ETV Bharat / state

ਮਹਿਲਾ ਡਾਕਟਰ ਨੇ ਸਲੱਮ ਇਲਾਕੇ ਵਿੱਚ ਰਹਿੰਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੀਤਾ ਉਪਰਾਲਾ - ਗੁਰਬਾਣੀ ਦੇ ਨਾਲ ਧਰਮ ਸਬੰਧਤ ਸਿੱਖਿਆ

ਲੁਧਿਆਣਾ ਵਿਖੇ ਡਾਕਟਰ ਕੁਲਵਿੰਦਰ ਕੌਰ ਮਿਨਹਾਸ (Dr Kulwinder Kaur Minhas) ਨੇ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਨੂੰ ਪੜ੍ਹਾਉਣ ਦਾ ਅਹਿਦ (Ahad to teach children living in huts) ਲਿਆ ਹੈ। ਇਸ ਮਹਾਨ ਸੇਵਾ ਦੇ ਲੋਖੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਲਗਾ ਦਿੱਤਾ ਹੈ।

Ludhiana female doctor made an effort to teach children living in slum areas
ਮਹਿਲਾ ਡਾਕਟਰ ਨੇ ਸਲੱਮ ਇਲਾਕੇ ਵਿੱਚ ਰਹਿੰਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੀਤਾ ਉਪਰਾਲਾ
author img

By

Published : Nov 21, 2022, 8:25 PM IST

ਲੁਧਿਆਣਾ: ਸਾਡੇ ਸਮਾਜ ਦੇ ਵਿਚ ਇੱਕ ਅਜਿਹਾ ਤਬਕਾ ਵੀ ਹੈ ਜੋ ਅਕਸਰ ਹੀ ਸਿੱਖਿਆ ਤੋਂ ਵਾਂਝਾ ਰਹਿ ਜਾਂਦਾ ਹੈ ਅਜਿਹੇ ਬੱਚਿਆਂ ਦੇ ਪਰਿਵਾਰ ਦੇ ਵਿੱਚ ਸਕੂਲ ਜਾਣ ਵਾਲਾ ਮਾਹੌਲ ਹੀ ਨਹੀਂ ਹੁੰਦਾ ਇਹ ਬੱਚੇ ਨਾ ਤਾਂ ਸਰਕਾਰੀ ਸਕੂਲ ਜਾਂਦੇ ਹਨ ਅਤੇ ਨਾ ਹੀ ਇਹਨਾ ਕੋਲ ਨਿੱਜੀ ਸਕੂਲਾਂ ਵਿੱਚ ਜਾਣ ਲਈ ਫੀਸਾਂ ਮੋਟੀਆਂ ਹੁੰਦੀਆ ਹਨ ਅਜਿਹੇ ਬੱਚਿਆਂ ਦੇ ਮਾਪੇ ਜ਼ਿਆਦਾਤਰ ਨਸ਼ੇ ਦੇ ਆਦੀ ਹੁੰਦੇ ਹਨ ਬੱਚੇ ਆਪਣੇ ਮਾਪਿਆਂ ਦੇ ਨਾਲ ਕੰਮ ਕਰਦੇ ਨੇ ਅਤੇ ਉਹਨਾਂ ਦੀ ਕਮਾਈ ਦਾ ਸਾਧਨ ਬਣਦੇ ਹਨ।

ਮਹਿਲਾ ਡਾਕਟਰ ਨੇ ਸਲੱਮ ਇਲਾਕੇ ਵਿੱਚ ਰਹਿੰਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੀਤਾ ਉਪਰਾਲਾ

