ਲੁਧਿਆਣਾ: ਜ਼ਿਮਣੀ ਚੋਣਾਂ ਦੇ ਚੱਲਦਿਆਂ ਮੁੱਲਾਂਪੁਰ ਦਾਖ਼ਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਆਪਣੇ ਉਮੀਦਵਾਰ ਸੰਦੀਪ ਸੰਧੂ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ। ਇਹ ਰੋਡ ਸ਼ੋਅ ਲਤਾਲਾ ਤੋਂ ਸ਼ੁਰੂ ਹੋ ਕੇ ਪਿੰਡ ਰੂਮੀ ਵਿੱਚ ਜਾ ਕੇ ਖ਼ਤਮ ਹੋਇਆ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵੱਲੋਂ ਇਸ ਰੋਡ ਸ਼ੋਅ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ।
ਕੈਪਟਨ ਵੱਲੋਂ ਸੰਦੀਪ ਸੰਧੂ ਦੇ ਹੱਕ ਵਿੱਚ 21 ਪਿੰਡਾਂ 'ਚ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਨਾਲ ਸਾਂਸਦ ਰਵਨੀਤ ਬਿੱਟੂ ਅਤੇ ਕਾਂਗਰਸ ਦੇ ਉਮੀਦਵਾਰ ਸੰਦੀਪ ਸੰਧੂ ਵੀ ਮੌਜੂਦ ਰਹੇ। ਵੀਰਵਾਰ ਨੂੰ ਮੁੜ ਤੋਂ ਉਨ੍ਹਾਂ ਦੇ ਰੋਡ ਸ਼ੋਅ ਦਾ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਲੋਂ ਵਿਰੋਧ ਕੀਤਾ ਗਿਆ।
ਇਹ ਵੀ ਪੜ੍ਹੋ: ਪੱਛਮੀ ਬੰਗਾਲ ਦੀ ਸਰਹੱਦ ਤੇ ਬੰਗਲਾਦੇਸ਼ੀ ਫ਼ੌਜ ਵੱਲੋਂ ਗੋਲੀਬਾਰੀ, 1 ਬੀਐੱਸਐਫ ਜਵਾਨ ਸ਼ਹੀਦ
ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਹੱਥ ਵਿੱਚ ਮੋਬਾਈਲ ਅਤੇ ਨੌਕਰੀ ਦਾ ਸਵਾਲ ਲਿਖੇ ਬੈਨਰ ਫੜੇ ਹੋਏ ਸਨ, ਹਾਲਾਂਕਿ ਇਸ ਰੋਡ ਸ਼ੋਅ ਦੌਰਾਨ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਮੀਡੀਆ ਨਾਲ ਖਾਸ ਗੱਲਬਾਤ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬੁੱਧਵਾਰ ਨੂੰ ਵੀ ਦਾਖ਼ਾ ਵਿੱਚ ਕੈਪਟਨ ਵੱਲੋਂ ਕੱਢੇ ਗਏ ਰੋਡ ਸ਼ੋਅ ਦੌਰਾਨ ਲੋਕ ਇਨਸਾਫ਼ ਪਾਰਟੀ ਵੱਲੋਂ ਵਿਰੋਧ ਕੀਤਾ ਗਿਆ ਸੀ।