ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਅਧਿਕਾਰੀ ਨੇ ਦੱਸਿਆ ਕਿ ਸਪਨਾ ਚੌਧਰੀ ਦੇ ਭਰਾ ਵਿਕਾਸ ਦੱਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਮਾਗਮ ਲਈ ਸਪਨਾ ਚੌਧਰੀ ਨੇ 8 ਲੱਖ ਰੁਪਏ ਮੰਗੇ ਸਨ, ਜਿਨ੍ਹਾਂ ਚੋਂ 6 ਲੱਖ ਰੁਪਏ ਉਨ੍ਹਾਂ ਨੂੰ ਐਡਵਾਂਸ 'ਚ ਦਿੱਤੇ ਗਏ ਸਨ ਜਦਕਿ ਲਗਭਗ 2 ਲੱਖ ਰੁਪਏ ਪ੍ਰਬੰਧਕਾਂ ਵੱਲੋਂ ਬਕਾਇਆ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 20 ਹਜ਼ਾਰ ਰੁਪਏ ਪ੍ਰਬੰਧਕਾਂ ਵੱਲੋਂ ਸ਼ੋਅ ਸ਼ੁਰੂ ਹੋਣ ਸਮੇਂ ਉਧਾਰ ਦਿੱਤੇ ਗਏ ਸਨ, ਉਹ ਵੀ ਵਾਪਸ ਨਹੀਂ ਗਏ, ਸਪਨਾ ਚੌਧਰੀ ਦੇ ਭਰਾ ਨੇ ਦੱਸਿਆ ਕਿ ਐਤਵਾਰ ਤੋਂ ਬਾਅਦ ਉਨ੍ਹਾਂ ਨੇ ਜਿੰਨੇ ਵੀ ਸ਼ੋਅ ਕਰਦੇ ਸਨ ਇੱਕ ਹਫ਼ਤੇ ਦੀ ਰਾਸ਼ੀ ਸੈਨਿਕ ਫੰਡ ਵਿੱਚ ਭੇਜੀ ਜਾਣੀ ਸੀ।