ਲੁਧਿਆਣਾ: ਲੁਧਿਆਣਾ ਨੂੰ ਹੌਜ਼ਰੀ ਦਾ ਗੜ੍ਹ ਮੰਨਿਆ ਜਾਂਦਾ ਹੈ ਉੱਤਰ ਭਾਰਤ ਦੇ ਨਾਲ ਗੁਆਂਢੀ ਮੁਲਕਾਂ ਵਿੱਚ ਵੀ ਲੁਧਿਆਣਾ ਦੀ ਬਣੀ ਜੈਕਟ, ਸਵੈਟਰ, ਸ਼ਾਲ ਅਤੇ ਕੰਬਲ ਆਦਿ ਸਪਲਾਈ ਹੁੰਦਾ ਹੈ। ਲੁਧਿਆਣਾ ਦੇ ਹੌਜਰੀ ਵਪਾਰੀ ਇਨ੍ਹੀਂ ਦਿਨੀਂ ਲੇਟ ਆਏ ਠੰਢ ਦੇ ਸੀਜ਼ਨ ਨੂੰ ਲੈ ਕੇ ਪ੍ਰੇਸ਼ਾਨ ਹਨ। ਜਿਸ ਦਾ ਅਸਰ ਉਨ੍ਹਾਂ ਦੀ ਪ੍ਰੋਡਕਸ਼ਨ ਅਤੇ ਸੇਲ 'ਤੇ ਪਿਆ ਹੈ। ਕੰਬਲ ਹੋਲਸੇਲ ਮਾਰਕੀਟ ਵਿੱਚ ਗਾਹਕਾਂ ਦੀ ਵੱਡੀ ਕਮੀ ਹੈ। ਉੱਥੇ ਹੀ ਹੋਜ਼ਰੀ ਫੈਕਟਰੀਆਂ ਵਿੱਚ ਵੀ ਸਟਾਕ ਦੇ ਢੇਰ ਲੱਗੇ ਪਏ ਹਨ। ਜਿਸ ਕਰਕੇ ਵਪਾਰੀਆਂ ਨੇ ਕਿਹਾ ਕਿ ਸਾਨੂੰ 20 ਤੋਂ ਲੈ ਕੇ 50 ਫੀਸਦੀ ਦਾ ਘਾਟਾ ਹੋਣ ਦਾ ਖਦਸ਼ਾ ਹੈ ਕਿਉਂਕਿ ਇਸ ਵਾਰ ਬਾਹਰੋਂ ਆਰਡਰ ਨਹੀਂ ਆਏ। ਇੱਥੋਂ ਤੱਕ ਕੇ ਆਪਣੇ ਗੁਆਂਢੀ ਸੂਬਿਆਂ ਵਿੱਚ ਵੀ ਇਸ ਵਾਰ ਮਾਲ ਦੀ ਸਪਲਾਈ ਘਟ ਰਹੀ ਹੈ ਕਿਉਂਕਿ ਇਸ ਵਾਰ ਪਹਾੜਾਂ ਵਿੱਚ ਸਮੇਂ ਸਿਰ ਬਰਫਬਾਰੀ ਨਾ ਹੋਣ ਕਰਕੇ ਠੰਢ ਲੇਟ ਹੋ ਗਈ ਹੈ। Ludhiana latest news in Punjabi.