ਸੇਵਾ ਦੇ ਲੇਖੇ ਜੀਵਨ: ਡਾਕਟਰ ਕੁਲਵਿੰਦਰ ਕੌਰ ਮਿਨਹਾਸ(Dr Kulwinder Kaur Minhas) ਨੇ ਆਪਣੀ ਸਾਰੀ ਜ਼ਿੰਦਗੀ ਅਜਿਹੇ ਬੱਚਿਆਂ ਦੇ ਲੇਖੇ ਲਾ ਦਿੱਤੀ ਹੈ ਇਨ੍ਹਾਂ ਬੱਚਿਆਂ ਲਈ ਉਹ ਗਿਆਨ ਅੰਜਮ ਅਕੈਡਮੀ ਚਲਾਉਂਦੀ ਹੈ ਇਕੱਲੀ ਕੁਲਵਿੰਦਰ ਕੌਰ ਹੀ ਪਿਛਲੇ 10 ਸਾਲਾਂ ਤੋਂ ਝੁੱਗੀ ਝੋਪੜੀ ਵਿੱਚ (Teaching the children living in the hut) ਰਹਿਣ ਵਾਲੇ ਬੱਚਿਆਂ ਨੂੰ ਪੜ੍ਹਾ ਰਹੀ ਹੈ ਪਹਿਲੀ ਤੋਂ ਲੈਕੇ ਚੋਥੀ ਤੱਕ ਓਹ ਬੱਚਿਆਂ ਨੂੰ ਸਿੱਖਿਆ ਦਿੰਦੀ ਹੈ ਉਸ ਦੀ ਇਸ ਅਕੈਡਮੀ ਦੇ ਵਿਚ ਅਜਿਹੇ ਬੱਚੇ ਪੜ੍ਹਦੇ ਨੇ ਜਿਨ੍ਹਾ ਦੇ ਮਾਪੇ ਨਾ ਤਾਂ ਉਨ੍ਹਾਂ ਨੂੰ ਕਦੇ ਸਕੂਲ ਭੇਜਣਾ ਚਾਹੁੰਦੇ ਨੇ ਅਤੇ ਨਾ ਹੀ ਉਹ ਬੱਚੇ ਖ਼ੁਦ ਆਉਣਾ ਚਾਹੁੰਦੇ ਨੇ। ਬੱਚਿਆਂ ਨੂੰ ਖਾਣਾ ਮੁਫ਼ਤ ਮੁਹਈਆ ਕਰਵਾਇਆ ਜਾਂਦਾ ਹੈ, ਸਿੱਖਿਆ ਦੇ ਨਾਲ ਉਨ੍ਹਾਂ ਨੂੰ ਜੀਵਨ ਦੇ ਸਿਧਾਂਤ ਸਿਖਾਏ ਜਾਂਦੇ ਨੇ ਤਾਂ ਜੋ ਉਹ ਵੱਡੇ ਹੋ ਕਿ ਬਿਹਤਰ ਸਮਾਜ ਦੀ ਸਿਰਜਣਾ (Creating a better society) ਕਰ ਸਕਣ ਇੰਨਾ ਹੀ ਨਹੀਂ ਉਹ ਨਸ਼ਿਆਂ ਤੋਂ ਦੂਰ ਰਹਿ ਸਕਣਾ ਉਹਨਾਂ ਨੂੰ ਆਪਣੇ ਵਾਤਾਵਰਣ ਪ੍ਰਤੀ ਆਪਣੇ ਸਮਾਜ ਪ੍ਰਤੀ ਕਰਤਵ ਸਬੰਧੀ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ।

Ludhiana female doctor made an effort to teach children living in slum areas
ਮਹਿਲਾ ਡਾਕਟਰ ਨੇ ਸਲੱਮ ਇਲਾਕੇ ਵਿੱਚ ਰਹਿੰਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੀਤਾ ਉਪਰਾਲਾ

26 ਕਿਤਾਬਾਂ :ਡਾਕਟਰ ਕੁਲਵਿੰਦਰ ਕੌਰ ਮਿਨਹਾਸ ਹੁਣ ਤੱਕ 26 ਕਿਤਾਬਾਂ ਲਿਖ ਚੁੱਕੀ ਹੈ ਉਹਨਾਂ ਦੀਆਂ ਕਿਤਾਬਾਂ ਵੀ ਜ਼ਿਆਦਾਤਰ ਸਮਾਜ ਵਿੱਚ ਸਮੱਸਿਆਵਾਂ ਤੇ ਆਧਾਰਿਤ ਹੁੰਦੀਆਂ ਹਨ ਉਹਨਾਂ ਦੀ 25ਵੀਂ ਕਿਤਾਬ ਵਾਤਾਵਰਨ ਪ੍ਰਤੀ ਸੀ ਅਤੇ ਉਸ ਨੂੰ ਲੋਕ ਸਮਰਪਿਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Rajya Sabha member Sant Balbir Singh Seechewal) ਨੇ ਕੀਤਾ ਸੀ ਇਸ ਤੋਂ ਇਲਾਵਾ ਉਹ ਅਕਸਰ ਹੀ ਆਪਣੀ ਕਿਤਾਬਾਂ ਦੇ ਵਿਚ ਸਮਾਜ ਵਿੱਚ ਲੁਕੇ ਹੋਏ ਉਨ੍ਹਾਂ ਪਹਿਲੂਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੀ ਜਿਨ੍ਹਾ ਤੋਂ ਆਮ ਜਨ ਜੀਵਨ ਅਕਸਰ ਹੀ ਅਣਜਾਣ ਰਹਿ ਜਾਂਦਾ ਹੈ

