ਲੁਧਿਆਣਾ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਦੇ ਵਿੱਚ ਵੱਖਰਾ ਹੀ ਘਮਾਸਾਨ ਮਚ ਗਿਆ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਸੂਬਾ ਇਕਾਈ ਨੇ ਅਸਹਿਮਤੀ ਜਤਾਈ ਹੈ, ਉੱਥੇ ਹੀ ਦੂਜੇ ਲੰਮੇ ਸਮੇਂ ਤੋਂ ਸਲੀਪਿੰਗ ਮੋਡ 'ਤੇ ਗਏ ਨਵਜੋਤ ਸਿੰਘ ਸਿੱਧੂ ਦੇ ਇੱਕ ਟਵੀਟ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਖਲਬਲੀ ਮਚਾ ਦਿੱਤੀ ਹੈ। ਦੇਸ਼ ਦੇ ਭਵਿੱਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ 2024 ਲਈ ਤਿਆਰ ਹੋਇਆ ਗੈਰ ਐਨਡੀਏ ਪਾਰਟੀਆਂ ਦੇ ਇੰਡੀਆ ਗੱਠਜੋੜ ਦੇ ਹੱਕ ਵਿੱਚ ਨਵਜੋਤ ਸਿੱਧੂ ਦੇ ਟਵੀਟ ਨੇ ਹਾਈ ਕਮਾਂਡ ਦੇ ਪ੍ਰਤੀ ਵਫ਼ਾਦਾਰੀ ਦਾ ਫਿਰ ਤੋਂ ਸਬੂਤ ਦਿੱਤਾ ਹੈ। ਉਧਰ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਪੰਜਾਬ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਿੱਤੇ ਜਾ ਰਹੇ ਬਿਆਨਾਂ 'ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ।
ਕਾਂਗਰਸ ਚ ਫੁੱਟ: ਮਸਲਾ ਸਿਰਫ਼ ਪੰਜਾਬ ਦਾ ਹੀ ਨਹੀਂ ਸਗੋਂ ਕੇਰਲ ਅਤੇ ਪੱਛਮੀ ਬੰਗਾਲ ਦੇ ਵਿੱਚ ਵੀ ਕਾਂਗਰਸ ਦੇ ਨਾਲ ਸੂਬਾਈ ਪਾਰਟੀਆਂ ਦਾ ਆਪਸੀ ਸਹਿਮਤੀ ਨਾ ਬਣਨਾ ਵੀ ਗੱਠਜੋੜ ਇੰਡੀਆ ਦੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਹਾਲਾਂਕਿ ਪੰਜਾਬ ਦੇ ਵਿੱਚ ਕਾਂਗਰਸ ਮੁੜ ਤੋਂ ਦੋਫਾੜ ਹੋਣੀ ਸ਼ੁਰੂ ਹੋ ਚੁੱਕੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਾਂਗਰਸ ਦੋਫਾੜ ਹੋਈ ਹੋਵੇ, ਅਕਸਰ ਹੀ ਚੋਣਾਂ ਵਿੱਚ ਚੌਧਰ ਅਤੇ ਰੈਂਕ ਇੱਕ ਦੋ ਨੂੰ ਲੈ ਕੇ ਕਾਂਗਰਸ ਵਿਚਕਾਰ ਆਪਸੀ ਖਾਨਾਜੰਗੀ ਜੱਗ ਜਾਹਿਰ ਹੁੰਦੀ ਰਹੀ ਹੈ। ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕੇ ਪੰਜਾਬ ਕਾਂਗਰਸ ਦੇ ਵਿੱਚ ਸਭ ਠੀਕ ਹੋ ਗਿਆ ਹੈ, ਪਰ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਪ੍ਰਧਾਨਗੀ ਰਾਜਾ ਵੜਿੰਗ ਕੋਲ ਆਉਣ ਅਤੇ ਵਿਰੋਧੀ ਧਿਰ ਦਾ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਬਣਾਏ ਜਾਣ ਤੋਂ ਬਾਅਦ ਕਾਂਗਰਸ ਵਿਚਕਾਰ ਚੱਲ ਰਹੀ ਖ਼ਾਨਾਜੰਗੀ 'ਚ ਬਲਦੀ ਦੇ ਵਿੱਚ ਤੇਲ ਦਾ ਕੰਮ ਕੀਤਾ ਹੈ।