ਬਾਹਰੋਂ ਨਹੀਂ ਆਏ ਆਰਡਰ : ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨੂੰ ਬਾਹਰੋਂ ਹਰ ਸਾਲ ਆਰਡਰ ਆਉਂਦੇ ਸਨ, ਕਰੋਨਾ ਦੌਰਾਨ ਵੀ ਉਨ੍ਹਾਂ ਦੇ ਸਮਾਨ ਦੀ ਕਾਫੀ ਡਿਮਾਂਡ ਸੀ ਲੁਧਿਆਣਾ ਤੋਂ ਬਣੀਆਂ ਜੈਕਟ ਸ਼ਾਲ ਤੇ ਸਵੈਟਰ ਪਾਕਿਸਤਾਨ ਤੋਂ ਹੁੰਦੇ ਹੋਏ ਅਫ਼ਗ਼ਾਨਿਸਤਾਨ ਅਤੇ ਦੁਬਈ ਜਾਂਦੇ ਸਨ ਪਰ ਅਫ਼ਗਾਨੀਸਤਾਨ ਤੋਂ ਇਸ ਬਾਰ ਆਰਡਰ ਹੀ ਨਹੀਂ ਆਏ ਅਤੇ ਕਿਉਂਕਿ ਓਥੇ ਵਪਾਰ ਲਈ ਹਾਲਾਤ ਸਹੀ ਨਹੀਂ ਹਨ। ਇਸ ਸਬੰਧੀ ਨਿਟਵੀਆਰ ਕਲੱਬ ਦੇ ਪ੍ਰਧਾਨ ਵਿਨੋਦ ਥਾਪਰ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ 20 ਫੀਸਦੀ ਇਸ ਵਾਰ ਕੰਮ ਧੀਮਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀਆਂ ਸੂਬਿਆਂ ਤੋਂ ਕੁਝ ਛੋਟੇ ਆਰਡਰ ਜ਼ਰੂਰ ਆਏ ਹਨ ਪਰ ਗੁਆਂਢੀ ਮੁਲਕਾਂ ਤੋਂ ਹਾਲੇ ਤੱਕ ਕੋਈ ਵੀ ਆਰਡਰ ਨਹੀਂ ਆਇਆ। ਉਨ੍ਹਾਂ ਕਿਹਾ ਕੇ ਇਸ ਦਾ ਕਾਰਨ ਸੀਜ਼ਨ ਹੈ ਪਿਛਲੇ ਸਾਲ ਠੰਢ ਜਲਦੀ ਆਉਣ ਕਰਕੇ ਚੰਗਾ ਸੀਜ਼ਨ ਲੱਗ ਗਿਆ ਸੀ ਪਰ ਇਸ ਵਾਰ ਸੀਜ਼ਨ ਬਹੁਤ ਹੌਲੀ ਚੱਲ ਰਿਹਾ ਹੈ, ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਠੰਢ ਜਲਦ ਸ਼ੁਰੂ ਹੋਵੇਗੀ ਸਾਡੀ ਕੁਝ ਭਰਪਾਈ ਜਰੂਰ ਹੋਵੇਗੀ।
ਕੰਬਲਾਂ ਤੇ ਸੀਜ਼ਨ ਦੀ ਮਾਰ: ਲੁਧਿਆਣਾ ਦੀ ਕੰਬਲ ਮਾਰਕੀਟ ਵੀ ਇਨ੍ਹੀਂ ਦਿਨੀਂ ਠੰਢੀ ਹੈ, ਅਕਤੂਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਸੀਜ਼ਨ ਅਤੇ ਸੇਲ ਸ਼ੁਰੂ ਹੋ ਜਾਂਦੀ ਸੀ ਪਰ ਇਸ ਸਾਲ ਕੰਬਲ ਮਾਰਕੀਟ ਚ ਸੁੰਨ ਪਸਰੀ ਹੋਈ ਹੈ। ਦੁਕਾਨਦਾਰਾਂ ਨੇ ਕਿਹਾ ਕਿ 50 ਫੀਸਦੀ ਤੱਕ ਸੇਲ ਤੇ ਅਸਰ ਪਿਆ ਹੈ। ਮਾਰਕੀਟ ਵਿੱਚ ਗਾਹਕ ਹੀ ਨਹੀਂ ਹੈ। ਪਿਛਲੇ ਸਾਲ ਨਾਲੋਂ ਇਸ ਕੰਮ ਤੇ ਅਸਰ ਪਿਆ ਹੈ, ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਕਰੋਨਾ ਸਮੇਂ ਆਏ ਸੀ ਜਦੋਂ ਸੇਲ ਨਾਮਾਤਰ ਹੀ ਰਹਿ ਗਈ ਸੀ ਪਰ ਉਨ੍ਹਾ ਨੂੰ ਇਸ ਸਾਲ ਕਾਫੀ ਉਮੀਦ ਸੀ ਜੋਕਿ ਪੂਰੀ ਨਹੀਂ ਹੋਈ। ਕੰਬਲ ਦੀ ਡਿਮਾਂਡ ਘੱਟ ਹੈ ਤਿਉਹਾਰਾਂ ਦੇ ਨਾਲ ਹੀ ਵਿਆਹ ਦਾ ਸੀਜ਼ਨ ਆਗਿਆ ਜਿਸ ਕਰਕੇ ਡਿਮਾਂਡ ਕਾਫੀ ਘਟੀ ਹੈ।
ਮਾਰਕੀਟ ਵਿੱਚ ਮੰਦੀ: ਕੰਬਲ ਵਿਕ੍ਰੇਤਾਵਾਂ ਨੇ ਦੱਸਿਆ ਕਿ ਮਾਰਕੀਟ ਵਿੱਚ ਮੰਦੀ ਹੈ, ਉਨ੍ਹਾਂ ਕਿਹਾ ਕਿ ਪੈਸੇ ਨਾ ਹੋਣ ਕਰਕੇ ਗਾਹਕਾਂ ਵਿੱਚ ਭਾਰੀ ਤਬਦੀਲੀ ਆਈ ਹੈ। ਪਹਿਲਾਂ ਗਾਹਕ ਆਉਂਦੇ ਸਨ ਅਤੇ 10 ਦੀ ਥਾਂ 20 ਲਿਜਾਂਦੇ ਸਨ ਪਰ ਹੁਣ ਹਾਲਾਤ ਇਹ ਨੇ ਜਿਹੜਾ ਗਾਹਕ 1 ਕੰਬਲ ਲੈਣ ਆਉਂਦਾ ਹੈ ਇਹ ਇਕੋ ਹੀ ਲੈ ਕੇ ਚਲਾ ਜਾਂਦਾ ਹੈ। ਉਨ੍ਹਾ ਕਿਹਾ ਕਿ ਹਾਲਾਤ ਇਹ ਹੈ ਕਿ ਉਹ 10-10 ਸਾਲ ਤੋਂ ਕੰਮ ਕਰ ਰਹੇ ਨੇ ਇਨ੍ਹਾਂ ਮਾੜਾ ਸੀਜ਼ਨ ਉਨ੍ਹਾਂ ਨੇ ਕਦੀ ਵੀ ਨਹੀਂ ਵੇਖਿਆ। ਉਨ੍ਹਾਂ ਨੂੰ ਆਪਣੇ ਖਰਚੇ, ਦੁਕਾਨ ਦੇ ਖਰਚੇ ਅਤੇ ਵਰਕਰਾਂ ਨੂੰ ਤਨਖਾਹਾਂ ਦੇਣੀਆਂ ਮੁਸ਼ਕਿਲ ਹੋ ਗਈਆਂ ਹਨ, ਜਿਸ ਕਰਕੇ ਹੁਣ ਉਨ੍ਹਾਂ ਦੀ ਉਮੀਦ ਵੀ ਟੁੱਟ ਚੁੱਕੀ ਹੈ।
ਇਹ ਵੀ ਪੜ੍ਹੋ: ਟਰਾਂਸਪੋਰਟ ਟੈਂਡਰ ਘੁਟਾਲਾ: ਵਿਜੀਲੈਂਸ ਵੱਲੋਂ ਸਾਬਕਾ ਡਾਇਰੈਕਟਰ ਦੇ ਘਰ ਛਾਪੇਮਾਰੀ, RK ਸਿੰਗਲਾ ਕਈ ਦਿਨ੍ਹਾਂ ਤੋਂ ਫਰਾਰ