ETV Bharat / state

ਆਤਮ-ਨਿਰਭਰਤਾ ਦੀ ਵੱਡੀ ਮਿਸਾਲ, ਉੱਤਰ ਭਾਰਤ ਦਾ ਪਹਿਲਾ ਬੈਟਰੀ ਵਾਲਾ ਇੰਜਣ ਤਿਆਰ - ferozepur mandal

ਰੇਲਵੇ ਦੇ ਲੁਧਿਆਣਾ-ਫਿਰੋਜ਼ਪੁਰ ਮੰਡਲ ਨੇ ਕੀਰਤਮਾਨ ਸਥਾਪਤ ਕਰਦਿਆਂ ਬੈਟਰੀ ਨਾਲ ਚੱਲਣ ਵਾਲਾ ਉੱਤਰ ਭਾਰਤ ਦਾ ਪਹਿਲਾ ਇੰਜਣ ਤਿਆਰ ਕੀਤਾ ਹੈ। ਇਹ ਇੰਜ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ 'ਤੇ ਚੱਲਦਾ ਹੈ। ਰੇਲਵੇ ਵੱਲੋਂ ਇਸ ਨੂੰ ਆਤਮ-ਨਿਰਭਰਤਾ ਦੀ ਵੱਡੀ ਮਿਸਾਲ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ।

ਲੁਧਿਆਣਾ-ਫਿਰੋਜ਼ਪੁਰ ਮੰਡਲ ਵੱਲੋਂ ਬੈਟਰੀ ਨਾਲ ਚੱਲਣ ਵਾਲਾ ਉੱਤਰ ਭਾਰਤ ਦਾ ਪਹਿਲਾ ਇੰਜਣ ਤਿਆਰ

author img

By

Published : Aug 18, 2020, 9:34 PM IST

ਲੁਧਿਆਣਾ: ਕੋਰੋਨਾ ਮਹਾਂਮਾਰੀ ਦੌਰਾਨ ਉੱਤਰ ਰੇਲਵੇ ਨੇ ਫਿਰੋਜ਼ਪੁਰ ਮੰਡਲ ਅਧੀਨ ਲੁਧਿਆਣਾ ਵਿੱਚ ਬੈਟਰੀ ਨਾਲ ਚੱਲਣ ਵਾਲਾ ਲੋਕੋਮੋਟਿਵ ਇੰਜਣ ਤਿਆਰ ਕੀਤਾ ਅਤੇ ਇਸ ਨੂੰ ਆਤਮ-ਨਿਰਭਰਤਾ ਦੀ ਵੱਡੀ ਮਿਸਾਲ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਇੰਜਣ ਦੀ ਖਾਸੀਅਤ ਇਹ ਹੈ ਕਿ ਇਹ 15 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਸ਼ੰਟਿੰਗ ਦਾ ਕੰਮ ਕਰੇਗਾ।

