ETV Bharat / state

ਲੁਧਿਆਣਾ ਜੇਲ੍ਹ ਕਾਂਡ: ਕੈਦੀ ਦਾ ਸਸਕਾਰ ਕਰਨ ਤੋਂ ਪਰਿਵਾਰ ਨੇ ਕੀਤਾ ਇਨਕਾਰ

author img

By

Published : Jun 29, 2019, 3:28 PM IST

ਲੰਘੇ ਦਿਨੀਂ ਲੁਧਿਆਣਾ ਜੇਲ੍ਹ 'ਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਕੈਦੀ ਅਜੀਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਵੱਲੋਂ ਧਮਕੀਆਂ ਮਿਲਣ ਦੇ ਦੋਸ਼ ਲਗਾਏ ਹਨ।

ਫ਼ੋਟੋ।

ਲੁਧਿਆਣਾ: ਕੇਂਦਰੀ ਜੇਲ੍ਹ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਅਜੀਤ ਦੇ ਪਰਿਵਾਰਕ ਮੈਂਬਰਾਂ ਅਤੇ ਡਿਪਟੀ ਪੁਲਿਸ ਕਮਿਸ਼ਨਰ ਅਸ਼ਵਨੀ ਵਿਚਾਲੇ ਮੁਲਾਕਾਤ ਹੋਈ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੀ ਮੌਜੂਦ ਰਹੇ। ਮ੍ਰਿਤਕ ਦੇ ਪਰਿਵਾਰ ਨੇ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਕੈਦੀ ਦਾ ਸਸਕਾਰ ਕਰਨ ਤੋਂ ਪਰਿਵਾਰ ਨੇ ਕੀਤਾ ਇਨਕਾਰ

ਮ੍ਰਿਤਕ ਅਜੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ 'ਤੇ ਪੁਲਿਸ ਵੱਲੋਂ ਲਗਾਤਾਰ ਸਸਕਾਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਧਮਕੀਆਂ ਵੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪੋਸਟਮਾਰਟਮ ਵੀ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਹੀ ਕੀਤਾ। ਉਨ੍ਹਾਂ ਦੇ ਪੁੱਤ ਦਾ ਸੋਚੀ ਸਮਝੀ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ, ਇਸੇ ਕਾਰਨ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।

ਦੂਜੇ ਪਾਸੇ ਬੈਂਸ ਨੇ ਵੀ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਹ ਹਾਈਕੋਰਟ ਦਾ ਰੁਖ ਕਰਨਗੇ। ਉਨ੍ਹਾਂ ਕਿਹਾ ਜੇ ਜੁਡੀਸ਼ੀਅਲ ਇਨਕੁਆਇਰੀ ਦੌਰਾਨ ਕੈਦੀਆਂ 'ਤੇ ਪਰਚਾ ਦਰਜ ਹੋ ਸਕਦਾ ਹੈ ਤਾਂ ਕੈਦੀਆਂ 'ਤੇ ਗੋਲੀ ਚਲਾਉਣ ਵਾਲੇ ਮੁਲਾਜ਼ਮ 'ਤੇ ਕਿਉਂ ਨਹੀਂ?

ਡਿਪਟੀ ਪੁਲਿਸ ਕਮਿਸ਼ਨਰ ਅਸ਼ਵਨੀ ਕਪੂਰ ਨੇ ਕਿਹਾ ਕਿ ਪਰਿਵਾਰ ਨੇ ਜੋ ਅਪੀਲ ਕੀਤੀ ਹੈ ਉਸ ਸਬੰਧੀ ਤਫ਼ਤੀਸ਼ ਕਰਵਾਈ ਜਾਵੇਗੀ। ਹੁਣ ਤੱਕ 19 ਕੈਦੀਆਂ 'ਤੇ ਪੁਲਿਸ ਮਾਮਲਾ ਦਰਜ ਕਰ ਚੁੱਕੀ ਹੈ।

