ETV Bharat / state

ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਸਾਮਾਨ ਦੀ ਕਰ ਰਿਹੈ ਨਿਲਾਮੀ - punjab news

ਲੋਕ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਗਈ ਹੈ ਤੇ ਸਿਆਸੀ ਆਗੂਆਂ ਵਲੋਂ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਟੀਟੂ ਬਾਣੀਆ ਆਜ਼ਾਦ ਉਮੀਦਵਾਰ ਹੈ, ਜਿਸ ਵਿੱਚ ਚੋਣ ਲੜਨ ਦਾ ਇੰਨਾਂ ਕੁ ਜਜ਼ਬਾ ਹੈ ਕਿ ਚੋਣ ਲੜਨ ਲਈ ਫੰਡ ਇਕੱਠਾ ਕਰਨ ਲਈ ਆਪਣੀ ਮੋਟਰਸਾਈਕਲ ਤੇ ਸਨਮਾਨ ਚਿੰਨ੍ਹਾਂ ਦੀ ਨਿਲਾਮੀ ਕਰ ਰਿਹਾ ਹੈ।

ਆਪਣੇ ਸਨਮਾਨਾਂ ਦੀ ਨਿਲਾਮੀ
author img

By

Published : Apr 29, 2019, 2:08 AM IST

ਲੁਧਿਆਣਾ: ਸ਼ਹਿਰ ਵਿੱਚ ਮੁੱਲਾਂਪੁਰ ਮੇਨ ਚੌਂਕ 'ਚ ਲੋਕ ਸਭਾ ਉਮੀਦਵਾਰ ਟੀਟੂ ਬਾਣੀਆ ਨੇ ਚੌਂਕ ਵਿੱਚ ਖੜ੍ਹੇ ਹੋ ਕੇ ਆਪਣੀ ਮੋਟਰਸਾਈਕਲ ਤੇ ਸਨਮਾਨ ਚਿੰਨ੍ਹਾਂ ਦੀ ਬੋਲੀ ਲਗਾਈ।

ਦੱਸ ਦਈਏ, ਟੀਟੂ ਬਾਣੀਏ ਨੇ ਨਾਮਜ਼ਦਗੀ ਭਰਨ ਮੌਕੇ ਖ਼ਸਖ਼ਸ ਦੇ ਹਾਰ ਪਾ ਕੇ ਡੀਸੀ ਦਫ਼ਤਰ ਪਹੁੰਚੇ ਸਨ ਤੇ ਹੁਣ ਚੋਣਾਂ ਲੜਨ ਲਈ ਆਪਣੀਆਂ ਚੀਜ਼ਾਂ ਦੀ ਬੋਲੀ ਲਗਾ ਰਹੇ ਹਨ। ਇਸ ਸਬੰਧੀ ਟੀਟੂ ਬਾਣੀਏ ਨੇ ਕਿਹਾ ਕਿ ਇਹ ਬੋਲੀ ਉਹ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ, ਵੱਖ-ਵੱਖ ਪਾਰਟੀਆਂ ਦੇ ਝੂਠੇ ਲਾਰਿਆਂ ਤੇ ਲੁਧਿਆਣਾ ਨੂੰ ਵਿਕਾਸ ਦੇ ਰਾਹ 'ਤੇ ਪਾਉਣ ਲਈ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਕੋਲ ਕੁਝ ਹੋਰ ਤਾਂ ਨਹੀਂ ਹੈ ਪਰ ਆਪਣਾ ਮੋਟਰਸਾਈਕਲ ਤੇ ਵੱਖ-ਵੱਖ ਸ਼ਹਿਰਾਂ 'ਚੋਂ ਮਿਲੇ ਸਨਮਾਨ ਚਿੰਨ੍ਹਾਂ ਨੂੰ ਵੇਚ ਕੇ ਚੋਣਾਂ ਲੜ ਸਕਦੇ ਹਨ।

ਵੀਡੀਓ

ਇਸ ਤੋਂ ਇਲਾਵਾ ਬੋਲੀ ਲਾਉਣ ਪੁੱਜੇ ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹੀ ਟੀਟੂ ਬਾਣੀਆਂ ਦੀ ਬੋਲੀ 'ਚ ਸ਼ਮੂਲੀਅਤ ਕੀਤੀ ਹੈ। ਹਾਲਾਂਕਿ ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਉੱਚੀ ਬੋਲੀ ਲਾਈ ਹੈ ਪਰ ਉਹ ਟੀਟੂ ਬਾਣੀਏ ਦਾ ਸਾਮਾਨ ਆਪਣੇ ਨਾਲ ਨਹੀਂ ਲੈ ਕੇ ਜਾਣਗੇ। ਉਹ ਉਸ ਦਾ ਸਾਮਾਨ ਘਰ ਹੀ ਛੱਡ ਦੇਣਗੇ ਤਾਂ ਕਿ ਸਮਾਜ ਨੂੰ ਇੱਕ ਚੰਗਾ ਸੁਨੇਹਾ ਜਾ ਸਕੇ।