10 ਸਾਲ ਪਹਿਲਾਂ ਕੀਤੀ ਸ਼ੁਰੂਆਤ: ਡਾਕਟਰ ਕੁਲਵਿੰਦਰ ਕੌਰ ਮਿਨਹਾਸ ਨੇ ਪੀ ਐਚ ਡੀ ਕੀਤੀ ਹੈ, ਉਹਨਾਂ ਸਭ ਤੋਂ ਪਹਿਲਾਂ ਬੀ ਏ ਬੀ ਐਡ ਕਰਨ ਤੋਂ ਬਾਅਦ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਉਹਨਾਂ ਐਮ ਏ ਕੀਤੀ ਅਤੇ ਬਤੌਰ ਅਧਿਆਪਕ ਜਦੋਂ ਖੁਦ ਪੜ੍ਹਾ ਰਹੇ ਸਨ ਤਾਂ ਐਮ ਫਿਲ ਕੀਤੀ, ਕੁਲਵਿੰਦਰ ਕੌਰ ਮਿਨਹਾਸ ਵੱਲੋਂ ਕਈ ਨਿੱਜੀ ਸਕੂਲਾਂ ਦੇ ਵਿੱਚ ਸਿੱਖਿਆ ਦਿੱਤੀ ਗਈ ਉਹ ਬਤੌਰ ਅਧਿਆਪਕ ਉਹ ਕਈ ਸਾਲ ਨੌਕਰੀ ਕਰਦੇ ਰਹੇ ਪ੍ਰਿੰਸੀਪਲ ਤੱਕ ਦੇ ਅਹੁਦਿਆਂ ਤੋਂ ਉਹ ਰਹਿ ਚੁੱਕੇ ਨੇ ਪਰ ਹੁਣ ਆਪਣੀ ਜ਼ਿੰਦਗੀ ਦਾ ਟੀਚਾ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਸ਼ੁਰੂ ਕੀਤਾ ਝੁੱਗੀ ਝੌਂਪੜੀ ਵਿੱਚ ਜਾ ਕੇ ਉਹ ਬੱਚਿਆਂ ਨੂੰ ਲਾਲਚ ਦੇ ਕੇ ਪਹਿਲਾਂ ਉਹਨਾਂ ਨੂੰ ਪੜ੍ਹਾਉਣ ਲਈ ਲੈਕੇ ਆਉਂਦੀ ਸੀ ਜਿਸ ਤੋਂ ਬਾਅਦ ਉਹਨਾਂ ਝੁੱਗੀਆਂ ਦੇ ਵਿੱਚ ਵੀ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਜਿਸਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਸ ਨੂੰ ਉੱਥੋਂ ਹਟਾ ਦਿੱਤਾ ਗਿਆ ਅਤੇ ਫਿਰ ਉਸ ਨੇ ਗਿਆਨ ਅੰਜਨ ਅਕੈਡਮੀ ਦੀ ਸ਼ੁਰੂਆਤ ਕੀਤੀ। ਹੁਣ ਉਹ 100 ਬੱਚਿਆਂ ਨੂੰ ਮੁਫ਼ਤ ਵਿੱਚ (100 children educated for free) ਸਿੱਖਿਆ ਦੇ ਰਹੀ ਹੈ।