Intro:Anchor...ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਅਜੀਤ ਦੇ ਪਰਿਵਾਰਕ ਮੈਂਬਰ ਕੀ ਅੱਜ ਲੁਧਿਆਣਾ ਦੇ ਡਿਪਟੀ ਪੁਲਿਸ ਕਮਿਸ਼ਨਰ ਅਸ਼ਵਨੀ ਕਪੂਰ ਨੂੰ ਮਿਲੇ ਇਸ ਮੌਕੇ ਉਨ੍ਹਾਂ ਦੇ ਨਾਲ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੀ ਮੌਜੂਦ ਰਹੇ ਪਰਿਵਾਰ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਲਗਾਤਾਰ ਪੁਲਿਸ ਵੱਲੋਂ ਧਮਕੀਆਂ ਮਿਲ ਰਹੀਆਂ ਨੇ..ਰਾਜਾਂ ਨਾਲ ਹੀ ਸਿਮਰਜੀਤ ਬੈਂਸ ਨੇ ਅਜੀਤ ਸਿੰਘ ਜੰਗ ਨੂੰ ਗੋਲੀ ਮਾਰਨ ਵਾਲੇ ਜੇਲ੍ਹ ਮੁਲਾਜ਼ਮ ਧਾਲੀਵਾਲ ਤੇ 302 ਮੁਕੱਦਮਾ ਦਰਜ ਕੀਤਾ ਜਾਵੇ...ਇਸ ਮੌਕੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਨੇ..

Body:Vo...1 ਮ੍ਰਿਤਕ ਅਜੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਲਗਾਤਾਰ ਸਸਕਾਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਧਮਕੀਆਂ ਵੀ ਦੇ ਰਹੀ ਹੈ, ਉਨ੍ਹਾਂ ਕਿਹਾ ਕਿ ਪੁਲਿਸ ਨੇ ਪੋਸਟਮਾਰਟਮ ਵੀ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਹੀ ਕੀਤਾ, ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਸੋਚੀ ਸਮਝੀ ਸਾਜ਼ਿਸ਼ ਨਾਲ ਕਤਲ ਕੀਤਾ ਗਿਆ ਇਸ ਕਰਕੇ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ..ਉਧਰ ਬੈਂਸ ਨੇ ਵੀ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਹਾਈਕੋਰਟ ਦਾ ਰੁੱਖ ਕਰਨਗੇ..ਉਨ੍ਹਾਂ ਕਿਹਾ ਕਿ ਜੇਕਰ ਜੁਡੀਸ਼ੀਅਲ ਇਨਕੁਆਰੀ ਦੇ ਦੌਰਾਨ ਕੈਦੀਆਂ ਤੇ ਪਰਚਾ ਦਰਜ ਹੋ ਸਕਦਾ ਹੈ ਤਾਂ ਕੈਦੀਆਂ ਤੇ ਗੋਲੀ ਚਲਾਉਣ ਵਾਲੇ ਮੁਲਾਜ਼ਮ ਤੇ ਕਿਉਂ ਨਹੀਂ...

Byte..ਮ੍ਰਿਤਕ ਅਜੀਤ ਦੇ ਪਿਤਾ

Byte..ਸਿਮਰਜੀਤ ਸਿੰਘ ਬੈਂਸ, ਵਿਧਾਇਕ ਲੁਧਿਆਣਾ

Vo...2 ਜਦੋਂ ਕਿ ਦੂਜੇ ਪਾਸੇ ਡਿਪਟੀ ਪੁਲਿਸ ਕਮਿਸ਼ਨਰ ਅਸ਼ਵਨੀ ਕਪੂਰ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਪਰਿਵਾਰ ਨੇ ਜੋ ਅਪੀਲ ਕੀਤੀ ਹੈ ਉਸ ਸਬੰਧੀ ਤਫ਼ਤੀਸ਼ ਕਰਵਾਈ ਜਾਵੇਗੀ...ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਤੱਕ 19 ਕੈਦੀਆਂ ਤੇ ਪੁਲਿਸ ਮਾਮਲਾ ਦਰਜ ਕਰ ਚੁੱਕੀ ਹੈ...

Byte..ਅਸ਼ਵਨੀ ਕਪੂਰ ਡਿਪਟੀ ਪੁਲਿਸ ਕਮਿਸ਼ਨਰ ਲੁਧਿਆਣਾ

Conclusion:CLOZING P2C
ETV Bharat Logo

Copyright © 2024 Ushodaya Enterprises Pvt. Ltd., All Rights Reserved.