ਲੁਧਿਆਣਾ: ਅਕਸਰ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ, ਅਜਿਹੇ ਹੀ ਚੰਗੇ ਭਵਿੱਖ ਲਈ ਪਿੰਡ ਛਪਾਰ ਦਾ ਨੌਜਵਾਨ ਸੁਖਵਿੰਦਰ ਸਿੰਘ ਵੀ 23 ਅਕਤੂਬਰ ਨੂੰ ਮਲੇਸ਼ਿਆ ਗਿਆ ਸੀ। ਜਿਸ ਦੀ ਭੇਦ ਭਰੇ ਹਾਲਾਤਾਂ ਵਿੱਚ ਕੁਝ ਦਿਨ ਬਾਅਦ ਹੀ 10 ਨਵੰਬਰ ਨੂੰ ਮਲੇਸ਼ੀਆ 'ਚ ਮੌਤ ਹੋ ਗਈ।ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਜਿਸ ਦੀ ਤਕਰੀਬਨ ਇੱਕ ਮਹੀਨੇ ਬਾਅਦ ਲਾਸ਼ ਪਿੰਡ ਛਪਾਰ ਪਰਤੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਸਕਾਰ ਕੀਤਾ ਗਿਆ।ਇਸ ਦੁੱਖਦ ਖ਼ਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਪੰਜਾਬ 'ਚ ਰੁਜ਼ਗਾਰ ਦੀ ਮੰਗ: ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਜਾਂਚ ਦੀ ਮੰਗ ਕੀਤੀ ਗਈ, ਉੱਥੇ ਹੀ ਨੌਜਵਾਨਾਂ ਨੂੰ ਭਾਰਤ ਵਿੱਚ ਰੁਜ਼ਗਾਰ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਨੌਜਵਾਨ ਵਿਦੇਸ਼ ਨਾ ਜਾ ਕੇ ਆਪਣੇ ਪਰਿਵਾਰ ਕੋਲ ਰਹਿ ਕੇ ਗੁਜਰ ਵਸਰ ਕਰ ਸਕਣ। ਮ੍ਰਿਤਕ ਦੇ ਭਰਾ ਨੇ ਕਿਹਾ ਕਿ ਉਹ ਦਾ ਮ੍ਰਿਤਕ ਛੋਟਾ ਭਰਾ ਮਹਿਜ਼ 23 ਸਾਲ ਦਾ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਹ ਮਲੇਸ਼ੀਆ ਗਿਆ ਸੀ।ਉਨ੍ਹਾਂ ਦੱਸਿਆ ਕਿ ਮ੍ਰਿਤਕ ਚੰਗਾ ਭਲਾ ਉਹਨਾਂ ਨਾਲ ਗੱਲ ਵੀ ਕਰਦਾ ਸੀ ਪਰ ਇੱਕ ਦਿਨ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਗਿਆ ਕਿ ਉਸਨੇ ਕਿਸੇ ਛੱਤ 'ਤੇ ਚੜ ਕੇ ਛਾਲ ਮਾਰ ਦਿੱਤੀ ਅਤੇ ਖੁਦਕੁਸ਼ੀ ਕਰ ਲਈ ਹੈ।
ਪਰਿਵਾਰ ਨੂੰ ਕਤਲ ਦਾ ਸ਼ੱਕ: ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਯਕੀਨ ਨਹੀਂ ਕਿ ਸੁਖਵਿੰਦਰ ਨੇ ਖੁਦਕੁਸ਼ੀ ਕੀਤੀ ਹੈ ਕਿਉਂਕਿ ਸਾਨੂੰ ਉਸ ਦੀ ਖੁਦਕੁਸ਼ੀ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਸਿਰਫ਼ ਤੇ ਸਿਰਫ਼ ਹੇਠਾਂ ਡਿੱਗਣ ਦੀ ਇੱਕ ਵੀਡੀਓ ਭੇਜੀ ਗਈ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਸੁਖਵਿੰਦਰ ਨੂੰ ਹੇਠਾਂ ਸੁੱਟਿਆ ਹੈ। ਇਸ ਲਈ ਪਰਿਵਾਰ ਹੁਣ ਜਾਂਚ ਦੀ ਮੰਗ ਕਰ ਰਿਹਾ ਹੈ ਅਤੇ ਸਰਾਕਰ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਵੀ ਕਰ ਰਿਹਾ ਹੈ।ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਸੁਖਵਿੰਦਰ ਕਦੇ ਵੀ ਖੁਦਕੁਸ਼ੀ ਨਹੀਂ ਕਰ ਸਕਦਾ।
