ਲੁਧਿਆਣਾ : ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਸਕੂਲੀ ਵਿਦਿਆਰਥੀ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਜੇਕਰ ਗੱਲ ਲੁਧਿਆਣਾ ਦੇ ਪਿੰਡ ਚੌਂਤਾ ਦੇ ਸਰਕਾਰੀ ਸਕੂਲ ਦੀ ਕੀਤੀ ਜਾਵੇ ਤਾਂ ਇੱਥੇ 30 ਵਿਦਿਆਰਥੀ ਤੇ 3 ਅਧਿਆਪਕ ਕੋਰੋਨਾ ਪੌਜ਼ੀਟਿਵ ਪਾਏ ਗਏ।
ਸਕੂਲ ਨੂੰ 14 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲੇ 145 ਦੇ ਕਰੀਬ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਪਹਿਲਾਂ ਕੋਰੋਨਾ ਦਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਗ਼ਾਲਿਬ ਕਲਾਂ ਦੇ ਸਰਕਾਰੀ ਸਕੂਲ ਵਿੱਚ ਵੀ ਕਹਿਰ ਵੇਖਣ ਨੂੰ ਮਿਲਿਆ ਸੀ ਜਿੱਥੇ 25 ਵਿਦਿਆਰਥੀ ਅਤੇ 18 ਅਧਿਆਪਕ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ ਅਤੇ ਇੱਕ ਅਧਿਆਪਕ ਦੀ ਮੌਤ ਵੀ ਹੋ ਗਈ ਸੀ।
ਲੁਧਿਆਣਾ ਦੇ ਅਸਿਸਟੈਂਟ ਸਿਵਲ ਸਰਜਨ ਡਾ. ਵਿਵੇਕ ਕੁਮਾਰ ਕਟਾਰੀਆ ਨੇ ਦੱਸਿਆ ਕਿ ਇਹਤਿਆਦ ਦੇ ਤੌਰ ਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਹਾਲੇ ਵੈਕਸੀਨ ਸਿਰਫ਼ ਫਰੰਟਲਾਈਨ ਵਰਕਰਾਂ ਅਤੇ ਅਫ਼ਸਰਾਂ ਨੂੰ ਹੀ ਲੱਗੀ ਹੈ । ਇਸ ਕਰਕੇ ਉਹ ਕੋਰੋਨਾ ਨੂੰ ਹਲਕੇ ਵਿੱਚ ਨਾ ਲੈਣ।
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਜੇਕਰ ਕੋਈ ਅਧਿਆਪਕ ਕੋਰੋਨਾ ਪੀੜਤ ਹੈ ਤਾਂ ਸਾਰੇ ਸਕੂਲ ਦੇ ਵਿਦਿਆਰਥੀਆਂ ਦਾ ਟੈਸਟ ਕਰਵਾਇਆ ਜਾਂਦਾ ਹੈ , ਇਸ ਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਪਸ ਵਿੱਚ ਸੋਸ਼ਲ ਡਿਸਟੈਸਿੰਗ ਤੋਂ ਇਲਾਵਾ ਹੱਥ ਵਾਰ ਵਾਰ ਧੋਣਾ ਅਤੇ ਮਾਸਕ ਦੀ ਵਰਤੋਂ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ: ਮੁਲਜ਼ਮ ਨੇ ਚੈਟ ਰਾਹੀਂ ਕਿਹਾ ਮੇਰੀ ਹਾਈਕੋਰਟ ਦੇ ਜੱਜ ਤੱਕ ਪਹੁੰਚ, ਕੋਰਟ ਨੇ ਮੰਗਿਆ ਜਵਾਬ !