SLUG...PB LDH TITU BANIA AUCTION

DATE...28/04/2019

FEED...FTP

Anchor...ਤੇ ਆਓ ਹੁਣ ਤੁਹਾਨੂੰ ਮਿਲਾਉਂਦੇ ਹਾਂ ਲੁਧਿਆਣਾ ਦੇ ਲੋਕ ਸਭਾ ਉਮੀਦਵਾਰ ਟੀਟੂ ਬਾਣੀਏ ਦੇ ਨਾਲ ਜਿਸ ਨੇ ਇਲੈਕਸ਼ਨ ਲੜਨ ਲਈ ਫੰਡ ਇਕੱਠਾ ਕਰਨ ਲਈ ਆਪਣੇ ਮੋਟਰਸਾਈਕਲ ਅਤੇ ਸਨਮਾਨ ਚਿੰਨਾਂ ਦੀ ਹੀ ਮੁੱਲਾਂਪੁਰ ਮੇਨ ਚੌਕ ਵਿਖੇ ਬੋਲੀ ਲਾ ਦਿੱਤੀ, ਟੀਟੂ ਬਾਣੀਆ ਨੇ ਇਹ ਬੋਲੀ ਕਿਉਂ ਲਾਈ ਅਤੇ ਟੀਟੂ ਬਾਣੀਏ ਦਾ ਸਾਮਾਨ ਕਿਸ ਨੇ ਖਰੀਦਿਆ ਵੇਖੋ ਇਸ ਖਾਸ ਰਿਪੋਰਟ ਚ...

Vo..1 ਕਦੀ ਆਪਣੇ ਮੋਟਰਸਾਈਕਲ ਅਤੇ ਕਦੇ ਆਪਣੇ ਸਨਮਾਨ ਚਿੰਨ੍ਹਾਂ ਦੀ ਚੌਕ ਚ ਖੜਕੇ ਬੋਲੀ ਲਾ ਰਹੇ ਇਸ ਸ਼ਖਸ ਦਾ ਨਾਂ ਟੀਟੂ ਬਾਣੀਆ ਹੈ ਜੋ ਕਿ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਲੜ ਰਿਹਾ ਹੈ, ਟੀਟੂ ਬਾਣੀਏ ਨੇ ਨਾਮਜ਼ਦਗੀ ਭਰਨ ਮੌਕੇ ਵੀ ਖਸਖਸ ਦੇ ਹਾਰ ਪਾਕੇ ਡੀਸੀ ਦਫਤਰ ਪਹੁੰਚ ਕੀਤੀ ਸੀ, ਅਤੇ ਹੁਣ ਟੀਟੂ ਬਾਣੀਆਂ ਲੋਕ ਸਭਾ ਚੋਣਾਂ ਲੜਨ ਲਈ ਫੰਡ ਇਕੱਤਰ ਕਰਨ ਲਈ ਆਪਣੇ ਮੋਟਰਸਾਈਕਲ ਅਤੇ ਸਨਮਾਨ ਚਿੰਨਾਂ ਦੀ ਬੋਲੀ ਢਿੱਲਾ ਰਿਹਾ ਹੈ...ਟੀਟੂ ਬਾਣੀਏ ਨੇ ਕਿਹਾ ਹੈ ਕਿ ਇਹ ਬੋਲੀ ਉਹ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ ਅਤੇ ਵੱਖ ਵੱਖ ਪਾਰਟੀਆਂ ਦੇ ਝੂਠੇ ਲਾਰਿਆਂ ਅਤੇ ਲੁਧਿਆਣਾ ਨੂੰ ਵਿਕਾਸ ਦੇ ਰਾਹ ਤੇ ਪਾਉਣ ਲਈ ਲਗਾ ਰਿਹਾ ਹੈ...ਟੀਟੂ ਬਾਣੀਆ ਨੇ ਕਿਹਾ ਕਿ ਉਸ ਕੋਲ ਕੁਝ ਹੋਰ ਤਾਂ ਨਹੀਂ ਹੈ ਪਰ ਆਪਣਾ ਮੋਟਰਸਾਈਕਲ ਤੇ ਵੱਖ ਵੱਖ ਸ਼ਹਿਰਾਂ ਚੋਂ ਮਿਲੇ ਸਨਮਾਨ ਚਿੰਨ੍ਹ ਉਹ ਜ਼ਰੂਰ ਵੇਚ ਕੀ ਚੋਣਾਂ ਲੜ ਸਕਦਾ ਹੈ...

