ਲੁਧਿਆਣਾ: ਚੰਗੇ ਦਿਨਾਂ ਦਾ ਵਾਅਦਾ ਕਰਨ ਵਾਲੀ ਮੋਦੀ ਸਰਕਾਰ ਦੇਸ਼ ਨੂੰ ਮੰਦੀ ਦੀ ਰਾਹ 'ਤੇ ਲੈ ਗਈ ਹੈ। ਦੇਸ਼ ਦੀ ਜੀਡੀਪੀ ਹੁਣ ਸਿਰਫ਼ 5 ਫ਼ੀਸਦੀ ਹੀ ਰਹ ਗਈ ਹੈ ਜੋ ਕਿ ਪਿਛਲੇ 5 ਸਾਲਾਂ ਵਿਚੋਂ ਸਭ ਤੋਂ ਘਟ ਹੈ। ਇਸ ਦਾ ਅਸਰ ਹੁਣ ਕਾਰੋਬਾਰ ਇੰਡਸਟਰੀ ਵਿੱਚ ਵੇਖਣ ਨੂੰ ਮਿਲ ਰਿਹਾ ਹੈ।
ਲੁਧਿਆਣਾ ਸ਼ਹਿਰ ਜਿਥੇ ਦੇਸ਼ ਦੀ ਕਈ ਵੱਡੀਆ ਇੰਡਸਟਰੀਆਂ ਮੌਜੂਦ ਹਨ। ਪਰ ਉਹ ਵੀ ਹੁਣ ਮੰਦੀ ਦੀ ਮਾਰ ਹੇਠ ਆ ਗਈਆਂ ਨੇ। ਜਿਨ੍ਹਾਂ ਵਿੱਚੋਂ ਕੁਝ ਤਾਂ ਬੰਦ ਹੋਣ ਦੀ ਕਗਾਰ ਤੇ ਆ ਗਈਆਂ ਹਨ। ਸਨਅਤਕਾਰਾਂ ਦਾ ਕਹਿਣਾ ਹੈ ਕਿ ਉਤਪਾਦ ਅਤੇ ਬਾਜ਼ਾਰ ਦੀ ਡਿਮਾਂਡ ਦੋਵੇਂ ਘੱਟ ਰਹੀਆਂ ਨੇ ਜਿਸ ਕਾਰਨ ਲੇਬਰ ਵਿਹਲੀ ਹੋ ਗਈ ਐ ਅਤੇ ਇਸ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਵੀ ਵਧਣ ਲੱਗੀ ਹੈ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਪੰਜਾਬ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਕੇ ਕੇ ਬਾਵਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਦੀ ਇੰਡਸਟਰੀ ਘਾਟੇ ਵੱਲ ਜਾ ਰਹੀ ਹੈ। ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀ ਗੋਬਿੰਦਗੜ੍ਹ ਦੀ ਖ਼ਤਮ ਹੋ ਰਹੀ ਲੋਹੇ ਦੀ ਇੰਡਸਟਰੀ ਨੂੰ ਮੁੜ ਤੋਂ ਸੁਰਜੀਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ ਖ਼ਾਸ ਕਰਕੇ ਇਨਵੈਸਟਮੈਂਟ 'ਤੇ ਹੈ। ਪਰ ਜੀਐੱਸਟੀ ਨੋਟਬੰਦੀ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਸਨਅਤੀ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਪਰ ਹੁਣ ਇਸ ਵੇਲੇ ਸਨਅਤ ਦਾ ਹਾਲ ਕਾਫੀ ਬੇਹਾਲ ਹੈ।