ਲੁਧਿਆਣਾ : ਅੱਜ ਦੇ ਸਮੇਂ ਹਰ ਕੋਈ ਇੱਕ ਦੂਜੇ ਤੋਂ ਅੱਗੇ ਵਧਣ ਦੀ ਦੌੜ ਵਿਚ ਹੈ। ਪੜ੍ਹਾਈ ਜੀਵਨ ਲਈ ਜ਼ਰੂਰੀ ਹੈ, ਪਰ ਹੁਣ ਬੱਚੇ ਅਤੇ ਬੱਚਿਆਂ ਦੇ ਮਾਤਾ ਪਿਤਾ ਇਸ ਨੂੰ ਇਕ ਮੁਕਾਬਲੇ ਵਾਂਗ ਦੇਖ ਰਹੇ ਹਨ ਤੇ ਉਸੇ ਤਰ੍ਹਾਂ ਅੱਗੇ ਵਧਣ ਲਈ ਯਤਨ ਕਰਦੇ ਆ ਰਹੇ ਹਨ। ਇੰਨਾ ਹੀ ਨਹੀਂ ਬਹੁਤ ਸਾਰੇ ਬੱਚੇ ਅਜਿਹੇ ਵੀ ਹਨ ਜੋ 10ਵੀਂ ਅਤੇ ਬਾਹਰਵੀਂ ਜਮਾਤ ਕਰਨ ਤੋਂ ਬਾਅਦ ਅਕਸਰ ਹੀ ਦੁਚਿੱਤੀ 'ਚ ਫਸ ਜਾਂਦੇ ਹਨ। ਪਰ ਹੁਣ ਲੁਧਿਆਣਾ ਕੇਅਰ ਸੰਸਥਾ ਵੱਲੋਂ ਇਹਨਾਂ ਬੱਚਿਆਂ ਨੂੰ ਭਵਿੱਖ ਵਿਚ ਕਾਮਯਾਬ ਹੋਣ ਲਈ ਸਹੀ ਰਾਹ ਦਿਖਾਇਆ ਜਾ ਰਿਹਾ ਹੈ| ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਜਵਦੀ 'ਚ ਸੰਸਥਾ ਦੀਆਂ 2 ਮੈਂਬਰਾਂ ਵੱਲੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਉਨ੍ਹਾ ਨੂੰ ਨਵੇਂ ਕਿੱਤਾਮੁਖੀ ਕੋਰਸਾਂ, ਉਨ੍ਹਾ ਦੀਆਂ ਫੀਸਾਂ ਉਨ੍ਹਾ ਦੇ ਫਾਇਦਿਆਂ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਇਹ ਬੱਚੇ ਅੱਗੇ ਜਾ ਕੇ ਆਪਣੀ ਪੜ੍ਹਾਈ ਅਤੇ ਆਪਣੇ ਰੁਝਾਨ ਮੁਤਾਬਿਕ ਆਪਣਾ ਕਿੱਤਾ ਚੁਣ ਸਕਣ ਅਤੇ ਕਾਮਯਾਬ ਹੋਣ।
ਵਿਦਿਆਰਥੀ ਆਪਣਾ ਸੁਨਹਿਰਾ ਭਵਿੱਖ ਬਣਾਉਣ: ਜ਼ਿਆਦਤਰ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੇ ਭਵਿੱਖ ਵਿਚ ਕਰਨਾ ਕੀ ਹੈ। ਇਹ ਵਿਦਿਆਰਥੀ ਆਰਥਿਕ ਪੱਖ ਤੋਂ ਕਮਜ਼ੋਰ ਹੁੰਦੇ ਹੋਏ ਉਚੇਰੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ। ਕਿਉਂਕਿ ਉਨ੍ਹਾਂ ਨੂੰ ਕਾਲਜਾਂ ਦੀਆਂ ਵਧੇਰੇ ਫੀਸਾਂ ਅਤੇ ਦਾਖਲਾ ਨਾ ਮਿਲਣ ਅਤੇ ਫਿਰ ਲੱਖਾਂ ਰੁਪਏ ਲਾਉਣ ਦੇ ਬਾਅਦ ਵੀ ਨੌਕਰੀ ਨਾ ਮਿਲਣ ਦਾ ਜੋਖ਼ਿਮ ਰਹਿੰਦਾ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਮਹਿਲਾਵਾਂ ਦਾ ਕਲੱਬ ਲੁਧਿਆਣਾ ਕੇਅਰ ਰਜਿਸਟਰਡ ਸਕੂਲਾਂ 'ਚ ਜਾ ਕੇ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਨੂੰ ਉਨ੍ਹਾ ਦੀ ਮਰਜ਼ੀ ਮੁਤਾਬਿਕ ਨਵੇਂ ਕਿੱਤਾਮੁਖੀ ਕੋਰਸ ਅਤੇ ਉਚੇਰੀ ਪੜਾਈ ਹਾਸਿਲ ਕਰਵਾਉਣ ਦੀ ਜਾਣਕਾਰੀ ਦੇ ਰਿਹਾ ਹੈ ਤਾਂ ਜੋ ਵਿਦਿਆਰਥੀ ਆਪਣਾ ਸੁਨਹਿਰਾ ਭਵਿੱਖ ਬਣਾ ਸਕਣ ਆਪਣਾ ਤੇ ਆਪਣੇ ਪਰਿਵਾਰ ਦਾ ਸੁਪਨਾ ਵੀ ਪੂਰਾ ਕਰ ਸਕਣ।
ਲੁਧਿਆਣਾ ਕੇਅਰ ਦੀਆਂ ਮਹਿਲਾਵਾਂ ਦੀ ਖਾਸੀਅਤ: ਲੁਧਿਆਣਾ ਕੇਅਰ ਸੰਸਥਾ ਦੇ ਵਿੱਚ ਸਾਰੇ ਹੀ 90 ਮੈਂਬਰ ਮਹਿਲਾਵਾਂ ਹਨ ਅਤੇ ਮਹਿਲਾਵਾਂ ਵੀ ਉਹ ਹਨ ਜੋ ਸਮਾਜ ਦੀ ਬਿਹਤਰ ਸਿਰਜਣਾ ਦੀ ਕਲਪਨਾ ਕਰਦੀਆਂ ਹਨ। ਇਹਨਾਂ ਮਹਿਲਾਵਾਂ ਵਿੱਚ ਕੁਝ ਸੇਵਾਮੁਕਤ ਡਾਕਟਰ, ਸੇਵਾਮੁਕਤ ਪ੍ਰੋਫੈਸਰ, ਪ੍ਰਿੰਸੀਪਲ ਅਤੇ ਕਈ ਹੋਰ ਉੱਚ ਅਹੁਦਿਆਂ 'ਤੇ ਰਹਿ ਚੁੱਕੀਆਂ ਹਨ। ਇਹ ਮਹਿਲਾਵਾਂ ਇਸ ਸੰਸਥਾ ਨਾਲ ਜੁੜ ਕੇ ਵਿਦਿਆਰਥੀਆਂ ਨੂੰ ਮੁਫ਼ਤ 'ਚ ਕੌਂਸਲਿੰਗ ਦੇਣ ਸਕੂਲਾਂ 'ਚ ਆਪ ਜਾਂਦੀਆਂ ਹਨ। ਇਸ ਦੇ ਨਾਲ ਹੀ ਸੈਮੀਨਾਰ ਵਿਚ ਮੁੰਡੇ ਅਤੇ ਕੁੜੀਆਂ ਦੋਹਾਂ ਨੂੰ ਹੀ ਜਾਗਰੂਕ ਕਰਨ 'ਚ ਅਹਿਮ ਰੋਲ ਅਦਾ ਕਰ ਰਹੀਆਂ ਹਨ। ਜਾਣਕਾਰੀ ਮੁਤਾਬਿਕ ਲੁਧਿਆਣਾ ਕੇਅਰ ਦੇ ਮੈਂਬਰਾਂ ਵੱਲੋਂ ਹੁਣ ਤੱਕ 1800 ਦੇ ਕਰੀਬ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਚੁਕਿਆ ਹੈ। ਕਿ ਉਹ ਸਿੱਖਿਆ ਕਿੱਥੋਂ ਹਾਸਿਲ ਕਰਨ? ਬਾਹਰਵੀਂ ਤੋਂ ਬਾਅਦ ਬੱਚੇ ਕਿੱਤਾ ਕਿਹੜਾ ਚੁਣਨ ਇਸ ਬਾਰੇ ਜਾਗਰੂਕ ਕੀਤਾ।
ਇਹ ਵੀ ਪੜ੍ਹੋ : Products from garbage: 10 ਸਾਲ ਦੀ ਕੁੜੀ ਨੇ ਕੂੜੇ ਕਰਕਟ ਤੋਂ ਤਿਆਰ ਕੀਤੀਆਂ ਸ਼ਾਨਦਾਰ ਵਸਤਾਂ, ਸੋਸ਼ਲ ਮੀਡੀਆ ਉੱਤੇ ਸਾਂਝਾ ਕਰ ਰਹੀ ਆਪਣਾ ਹੁਨਰ
ਵੱਡੀਆਂ ਕੰਪਨੀਆਂ ਨਾਲ ਸੰਪਰਕ: ਸੰਸਥਾ ਨੇ ਵੱਡੀਆਂ ਕੰਪਨੀਆਂ ਵਾਰੇ ਜਾਣੂ ਕਰਵਾਇਆ ਜਿੰਨਾ ਨਾਲ ਉਹਨਾਂ ਦਾ ਆਪਣਾ ਸੰਪਰਕ ਤਾਂ ਹੈ ਹੀ , ਇਹ ਕੰਪਨੀਆਂ ਬੱਚਿਆਂ ਦੇ ਭਵਿੱਖ ਲਈ ਵੀ ਬਹੁਤ ਸਾਰੇ ਹੀਲੇ ਕਰਦਿਆਂ ਹਨ। ਜਿਨ੍ਹਾਂ ਦੇ ਨਾਲ ਸੰਸਥਾ ਦਾ Tieup ਹੈ ਸੰਸਥਾ ਵੱਲੋਂ ਇਹ ਕੰਪਨੀਆਂ ਨੂੰ ਪੁੱਛਿਆ ਜਾਂਦਾ ਹੈ, ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਹੁਨਰਮੰਦਾਂ ਦੀ ਜ਼ਰੂਰਤ ਹੈ , ਕਿਸ ਤਰ੍ਹਾਂ ਦੀਆਂ ਨਵੀਆਂ ਤਕਨੀਕਾਂ ਨਵੀਆਂ ਚੱਲ ਰਹੀਆਂ ਹਨ। ਕਿਸ ਖੇਤਰ ਦੇ ਵਿਚ ਕਿੰਨੀ ਨੌਕਰੀਆਂ ਦੀ ਲੋੜ ਹੈ। ਉਸ ਮੁਤਾਬਕ ਉਹ ਫਿਰ ਅੱਗੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹਨ ਕਿ ਉਹ ਇਹ ਕੋਰਸ ਕਰਕੇ ਇਨ੍ਹਾਂ ਕੰਪਨੀਆਂ ਦੇ ਵਿੱਚ ਨੌਕਰੀਆਂ ਅਸਾਨੀ ਨਾਲ ਹਾਸਲ ਕਰ ਸਕਦੇ ਹਨ।