ਸਿੱਧੂ ਦਾ ਟਵੀਟ: ਹਾਲਾਂਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਸਾਫ ਕਰ ਦਿੱਤਾ ਹੈ ਕਿ ਸਾਨੂੰ ਹਾਈਕਮਾਨ ਨੇ ਫਿਲਹਾਲ ਲੋਕ ਸਭਾ ਦੀਆਂ 13 ਸੀਟਾਂ 'ਤੇ ਹੀ ਪੰਜਾਬ ਦੇ ਅੰਦਰ ਤਿਆਰੀ ਕਰਨ ਦੇ ਲਈ ਕਿਹਾ ਹੈ, ਅੰਤਿਮ ਫੈਸਲਾ ਹਾਲਾਂਕਿ ਹਾਈ ਕਮਾਨ ਦਾ ਹੋਵੇਗਾ। ਫਿਲਹਾਲ ਸਾਨੂੰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਨੂੰ ਲੈ ਕੇ ਸੀਟਾਂ ਦੀ ਵੰਡ 'ਤੇ ਕਾਂਗਰਸੀ ਆਗੂ ਬੈਕਫੁੱਟ 'ਤੇ ਹਨ, ਉਥੇ ਹੀ ਪ੍ਰਤਾਪ ਸਿੰਘ ਬਾਜਵਾ ਕਈ ਵਾਰ ਇਹ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸਾਨੂੰ ਗੱਠਜੋੜ ਦੀ ਲੋੜ ਨਹੀਂ ਹੈ ਕਿਉਂਕਿ ਕਾਂਗਰਸ ਇੱਥੇ ਮਜਬੂਤ ਅਤੇ ਆਮ ਆਦਮੀ ਪਾਰਟੀ ਕਮਜ਼ੋਰ ਹੁੰਦੀ ਜਾ ਰਹੀ ਹੈ। ਉਥੇ ਹੀ ਨਵਜੋਤ ਸਿੰਘ ਸਿੱਧੂ ਦੇ ਇੱਕ ਟਵੀਟ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਖਲਬਲੀ ਮਚਾ ਦਿੱਤੀ ਹੈ। ਨਵਜੋਤ ਸਿੱਧੂ ਨੇ ਸਾਫ ਕਿਹਾ ਹੈ ਕਿ ਆਉਣ ਵਾਲੀ ਪੀੜ੍ਹੀ ਅਤੇ ਸੰਵਿਧਾਨ ਦੀ ਰੱਖਿਆ ਦੇ ਲਈ ਅਤੇ ਲੋਕਤੰਤਰ ਦੀ ਬਿਹਤਰੀ ਦੇ ਲਈ ਗੱਠਜੋੜ ਇੰਡੀਆ ਬੇਹੱਦ ਜਰੂਰੀ ਹੈ।
ਮੁੱਖ ਮੰਤਰੀ ਨੇ ਦੱਸਿਆ 'ਆਪ' ਦਾ ਰੁਖ: ਬੀਤੇ ਦਿਨ ਲੁਧਿਆਣਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤ ਸਥਿਤੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਵੱਖਰੇ ਹਨ। ਅਸੀਂ ਇਕੱਲੇ 92 ਸੀਟਾਂ ਜਿੱਤ ਸਕਦੇ ਹਾਂ ਤਾਂ ਇੱਕਲੇ ਸਰਕਾਰ ਚਲਾਉਣੀ ਵੀ ਜਾਣਦੇ ਹਾਂ। ਹਾਲਾਂਕਿ ਇਸ ਦੌਰਾਨ ਮੁੱਖ ਮੰਤਰੀ ਨੇ ਹਾਈਕਮਾਨ ਦਾ ਹਵਾਲਾ ਦਿੰਦਿਆ ਆਖ਼ਰੀ ਫੈਸਲਾ ਉਹਨਾਂ 'ਤੇ ਹੀ ਛੱਡਣ ਦੀ ਗੱਲ ਕਹੀ ਹੈ।
-
The decision of the party high command is supreme . It is for a greater cause,National interest has been kept paramount to honour the spirit of the constitution and to free the enchained institutions which draw their strength from constitutional values. Petty…
— Navjot Singh Sidhu (@sherryontopp) September 6, 2023 " class="align-text-top noRightClick twitterSection" data="
">The decision of the party high command is supreme . It is for a greater cause,National interest has been kept paramount to honour the spirit of the constitution and to free the enchained institutions which draw their strength from constitutional values. Petty…