ਜਾਂਚ ਦੀ ਅਪੀਲ: ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ ਨੌਜਵਾਨ ਕਾਫੀ ਖੁਸ਼ ਮਿਜਾਜ਼ ਸੀ ਅਤੇ ਉਸ ਦਾ ਸੁਭਾਅ ਵੀ ਚੰਗਾ ਸੀ ।ਉਹ ਇਸ ਤਰ੍ਹਾਂ ਖੁਦਕੁਸ਼ੀ ਨਹੀਂ ਕਰ ਸਕਦਾ ।ਉਹਨਾਂ ਕਿਹਾ ਕਿ ਕੋਈ ਨਾ ਕੋਈ ਗੱਲ ਜ਼ਰੂਰ ਹੈ ਇਸ ਦੀ ਸਰਕਾਰ ਨੂੰ ਦਖਲ ਦੇ ਕੇ ਮਲੇਸ਼ੀਆ ਦੀ ਪੁਲਿਸ ਵੱਲੋਂ ਜਾਂਚ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਸਾਡੇ ਨੌਜਵਾਨ ਬਾਹਰ ਜਾਂਦੇ ਨੇ ਅਤੇ ਉੱਥੋਂ ਉਹਨਾਂ ਦੀਆਂ ਲਾਸ਼ਾਂ ਹੀ ਮੁੜਦੀਆਂ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕੁਝ ਦਿਨ ਪਹਿਲਾਂ ਜਗਰਾਉਂ ਤੋਂ ਵੀ ਇੱਕ ਨੌਜਵਾਨ ਦੀ ਭੇਤਭਰੇ ਹਾਲਾਤਾਂ ਦੇ ਅੰਦਰ ਮਲੇਸ਼ੀਆ ਦੇ ਵਿੱਚ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਉਸਦੇ ਹੀ ਰਿਸ਼ਤੇਦਾਰਾਂ ਨੂੰ ਇਸ ਮਾਮਲੇ ਦੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ ਅਤੇ ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਉੱਥੇ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
- ਜੇਲ੍ਹ 'ਚ ਬੰਦ ਹਵਾਲਾਤੀ ਲੱਕੀ ਸੰਧੂ ਦਾ ਵਿਆਹ 'ਚ ਭੰਗੜਾ ਪਵਾਉਣ ਵਾਲੇ ਪੁਲਿਸ ਅਧਿਕਾਰੀਆਂ 'ਤੇ ਚੱਲਿਆ ਜਾਂਚ ਦਾ ਡੰਡਾ, ਹੋਏ ਸਸਪੈਂਡ
- ਪੰਜਾਬ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 'ਤੇ ਹਾਈਕੋਰਟ 'ਚ ਜਵਾਬ: 'ਆਪ' ਸਰਕਾਰ ਨੇ ਕਿਹਾ- 40 ਕਰੋੜ ਰੱਖੇ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ ਵੀ ਚੱਲ ਰਹੀ ਇਹ ਯੋਜਨਾ
- ਰਾਜਾ ਵੜਿੰਗ ਦਾ ਲੋਕ ਸਭਾ ਚੋਣਾਂ 'ਤੇ ਬਿਆਨ, ਕਿਹਾ- ਪੰਜਾਬ ’ਚ 'ਆਪ' ਨਾਲ ਗਠਜੋੜ ਦੀ ਸੰਭਾਵਨਾ ਨਹੀਂ, ਮੂਸੇਵਾਲਾ ਦੇ ਪਿਤਾ ਨੂੰ ਵੀ ਚੋਣ ਲੜਨ ਲਈ ਕਰਾਂਗੇ ਅਪੀਲ