ਲੁਧਿਆਣਾ: ਲਗਾਤਾਰ ਫੈਲ ਰਹੇ ਬਲੈਕ ਫੰਗਸ ਦੇ ਮਾਮਲੇ ’ਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਚੁੱਪੀ ਤੋੜਦਿਆਂ ਕਿਹਾ ਹੈ ਕਿ ਲੋਕ ਆਪਣੀ ਜਾਨ ਦੇ ਖ਼ੁਦ ਹੀ ਦੁਸ਼ਮਣ ਬਣਦੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਲੋਕ ਬਿਨਾਂ ਵਜ੍ਹਾ ਲੰਮੇ ਲੰਮੇ ਸਮੇਂ ਤੱਕ ਸਟੇਰਾਈਡ ਦੀਆਂ ਗੋਲੀਆਂ ਲੈ ਰਹੇ ਨੇ ਜਿਸ ਕਰਕੇ ਉਨ੍ਹਾਂ ਨੂੰ ਬਲੈਕ ਫੰਗਸ ਵਰਗੀ ਬਿਮਾਰੀ ਨਾਲ ਜੂਝਣਾ ਪੈ ਰਿਹਾ ਹੈ।
ਗੰਦੇ ਪਾਣੀ ਦੀ ਆਕਸੀਜਨ ਲੈਣ ਨਾਲ ਵੀ ਆ ਰਹੀ ਹੈ ਬਲੈਕ ਫੰਗਸ ਦੀ ਸਮੱਸਿਆ
ਉਨ੍ਹਾਂ ਕਿਹਾ ਕਿ ਉਹ ਆਪਣੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਖੁਦ ਹੀ ਖਤਮ ਕਰ ਰਹੇ ਨੇ ਜਿਸ ਕਰਕੇ ਉਨ੍ਹਾਂ ਨੂੰ ਇਹ ਸਮੱਸਿਆਵਾਂ ਦਰਪੇਸ਼ ਆ ਰਹੀਆਂ ਨੇ ਉਨ੍ਹਾਂ ਕਿਹਾ ਇਸ ਤੋਂ ਇਲਾਵਾ ਲੋਕ ਘਰਾਂ ਵਿੱਚ ਬਿਨਾਂ ਵਜ੍ਹਾ ਆਕਸੀਜਨ ਲੈ ਰਹੇ ਗੰਦੇ ਪਾਣੀ ਦੀ ਆਕਸੀਜਨ ਨਾਲ ਵੀ ਬਲੈਕ ਫੰਗਸ ਦੀ ਲੋਕਾਂ ਨੂੰ ਸਮੱਸਿਆ ਆ ਰਹੀ ਹੈ।
ਅਜਿਹੀਆਂ ਗੋਲੀਆਂ ਤੋਂ ਪ੍ਰਹੇਜ ਕਰੋ ਜਿਸ ਦੇ ਸੇਵਨ ਨਾਲ ਉੱਲੀ ਲੱਗਣ ਦਾ ਖ਼ਤਰਾ ਹੋਵੇ
ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਬਿਨਾਂ ਸੀਨੀਅਰ ਡਾਕਟਰਾਂ ਦੀ ਸਲਾਹ ਤੋਂ ਕਿਸੇ ਵੀ ਤਰ੍ਹਾਂ ਦੇ ਸਟੇਰਾਇਡ ਦਾ ਸੇਵਨ ਕੋਰੋਨਾ ਮਰੀਜ਼ ਜਾਂ ਤੰਦਰੁਸਤ ਲੋਕ ਨਾ ਕਰਨ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ’ਤੇ ਬੁਖਾਰ ਜਾਂ ਵਿਟਾਮਿਨ ਸੀ ਆਦਿ ਦੀਆਂ ਗੋਲੀਆਂ ਦਾ ਸੇਵਨ ਹੋ ਸਕਦਾ ਹੈ, ਪਰ ਲੋਕ ਅਜਿਹੀਆਂ ਗੋਲੀਆਂ ਨਾ ਖਾਣ ਜਿਸ ਨਾਲ ਉੱਲੀ ਲੱਗਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ।
ਉਨ੍ਹਾਂ ਅੰਤ ’ਚ ਜ਼ੋਰ ਦਿੰਦਿਆ ਕਿਹਾ ਕਿ ਜਦੋਂ ਸਾਡਾ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ ਤਾਂ ਹੀ ਇਹ ਬੀਮਾਰੀ ਲੱਗਦੀ ਹੈ।