ਲੁਧਿਆਣਾ-ਫਿਰੋਜ਼ਪੁਰ ਮੰਡਲ ਵੱਲੋਂ ਬੈਟਰੀ ਵਾਲਾ ਉੱਤਰ ਭਾਰਤ ਦਾ ਪਹਿਲਾ ਇੰਜਣ ਤਿਆਰ

ਲੁਧਿਆਣਾ ਰੇਲਵੇ ਦੇ ਏਡੀਈਈ ਆਸ਼ੀਸ਼ ਵਰਮਾ ਅਤੇ ਸੀਨੀਅਰ ਇੰਜੀਨੀਅਰ ਇਲੈਕਟ੍ਰਿਕ ਮੋਹਨ ਸਰੂਪ ਨੇ ਦੱਸਿਆ ਕਿ ਇਸ ਇੰਜਣ ਨੂੰ ਤਾਲਾਬੰਦੀ ਦੌਰਾਨ ਇੱਕ ਮਹੀਨੇ ਦੇ ਵਕਫੇ 'ਚ ਤਿਆਰ ਕੀਤਾ ਗਿਆ ਹੈ। ਵਿਸ਼ੇਸ਼ ਤੌਰ 'ਤੇ ਛੇ ਮੈਂਬਰਾਂ ਦੀ ਟੀਮ ਬਣਾਈ ਗਈ ਸੀ, ਜਿਸ ਨੇ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਇੰਜਣ ਨੂੰ ਤਿਆਰ ਕੀਤਾ ਹੈ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਇਸ ਇੰਜਣ ਨੂੰ ਸਿਰਫ ਅੰਦਰੂਨੀ ਕੰਮਾਂ ਲਈ ਵਰਤਿਆ ਜਾਵੇਗਾ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਕੁੱਝ ਸਾਲਾਂ 'ਚ ਰੇਲਵੇ ਇਸ ਖੇਤਰ ਵਿੱਚ ਅੱਗੇ ਵਧੇਗਾ ਅਤੇ ਸਵਾਰੀਆਂ ਢੋਣ ਵਾਲੇ ਇੰਜਣ ਵੀ ਬੈਟਰੀਆਂ ਨਾਲ ਚੱਲਿਆ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਇਹ ਉੱਤਰ ਭਾਰਤ ਦਾ ਪਹਿਲਾ ਇੰਜਣ ਹੈ, ਜੋ ਬੈਟਰੀਆਂ ਨਾਲ ਚੱਲਦਾ ਹੈ। ਇਸ ਦੀ ਖਾਸੀਅਤ ਇਹ ਵੀ ਹੈ ਕਿ ਇਸ ਨੂੰ ਬਿਜਲੀ ਨਾਲ ਵੀ ਚਲਾਇਆ ਜਾ ਸਕਦਾ ਹੈ। 35 ਕਿਲੋਮੀਟਰ ਦੀ ਰੇਂਜ ਵਾਲੇ ਇਸ ਇੰਜਣ ਨੂੰ ਬਣਾਉਣ 'ਤੇ ਪੰਜ ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਸਾਰਾ ਸਾਮਾਨ ਰੇਲਵੇ ਇਲੈਕਟ੍ਰੋਨਿਕ ਇੰਜਣ ਸ਼ੈੱਡ ਤੋਂ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਇੰਜਣ ਬਹੁਤ ਹੀ ਕਿਫਾਇਤੀ ਹਨ ਕਿਉਂਕਿ ਜੋ ਡੀਜ਼ਲ ਇੰਜਣ ਕੰਮ ਕਰ ਰਹੇ ਹਨ ਉਹ ਮਹੀਨੇ ਦਾ 4-5 ਲੱਖ ਰੁਪਏ ਦਾ ਡੀਜ਼ਲ ਫੂਕਦੇ ਹਨ, ਜਿਸ ਕਾਰਨ ਰੇਲਵੇ ਵਿਭਾਗ ਨੂੰ ਅਜਿਹੇ ਇੰਜਣਾਂ ਦਾ ਕਾਫੀ ਫਾਇਦਾ ਹੋਵੇਗਾ।

ਵਰਨਣਯੋਗ ਹੈ ਕਿ ਇਸ ਇੰਜਣ ਨੂੰ ਕਬਾੜ 'ਚ ਪਏ ਇੱਕ ਇੰਜਣ ਤੋਂ ਤਬਦੀਲ ਕੀਤਾ ਗਿਆ ਹੈ, ਜੋ 1970 ਦੇ ਸਮੇਂ ਦਾ ਸੀ। 'ਆਤਮ-ਨਿਰਭਰ ਭਾਰਤ' ਮੁਹਿੰਮ ਤਹਿਤ ਇਸ ਇੰਜਣ ਨੂੰ ਮਹੀਨੇ 'ਚ ਤਿਆਰ ਕਰ ਲਿਆ ਗਿਆ, ਜੋ ਕਿ ਇੱਕ ਸਫ਼ਲ ਪ੍ਰਯੋਗ ਰਿਹਾ ਹੈ।

ਇਸ ਇੰਜਣ ਨੂੰ ਬਣਾਉਣ ਨਾਲ ਲੁਧਿਆਣਾ ਇਲੈਕਟ੍ਰਾਨਿਕ ਇੰਜਣ ਬਣਾਉਣ ਵਾਲੀ ਟੀਮ ਨੇ ਇਹ ਕੀਰਤੀਮਾਨ ਉੱਤਰ ਭਾਰਤ 'ਚ ਪਹਿਲੀ ਵਾਰ ਹਾਸਲ ਕੀਤਾ ਹੈ, ਜੋ ਕਿ ਕਾਬਿਲੇ ਤਾਰੀਫ਼ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.