— Navjot Singh Sidhu (@sherryontopp) September 6, 2023The decision of the party high command is supreme . It is for a greater cause,National interest has been kept paramount to honour the spirit of the constitution and to free the enchained institutions which draw their strength from constitutional values. Petty…
— Navjot Singh Sidhu (@sherryontopp) September 6, 2023
- Punjab woman trapped in Oman: ਏਜੰਟ ਦੀ ਠੱਗੀ ਦਾ ਸ਼ਿਕਾਰ ਹੋਈ ਮਹਿਲਾ ਓਮਾਨ ਦੇਸ਼ 'ਚ ਫਸੀ, ਵੀਡੀਓ ਜਾਰੀ ਕਰ ਮੰਗੀ ਮਦਦ
- World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ
- Patwari Appointment Letters: 710 ਪਟਵਾਰੀਆਂ ਨੂੰ ਮੁੱਖ ਮੰਤਰੀ ਮਾਨ ਦੇਣਗੇ ਨਿਯੁਕਤੀ ਪੱਤਰ, ਪਟਵਾਰ ਸਰਕਲਾਂ ਵਿੱਚ ਕੀਤੇ ਜਾਣਗੇ ਨਿਯੁਕਤ
'ਆਪ' ਵਿਧਾਇਕ ਦਾ ਕਾਂਗਰਸ 'ਤੇ ਨਿਸ਼ਾਨਾ: ਕਾਂਗਰਸ ਦੇ ਵਿੱਚ ਚੱਲ ਰਹੀ ਖਾਨਾਜੰਗੀ 'ਤੇ ਚੁਟਕੀ ਹੁਣ ਆਮ ਆਦਮੀ ਪਾਰਟੀ ਦੇ ਆਗੂ ਵੀ ਲੈਣ ਲੱਗੇ ਹਨ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਪੱਛਮੀ ਦੇ ਐਮਐਲਏ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਸਾਡੇ ਨਾਲ ਗੱਠਜੋੜ ਤੋਂ ਪਹਿਲਾਂ ਕਾਂਗਰਸ ਨੂੰ ਆਪਸ ਦੇ ਵਿੱਚ ਇਕੱਠੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ। ਹਾਲਾਂਕਿ ਆਖ਼ਿਰ ਦੇ ਵਿੱਚ ਹਾਈ ਕਮਾਂਡ ਦਾ ਫੈਸਲਾ ਹੀ ਸਾਰੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੇ ਸਿਰ ਮੱਥੇ ਹੋਵੇਗਾ।
ਭਾਜਪਾ ਦੀ ਚੁਟਕੀ: ਕਾਂਗਰਸ ਵਿੱਚ ਆਪਸੀ ਫੁੱਟ ਅਤੇ ਆਮ ਆਦਮੀ ਪਾਰਟੀ ਦੇ ਓਵਰ ਕਾਨਫੀਡੈਂਸ 'ਤੇ ਭਾਜਪਾ ਨੇ ਵੀ ਚੁਟਕੀ ਲਈ ਹੈ। ਭਾਜਪਾ ਦੇ ਪੰਜਾਬ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਗੱਠਜੋੜ ਨੂੰ ਲੈ ਕੇ ਕਿਹਾ ਹੈ ਕਿ ਚੋਰ ਅਤੇ ਪੁਲਿਸ ਦਾ ਕਦੀ ਗੱਠਜੋੜ ਨਹੀਂ ਹੋ ਸਕਦਾ, ਕਦੀ ਅਜਿਹਾ ਨਾ ਹੋ ਸਕਦਾ ਹੈ ਅਤੇ ਨਾ ਹੀ ਹੋਵੇਗਾ । ਭਾਜਪਾ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਸਾਰੀਆਂ ਪਾਰਟੀਆਂ ਮਿਲ ਕੇ ਕਿੰਨਾ ਵੀ ਜ਼ੋਰ ਲਾ ਲੈਣ ਪਰ ਦੇਸ਼ ਦੀ ਜਨਤਾ ਬਹੁਤ ਸਿਆਣੀ ਹੈ, ਉਹ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਦੇਸ਼ ਦੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ। ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਇਹਨਾਂ ਦੇ ਆਪਸ ਦੇ ਵਿੱਚ ਸੁਰ ਨਹੀਂ ਮਿਲਦੇ ਤਾਂ ਦੇਸ਼ ਦੇ ਲਈ ਸੁਰ ਕਿਵੇਂ ਮਿਲਾਉਣਗੇ। (Lok Sabha Elections 2024) (India Alliance)