ਸਮਾਜਿਕ ਕ੍ਰਿਤੀਆਂ ਤੋਂ ਜਾਗਰੂਕਤਾ: ਡਾਕਟਰ ਕੁਲਵਿੰਦਰ ਕੌਰ ਮਿਨਹਾਸ ਦੱਸਦੀ ਹੈ ਕਿ ਉਸ ਕੋਲ ਅਜਿਹੇ ਵਿਦਿਆਰਥੀ ਹਨ ਜੋ ਆਪਣੇ ਮਾਤਾ-ਪਿਤਾ ਦੇ ਨਾਲ ਹੁਣ ਵੀ ਕੰਮ ਕਰਦੇ ਨੇ ਜਦ ਤਕ ਬੱਚੇ ਲੁਧਿਆਣਾ ਦੀ ਸਬਜ਼ੀ ਮੰਡੀ ਚ ਕੰਮ ਕਰਦੇ ਨੇ ਉਨ੍ਹਾਂ ਕਿਹਾ ਕਿ ਕਈ ਬੱਚੇ ਤਾਂ ਨਸ਼ੇ ਦੇ ਆਦੀ ਹੋ ਚੁੱਕੇ ਨੇ ਗੂਟਕਾ ਖਾਂਦੇ ਨੇ ਨਾਲ ਸਿਗਰਟਾਂ ਵੀ ਪੀ ਲੈਂਦੇ ਨੇ ਅਜਿਹੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰੱਖਣਾ ਬੇਹੱਦ ਜ਼ਰੂਰੀ ਸੀ ਉਹਨਾਂ ਬੱਚਿਆਂ ਮੁਢਲੀ ਸਿੱਖਿਆ ਤੋਂ ਇਲਾਵਾ ਚੰਗਾ ਸਮਾਜ ਸਿਰਜਣ ਦੀ ਹੀ ਸਿੱਖਿਆ ਦਿੱਤੀ ਹੈ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਪਿਆਰ ਕਰਵਾਇਆ ਅਤੇ ਨਾਲ ਹੀ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕੀਤਾ ਉਹ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਉਹਨਾਂ ਦੇ ਧਰਮ ਨਾਲ ਸਬੰਧਤ (Religion related education with Gurbani) ਵੀ ਸਿੱਖਿਆ ਦਿੰਦੀ ਹੈ, ਸਕੂਲ ਵਿੱਚ ਬੱਚੇ ਜਪੁ ਜੀ ਸਾਹਿਬ ਦਾ ਪਾਠ ਕਰਦੇ ਨੇ ਝੁੱਗੀ-ਝੌਪੜੀ ਦੇ ਬੱਚਿਆਂ ਨੂੰ ਦਸ ਗੁਰੂਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਅਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਜ਼ੁਬਾਨੀ ਰੱਟੇ ਹੋਏ ਨੇ।

ਇਹ ਵੀ ਪੜ੍ਹੋ: ਟ੍ਰੈਫਿਕ ਹੱਲ ਲਈ ਪੁਲਿਸ ਨੇ ਦੁਕਾਨਦਾਰਾਂ ਦਾ ਚੁਕਵਾਇਆ ਸਮਾਨ

ਸਮਾਜ ਸੇਵਾ: ਡਾਕਟਰ ਕੁਲਵਿੰਦਰ ਕੌਰ ਮਿਨਹਾਸ ਜੇਕਰ ਚਾਹੁਣ ਤਾਂ ਅੱਜ ਵੀ ਕਿਸੇ ਵੱਡੇ ਅਹੁਦੇ ਉੱਤੇ ਸਕੂਲ ਦੇ ਅੰਦਰ ਨੌਕਰੀ ਕਰ ਸਕਦੇ ਹਨ, ਪਰ ਉਹ ਸਮਾਜ ਸੇਵਾ ਕਰ ਰਹੇ ਹਨ ਸਮਾਜ ਦੇ ਉਸ ਤਬਕੇ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਨੂੰ ਸਮਾਜ ਵੱਲੋਂ ਅਕਸਰ ਹੀ ਨਕਾਰ ਦਿੱਤਾ ਜਾਂਦਾ ਹੈ। ਇਥੋਂ ਤੱਕ ਕਿ ਕੁਲਵਿੰਦਰ ਕੌਰ ਮਿਨਹਾਸ ਨੇ ਦੱਸਿਆ ਕਿ ਉਸ ਵੱਲੋਂ ਸਿੱਖਿਅਤ ਕੀਤੀਆਂ ਗਈਆਂ ਕੁਝ ਬੱਚਿਆਂ ਅਤੇ ਬੱਚੇ ਫੈਕਟਰੀਆਂ ਦੇ ਵਿਚ ਨੌਕਰੀ ਕਰ ਰਹੇ ਹਨ ਜਿਸ ਦਾ ਉਨ੍ਹਾਂ ਨੂੰ ਕਾਫੀ ਫਾਇਦਾ ਹੋਇਆ ਹੈ ਉਨ੍ਹਾਂ ਕਿਹਾ ਉਸ ਦਾ ਮੰਤਵ ਵੀ ਇਹੀ ਹੈ ਕਿ ਬੱਚਿਆਂ ਨੂੰ ਚੰਗਾ ਸਮਾਜ ਸਿਰਜਣ ਲਈ ਪ੍ਰੇਰਿਤ ਕੀਤਾ ਜਾ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.