ਲੁਧਿਆਣਾ : ਲੁਧਿਆਣਾ ਸ਼ਹਿਰ ਵਿੱਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨਾਲ ਲੋਕਾਂ ਦੇ ਮੰਨ ਵਿੱਚ ਦਹਿਸ਼ਤ ਫੈਲ ਰਹੀ ਹੈ। ਲੁਧਿਆਣਾ ਵਿੱਚ ਅੱਜ ਇੱਕ ਵਾਰ ਫਿਰ ਤੋਂ ਲਾਵਾਰਿਸ ਲਾਸ਼ ਬਰਾਮਦ ਹੋਈ ਹੈ ਜਿਸ ਦੇ ਅੰਗ ਕੱਟੇ ਹੋਏ ਸਨ ਅਤੇ ਇੱਕ ਜੈਕਟ ਵਿੱਚ ਲਪੇਟੀ ਹੋਏ ਸੀ। ਲੁਧਿਆਣਾ ਦੇ ਥਾਣਾ ਮੋਤੀ ਨਗਰ ਅਧੀਨ ਪੈਂਦੇ ਇਲਾਕੇ ਵਿੱਚ ਕੱਟੇ ਹੋਏ ਮਨੁੱਖੀ ਅੰਗ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਜਦ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਪੁਲਿਸ ਵੀ ਇਸ ਨੂੰ ਦੇਖ ਕੇ ਹੈਰਾਨ ਰਹਿ ਗਈ।
ਰਾਹਗੀਰਾਂ ਨੇ ਪੁਲਿਸ ਨੂੰ ਦਿੱਤੀ ਸੂਚਨਾ : ਮਿਲੀ ਜਾਣਕਾਰੀ ਮੁਤਾਬਿਕ ਮਨੁੱਖੀ ਅੰਗ ਇੱਕ ਸੀਵਰੇਜ ਚੋਂ ਮਿਲੇ ਹਨ। ਇਸ ਨੂੰ ਦੇਖ ਕੇ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਕਿਸੇ ਵੱਲੋਂ ਕਿਸੇ ਵੱਲੋਂ ਕਤਲ ਕਰ ਕੇ ਲਾਸ਼ ਦੇ ਟੁਕੜੇ ਕਰਕੇ ਸੁੱਟਿਆ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ਦੇ ਥਾਣਾ ਮੋਤੀ ਨਗਰ ਦੇ ਅਧੀਨ ਪੈਂਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਮਾਮਲੇ ਦੀ ਜਾਣਕਾਰੀ ਦਿੰਦਿਆਂ ਇਕ ਸਥਾਨਕ ਵਾਸੀ ਨੇ ਦੱਸਿਆ ਕਿ ਸਵੇਰੇ ਜਦੋਂ ਉਨ੍ਹਾ ਨੇ ਦੁਕਾਨ ਖੋਲ੍ਹੀ ਤਾਂ ਕਾਫੀ ਬਦਬੂ ਆ ਰਹੀ ਸੀ। ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਸੀਵਰੇਜ ਦੇ ਨੇੜੇ ਜਾ ਕੇ ਵੇਖਿਆ ਤਾਂ ਕਿਸੇ ਮਨੁੱਖ ਦਾ ਕੱਟਿਆ ਹੱਥ ਵਿਖਾਈ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਇਥੇ ਮਨੁੱਖੀ ਸਰੀਰ ਦੇ ਅੰਗ ਪਏ ਹਨ ਜਿਸ ਦੀ ਬਾਅਦ 'ਚ ਪੁਲਿਸ ਨੇ ਵੀ ਪੁਸ਼ਟੀ ਕੀਤੀ।
