ਲੁਧਿਆਣਾ: ਪਿਛਲੇ ਦਿਨ੍ਹਾਂ ’ਚ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ (Punjab Chief Minister Charanjit Channi) ਵੱਲੋਂ ਆਟੋ ਚਾਲਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਮੁਲਾਕਾਤ ਦੌਰਾਨ ਸੀਐਮ ਚੰਨੀ ਵੱਲੋਂ ਆਟੋ ਚਾਲਕਾਂ ਦੇ ਜੁਰਮਾਨੇ ਮੁਆਫ ਕਰਨ ਦਾ ਐਲਾਨ ਕੀਤਾ ਸੀ। ਇਸ ਮੌਕੇ ਚੰਨੀ ਨੇ ਜੁਰਮਾਨੇ ਮੁਆਫ ਦਾ ਐਲਾਨ (Announce waiver of fines) ਕਰਦਿਆਂ ਮਹਿਜ ਇਕ ਰੁਪਏ ਦੇ ਵਿੱਚ ਜ਼ੁਰਮਾਨਾ ਜਮਾ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ। ਸੀਐਮ ਦੇ ਜੁਰਮਾਨੇ ਮੁਆਫ ਦਾ ਆਦੇਸ਼ ਲਾਗੂ ਹੋਣ ਤੋਂ ਬਾਅਦ ਆਟੋ ਚਾਲਕ ਢੋਲ ਨਗਾਰਿਆਂ ਧੁਨਾਂ ਤੇ ਭੰਗੜੇ ਪਾਉਂਦੇ ਆਪਣੇ ਆਟੋਜ਼ ਦੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਲੁਧਿਆਣਾ ਸਥਿਤ ਦਫਤਰ ਪਹੁੰਚੇ।
ਉੱਥੇ ਹੀ ਜਿੰਨ੍ਹਾਂ ਆਟੋਜ਼ ’ਤੇ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ (Aam Aadmi Party supremo Arvind Kejriwal) ਵਲੋਂ ਪੋਸਟਰ ਲਗਾਏ ਗਏ ਸਨ। ਉਸੇ ਜਗ੍ਹਾ ਆਟੋ ਚਾਲਕਾਂ ਨੇ ਖੁਦ ਪੰਜਾਬ ਸਰਕਾਰ ਦੇ ਪੋਸਟਰ ਲਗਾਏ।
ਇਸ ਮੌਕੇ ਜਿੱਥੇ ਜ਼ਿਲ੍ਹਾ ਆਟੋ ਰਿਕਸ਼ਾ ਵਰਕਰਜ ਫੈੱਡਰੇਸ਼ਨ ਦੇ ਪ੍ਰਧਾਨ ਸਤੀਸ਼ ਮਾਮਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ, ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਕੌਂਸਲਰ ਮਮਤਾ ਆਸ਼ੂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਉਨ੍ਹਾਂ ਕਿਹਾ ਕਿ ਆਰਟੀਏ ਵੱਲੋਂ ਉਨ੍ਹਾਂ ਦੇ ਬਕਾਇਆ ਚਲਾਨ ਮੁਆਫ਼ ਕਰ ਦਿੱਤੇ ਗਏ ਹਨ ਜਿਸ ਕਾਰਨ ਆਟੋ ਚਾਲਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸਦੇ ਚੱਲਦੇ ਉਹ ਇੱਥੇ ਧੰਨਵਾਦ ਪ੍ਰਗਟਾਉਣ ਪਹੁੰਚੇ ਹਨ।
ਇਸ ਮੌਕੇ ਮਮਤਾ ਆਸ਼ੂ ਤੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਆਟੋ ਚਾਲਕਾਂ ਨੇ ਸਨਮਾਨਿਤ ਕੀਤਾ ਜਿੰਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਵਰਗਾਂ ਦੇ ਵਿਕਾਸ ਲਈ ਵਚਨਬੱਧ ਹੈ। ਉੱਥੇ ਹੀ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ ਤੇ ਲੋਕ ਵਿਖਾਵਾ ਕਰਨ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ: Punjab Assembly Election 2022: ਸਿਆਸੀ ਆਗੂ ਹੋ ਜਾਣ ਸਾਵਧਾਨ, ਪਿੰਡ ਸੁਖਪੁਰਾ ਦੇ ਲੋਕ ਬੈਠੇ ਨੇ ਤਿਆਰ