ਉਚੇਰੀ ਸਿੱਖਿਆ ਹਾਸਲ ਕਰਨ: ਡਾਕਟਰ ਤਜਿੰਦਰ ਕੌਰ ਅਤੇ ਡਾਕਟਰ ਰੇਣੂ ਬੇਰੀ ਨੇ ਦੱਸਿਆ ਕਿ ਵਿਦਿਆਰਥੀ ਭੇਡ ਚਾਲ ਵਿੱਚ ਜ਼ਿਆਦਾ ਆ ਜਾਂਦੇ ਹਨ। ਜਦੋਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਸ ਖੇਤਰ ਦੇ ਵਿੱਚ ਕਿੰਨੀਆਂ ਨੌਕਰੀਆਂ ਦੀ ਉਪਲੱਬਧਤਾ ਹੈ। ਅਸੀਂ ਓਹੀ ਕਿੱਤਾਮੁਖੀ ਖੇਤਰ ਚੁਣੀਏ ਜਿਸ ਵਿਚ ਸਾਨੂੰ ਅਸਾਨੀ ਦੇ ਨਾਲ ਨੌਕਰੀ ਮਿਲ ਸਕੇ। ਉਹਨਾਂ ਕਿਹਾ ਕਿ ਇਸ ਦੀ ਜਾਣਕਾਰੀ ਅਸੀਂ ਵਿਦਿਆਰਥੀਆਂ ਨਾਲ ਸਾਂਝੀ ਕਰਦੇ ਹਨ ਸਰਕਾਰੀ ਸਕੀਮਾਂ ਅਤੇ ਆਈ ਟੀ ਆਈ ਸ਼ਾਮਿਲ ਹੈ, ਜਿਸ ਤੋਂ ਬੱਚੇ ਭਵਿੱਖ ਵਿਚ ਲਾਹਾ ਮਿਲ ਸਕਦਾ।
ਵਿਦੇਸ਼ੀ ਜਾਣ ਦੀ ਹੌੜ: ਅੱਜ ਕੱਲ੍ਹ ਪੰਜਾਬ ਦੇ ਵਿਚ ਜ਼ਿਆਦਾਤਰ ਬੱਚੇ ਵਿਦੇਸ਼ਾਂ ਵਿੱਚ ਜਾਣ ਲਈ ਤਿਆਰ ਰਹਿੰਦੇ ਹਨ। ਬਾਰਵੀਂ ਜਮਾਤ ਕਰਨ ਤੋਂ ਬਾਅਦ ਉਹ ਆਈਲੇਟਸ ਕਰਦੇ ਹਨ ਅਤੇ ਫਿਰ ਵਿਦੇਸ਼ਾਂ ਵਿੱਚ ਜਾ ਕੇ ਅਗਲੇਰੀ ਪੜ੍ਹਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਭਾਰਤ 'ਚ ਆਪਣੇ ਸੂਬੇ ਵਿੱਚ ਰਹਿ ਕੇ ਵੀ ਜਾਣਕਾਰੀ ਹਾਸਿਲ ਕਰਦੇ ਹਨ। ਜੇਕਰ ਇੱਥੇ ਉਚੇਰੀ ਪੜ੍ਹਾਈ ਕਰਨ ਦੇ ਲਈ ਹਾਮੀ ਨਹੀ ਭਰਦੇ ਜਦੋਂ ਕਿ ਬਾਹਰ ਜਾਣ ਲਈ ਲੱਖਾਂ ਰੁਪਏ ਜ਼ਿਆਦਾ ਕਰਜ਼ਾ ਲੈ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਇਥੇ ਰਹਿ ਕੇ ਹੀ ਚੰਗੀ ਕਿੱਤਾ ਮੁਖੀ ਕੋਰਸ ਕਰ ਲੈਣ ਤਾਂ ਉਨ੍ਹਾਂ ਨੂੰ ਚੰਗੀ ਨੌਕਰੀ ਮਿਲ ਜਾਵੇ ਤਾਂ ਉਹ ਬਾਹਰ ਨਾ ਜਾਣ ਆਪਣੇ ਸੂਬੇ ਦੀ ਤਰੱਕੀ ਲਈ ਆਪਣੇ ਦੇਸ਼ ਦੀ ਤਰੱਕੀ ਦੇ ਲਈ ਅਹਿਮ ਯੋਗਦਾਨ ਪਾਉਣ।