿੱਝਰ ਵੱਲੋਂ ਲੁਧਿਆਣਾ ਦੇ ਹੈਬੋਵਾਲ ਪੁਲੀ ਕੋਲ ਹੁਣ ਇਕ ਹੋਰ ਨੀਂਹ ਪੱਥਰ ਰੱਖਿਆ ਹੈ। ਦੱਸਣਯੋਗ ਹੈ ਕਿ ਪੁਲੀ ਕੋਲ ਲੱਗਣ ਵਾਲਾ ਚੋਥਾ ਪੱਥਰ, ਪਰ ਅਜੇ ਤੱਕ ਹਾਲਤ ਨਹੀਂ ਬਦਲੇ। ਬੁੱਢੇ ਨਾਲੇ ਦੇ ਹਾਲਾਤ ਪੰਜਾਬ ਦੇ ਸਥਾਨਕ ਪੰਜਾਬ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਨਿੱਝਰ ਵੱਲੋਂ ਅੱਜ ਲਗਭਗ ਡੇਢ ਕਰੋੜ ਦੀ ਲਾਗਤ ਨਾਲ ਬੁੱਢੇ ਨਾਲੇ ਦੇ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ।ਇਸ ਦੌਰਾਨ ਇੱਕ ਨਵਾਂ ਨੀਂਹ ਪੱਥਰ ਲੁਧਿਆਣਾ ਦੀ ਹੈਬੋਵਾਲ ਪੁਲੀ ਦੇ ਕੋਲ ਸਥਾਪਿਤ ਕਰ ਦਿੱਤਾ ਗਿਆ ਹੈ,
ਪਿਛਲੀਆਂ ਸਰਕਾਰਾਂ ਵਾਂਗ ਸਿਰਫ਼ ਨੀਂਹ ਪੱਥਰ: ਇਸਤੋਂ ਪਹਿਲਾਂ 4 ਨੀਂਹ ਪੱਥਰ ਪਹਿਲਾਂ ਹੀ ਉਥੇ ਲੱਗੇ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਾ, ਇੱਕ ਪੱਥਰ ਜੈ ਰਾਮ ਰਮੇਸ਼ ਦੇ ਨਾਮ ਦਾ, ਇੱਕ ਨੀਂਹ ਪੱਥਰ ਭਗਵੰਤ ਮਾਨ ਦੇ ਨਾਮ ਦਾ, ਜਦ ਕਿ ਇੱਕ ਨੀਂਹ ਪੱਥਰ ਸੁਖਬੀਰ ਬਾਦਲ ਦੇ ਨਾਂ ਦਾ ਵੀ ਲੱਗਾ ਸੀ ਜਿਸ ਨੂੰ ਤੋੜ ਦਿੱਤਾ ਗਿਆ ਹੈ। ਅੱਜ ਇਕ ਨਵਾਂ ਨੀਂਹ ਪੱਥਰ ਇੰਦਰਬੀਰ ਸਿੰਘ ਨਿੱਝਰ ਕੈਬਨਿਟ ਮੰਤਰੀ ਪੰਜਾਬ ਦੇ ਨਾਂ ਦਾ ਲਗਾਇਆ ਗਿਆ ਹੈ। ਜਿਸਦੇ ਤਹਿਤ ਬੁੱਢੇ ਨਾਲੇ ਦੇ ਕੰਢੇ ਡੇਢ ਕਰੋੜ ਰੁਪਏ ਦੀ ਲਾਗਤ ਦੇ ਨਾਲ ਸੜਕ ਬਣਾਈ ਜਾਣੀ ਹੈ। ਇਸ ਸਬੰਧੀ ਕੈਬਨਿਟ ਮੰਤਰੀ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਮਸ਼ੀਨਰੀ ਨਾਲ ਲੈ ਕੇ ਆਏ ਹਾਂ ਅਸੀ ਕੰਮ ਕਰਵਾਵਾਂਗੇ ਪਿਛਲੀਆਂ ਸਰਕਾਰਾਂ ਵਾਂਗ ਸਿਰਫ਼ ਨੀਂਹ ਪੱਥਰ ਲੱਗੇ ਨਹੀਂ ਰਹਿ ਜਾਣਗੇ। ਇੰਦਰਬੀਰ ਨਿੱਜਰ ਨੇ ਕਿਹਾ ਕਿ ਨਿਗਮ ਚੋਣਾਂ ਲਈ ਵਾਰਡਬੰਦੀ 3 ਮਹੀਨਿਆਂ ਤੱਕ ਕਰ ਲਈ ਜਾਵੇਗੀ। ਉਨ੍ਹਾ ਕਿਹਾ ਕਿ ਜਲਦ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ : Navjot Sidhu's security reduced: ਜੇਲ੍ਹੋਂ ਬਾਹਰ ਆਉਣ ਤੋਂ ਪਹਿਲਾਂ ਹੀ ਸਿੱਧੂ ਨੂੰ ਝਟਕਾ, Z+ ਸਕਿਉਰਿਟੀ ਘਟਾ ਕੇ ਕੀਤੀ Y