Byte...ਟੀਟੂ ਬਾਣੀਆਂ ਆਜ਼ਾਦ ਉਮੀਦਵਾਰ ਲੁਧਿਆਣਾ

Vo..2 ਉਧਰ ਟੀਟੂ ਬਾਣੀਆਂ ਦੀ ਬੋਲੀ ਚ ਬੋਲੀ ਲਾਉਣ ਪਹੁੰਚੇ ਅਜਮੇਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹੀ ਟੀਟੂ ਬਾਣੀਆਂ ਦੀ ਬੋਲੀ ਚ ਸ਼ਮੂਲੀਅਤ ਕੀਤੀ ਹੈ ਹਾਲਾਂਕਿ ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਉੱਚੀ ਬੋਲੀ ਲਾਈ ਹੈ ਪਰ ਉਹ ਟੀਟੂ ਬਾਣੀਏ ਦਾ ਸਾਮਾਨ ਆਪਣੇ ਨਾਲ ਨਹੀਂ ਲੈ ਕੇ ਜਾਣਗੇ ਸਗੋਂ ਉਸ ਦੇ ਘਰ ਹੀ ਛੱਡ ਦੇਣਗੇ...ਤਾਂ ਜੋ ਸਮਾਜ ਨੂੰ ਇੱਕ ਚੰਗਾ ਮੈਸੇਜ ਜਾ ਸਕੇ ਉਨ੍ਹਾਂ ਕਿਹਾ ਹੈ ਕਿ ਸਾਡੀ ਵੱਖ ਵੱਖ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਵਾਅਦੇ ਤੇ ਦਾਅਵੇ ਤਾਂ ਬਹੁਤ ਕਰਦੇ ਨੇ ਪਰ ਸਾਰੇ ਖੋਖਲੇ ਹੁੰਦੇ ਨੇ ਪਰ ਅੱਜ ਟੀਟੂ ਬਾਣੀਆਂ ਜੋ ਮੁੱਦੇ ਲੈ ਕੇ ਲੋਕਾਂ ਦੀ ਕਚਹਿਰੀ ਚ ਉਤਰਿਆ ਹੈ ਉਹ ਕਾਬਿਲੇ ਤਾਰੀਫ ਹੈ..

Byte...ਅਜਮੇਰ ਸਿੰਘ, ਬੋਲੀਕਰਤਾ

Clozing...ਸੋ ਪਹਿਲਾਂ ਖਸਖਸ ਦੀਆਂ ਪੁੜੀਆਂ ਗਲ ਚ ਪਾ ਕੇ ਚੋਣ ਦਫ਼ਤਰ ਪਹੁੰਚਣ ਵਾਲਾ ਟੀਟੂ ਬਾਣੀਆਂ ਮੁੜ ਤੋਂ ਸੁਰਖੀਆਂ ਚ ਹੈ..ਕਿਉਂਕਿ ਇਸ ਵਾਰ ਉਸਨੇ ਆਪਣੇ ਸਾਮਾਨ ਦੀ ਹੀ ਬੋਲੀ ਲਾ ਦਿੱਤੀ ਹੈ..ਟੀਟੂ ਬਾਣੀਏ ਨੇ ਦਾਅਵਾ ਕੀਤਾ ਹੈ ਕਿ ਉਹ ਸੰਸਦ ਚ ਜਾ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ...ਬਹਿਰਹਾਲ ਇਹ ਤਾਂ 23 ਮਈ ਨੂੰ ਹੀ ਸਾਫ ਹੋਵੇਗਾ ਕਿ ਆਖਿਰਕਾਰ ਚੋਣਾਂ ਚ ਬਾਜ਼ੀ ਕੌਣ ਮਾਰਦਾ ਹੈ...ਪਰ ਟੀਟੂ ਬਾਣੀਆ ਵੱਲੋਂ ਸਮਾਜ ਨੂੰ ਇੱਕ ਸੁਨੇਹਾ ਦੇਣ ਲਈ ਉਪਰਾਲਾ ਜ਼ਰੂਰ ਕੀਤਾ ਜਾ ਰਿਹਾ ਹੈ...
ETV Bharat Logo

Copyright © 2025 Ushodaya Enterprises Pvt. Ltd., All Rights Reserved.