ਪੁਲਿਸ ਵੱਲੋਂ ਕੀਤੀ ਜਾ ਰਹੀ ਪੜਤਾਲ : ਉਥੇ ਹੀ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਮੋਤੀ ਨਗਰ ਦੇ ਐੱਸ ਐੱਚ ਓ ਸਤਵੰਤ ਸਿੰਘ ਨੇ ਦੱਸਿਆ ਕਿ ਉਨ੍ਹਾ ਨੂੰ ਮਨੁੱਖੀ ਸਰੀਰ ਦੇ ਕੁਝ ਅੰਗ ਮਿਲੇ ਹਨ, ਜਿਨ੍ਹਾ ਨੂੰ ਜਾਂਚ ਲਈ ਸਿਵਿਲ ਹਸਪਤਾਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਅੰਗ ਸੀਵਰੇਜ ਚ ਕਿਸੇ ਕੱਪੜੇ 'ਚ ਪਾਕੇ ਸੁੱਟੇ ਹੋਏ ਨੇ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਕਰ ਰਹੇ ਹਨ । ਲਾਸ਼ ਦੀ ਸ਼ਨਾਖਤ ਕਰਨ ਲਈ ਮਾਹਿਰਾਂ ਨੂੰ ਬੁਲਾਇਆ ਜਾਵੇਗਾ।
- ਪ੍ਰਾਚੀਨ ਸਗਲਾ ਸ਼ਿਵਾਲਾਂ ਮੰਦਰ 'ਚ ਮਾਹੌਲ ਹੋਇਆ ਤਣਾਅਪੂਰਨ, ਅੱਧਨੰਗੀ ਹਾਲਤ 'ਚ ਮੰਦਰ ਅੰਦਰ ਦਾਖਲ ਹੋਇਆ ਸ਼ਖ਼ਸ
- Murder In Jail : ਕਪੂਰਥਲਾ ਹਾਈ ਸਕਿਓਰਟੀ ਜੇਲ੍ਹ ਨਹੀਂ ਮਹਿਫੂਜ਼ ! ਦਿਨ ਦਿਹਾੜੇ 40 ਤੋਂ 50 ਕੈਦੀਆਂ ਨੇ ਕੀਤਾ ਸਾਥੀ ਦਾ ਕਤਲ
- PRTC Bus Missing Update: ਪੀਆਰਟੀਸੀ ਦੇ ਡਰਾਈਵਰ ਦੀ ਲਾਸ਼ ਕੀਤੀ ਗਈ ਵਾਰਸਾਂ ਹਵਾਲੇ, ਕੰਡਕਟਰ ਹੁਣ ਵੀ ਲਾਪਤਾ
ਕੁਝ ਦਿਨ ਪਹਿਲਾਂ ਸ਼ਹਿਰ ਵਿੱਚ ਮਿਲੀ ਸੀ ਸਿਰ ਕੱਟੀ ਲਾਸ਼ : ਕਾਬਿਲੇ ਗੌਰ ਹੈ ਕਿ ਲੁਧਿਆਣਾ ਦੇ ਆਦਰਸ਼ ਨਗਰ 'ਚ ਸੜਕ ਤੋਂ ਕੁਝ ਦਿਨ ਪਹਿਲਾਂ ਇਕ ਸਿਰ ਕੱਟੀ ਲਾਸ਼ ਬਰਾਮਦ ਹੋਈ ਸੀ। ਜਿਸ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਪਵਨ ਅਤੇ ਨੇਹਾ ਨਾਂ ਦੇ ਪਤੀ ਪਤਨੀ ਨੂੰ ਕਾਬੂ ਕੀਤਾ ਸੀ। ਹੋ ਸਕਦਾ ਹੈ ਕਿ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਵੀ ਅਜਿਹਾ ਕੁਝ ਹੀ ਜੁਰਮ ਕਰਕੇ ਬਚ ਰਹੇ ਹੋਣ ਜਾਂ ਫਿਰ ਇਹ ਬਾਕੀ ਸਰੀਰ ਦੇ ਹਿੱਸੇ ਵੀ ਉਸ ਮ੍ਰਿਤਕ ਦੇ ਹੀ ਹੋਣ ਜਾਂ ਕਿਸੇ ਹੋਰ ਦੇ, ਇਹ ਜਾਂਚ ਦਾ ਵਿਸ਼ਾ ਹੈ।