ਨਹੀਂ ਹੋਈ ਬੁੱਢੇ ਨਾਲੇ ਦੀ ਸਫਾਈ: ਬੁੱਢੇ ਨਾਲੇ ਦੀ ਸਫਾਈ ਲਈ ਸਾਢੇ ਛੇ ਸੌ ਕਰੋੜ ਰੁਪਏ ਦਾ ਪ੍ਰਾਜੈਕਟ ਕਾਂਗਰਸ ਸਰਕਾਰ ਵੇਲੇ ਪਾਸ ਹੋਇਆ ਸੀ ਜਿਸਦੇ ਤਹਿਤ ਕੰਮ ਚੱਲ ਰਹੇ ਨੇ, ਬੁੱਢੇ ਨਾਲੇ ਦੀ ਸਫਾਈ ਪਰ ਹਾਲੇ ਤੱਕ ਨਹੀਂ ਹੋ ਸਕੀ ਹੈ। ਪਾਣੀ ਦਾ ਰੰਗ ਕਾਲਾ ਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਬੀਤੇ ਦਿਨੀ ਟਰੀਟਮੈਂਟ ਪਲਾਂਟ ਚਾਲੂ ਕਰਵਾਇਆ ਗਿਆ ਸੀ ਉਸ ਦੇ ਨਾਲ ਵੀ ਪਾਣੀ ਦੇ ਰੰਗ ਤੇ ਕੋਈ ਅਸਰ ਨਹੀਂ ਪਿਆ। ਬੁੱਢੇ ਨਾਲੇ ਦਾ ਪਾਣੀ ਕਾਲਾ ਹੀ ਹੈ।
ਸਮਾਜ ਸੇਵੀ ਨੇ ਚੁੱਕੇ ਸਵਾਲ: ਮਸ਼ਹੂਰ ਸਮਾਜ ਸੇਵੀ ਗੌਰਵ ਉਰਫ ਸੱਚਾ ਯਾਦਵ ਨੇ ਦੱਸਿਆ ਕਿ ਜਿਵੇਂ ਬਾਕੀ ਸਰਕਾਰਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਬਦਲ ਦਿੱਤਾ ਉਸੇ ਤਰ੍ਹਾਂ ਹੁਣ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੰਮ ਨਹੀਂ ਕਰੇਗੀ ਤਾਂ ਇਹਨਾ ਦੀ ਸਰਕਾਰ ਵੀ 5 ਸਾਲ ਬਾਅਦ ਲੋਕ ਬਦਲ ਦੇਣਗੇ। ਉਨ੍ਹਾ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵੀ ਆਈਆਂ ਨੀਂਹ ਪੱਥਰ ਲੈਕੇ ਚਲੀ ਗਈਆਂ ਪਰ ਮਸਲੇ ਹੱਲ ਨਹੀਂ ਹੋ ਸਕੇ। ਉਨ੍ਹਾ ਕਿਹਾ ਕਿ ਇਸ ਦਾ ਹੱਲ ਹੋਣਾ ਚਾਹੀਦਾ ਹੈ।
ਫੈਕਟਰੀਆਂ ਤੇ ਐਕਸ਼ਨ ਦਾ ਦਾਅਵਾ: ਕੈਬਨਿਟ ਮੰਤਰੀ ਨਿੱਝਰ ਨੇ ਇਸ ਦੌਰਾਨ ਕਿਹਾ ਕਿ ਜਿਹੜੀਆਂ ਫੈਕਟਰੀਆਂ ਹੁਣ ਵੀ ਬਿਨਾਂ ਟ੍ਰਿਟ ਕੀਤੇ ਗੰਦਾ ਪਾਣੀ ਬੁੱਢੇ ਦਰਿਆ ਚਾ ਪਾਉਣਗੀਆਂ ਉਨ੍ਹਾ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਇਸ ਤਰਾਂ ਦਰਿਆ ਨੂੰ ਗੰਦਾ ਕਰਨ ਦਾ ਕਿਸੇ ਨੂੰ ਹੱਕ ਨਹੀਂ। ਉਨ੍ਹਾ ਕਿਹਾ ਕਿ ਜ਼ਮੀਨੀ ਪੱਧਰ ਤੇ ਅਸੀਂ ਕੰਮ ਕਰ ਰਹੇ ਹਨ।