ਲੁਧਿਆਣਾ: 1 ਮਾਰਚ ਨੂੰ ਜਿੱਥੇ ਪੂਰੇ ਵਿਸ਼ਵ ਭਰ ਦੇ ਵਿੱਚ ਸ਼ਿਵਰਾਤਰੀ ਦਾ ਤਿਉਹਾਰ (festival of Shivaratri) ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਲੁਧਿਆਣਾ ਦੇ ਇਤਿਹਾਸਕ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਿਰ (Historic ancient Sangla Shivala temple of Ludhiana) ਦੇ ਵਿੱਚ ਬੀਤੀ ਰਾਤ ਤੋਂ ਹੀ ਸੰਗਤਾਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਵੱਡੀ ਤਦਾਦ ਵਿੱਚ ਲੋਕ ਆ ਕੇ ਨਤਮਸਤਕ ਹੋ ਰਹੇ ਹਨ ਅਤੇ ਸ਼ਿਵਲਿੰਗ ਦੀ ਪੂਜਾ ਕਰ ਰਹੇ ਹਨ। ਵਿਸ਼ੇਸ਼ ਤੌਰ ‘ਤੇ ਸ਼ਿਵਲਿੰਗ ‘ਤੇ ਜਲ ਅਤੇ ਦੁੱਧ ਦੇ ਨਾਲ ਅਭਿਸ਼ੇਕ ਕੀਤਾ ਜਾ ਰਿਹਾ ਹੈ।
ਸੰਗਲਾ ਸ਼ਿਵਾਲਾ ਮੰਦਿਰ ਦੇ ਮਹੰਤ ਨੇ ਦੱਸਿਆ ਕਿ ਇਸ ਮੰਦਿਰ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਹ ਲਗਪਗ 500 ਸਾਲ ਪੁਰਾਣਾ ਮੰਦਿਰ ਹੈ ਅਤੇ ਇੱਥੇ ਪਹਿਲਾਂ ਸੰਗਲਾਂ ਵਾਲੇ ਮਹੰਤ ਰਹਿੰਦੇ ਸਨ ਜੋ ਆਪਣੇ ਸਰੀਰ ਤੇ ਸੰਘਣਾ ਬੰਨ੍ਹਦੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਂ ਤੂੰ ਹੀ ਇਸ ਮੰਦਿਰ ਦਾ ਨਾਂ ਸੰਗਲਾ ਸ਼ਿਵਾਲਾ ਪਿਆ ਹੈ ਅਤੇ ਇੱਥੇ ਜੋ ਵੀ ਆਉਂਦਾ ਹੈ ਉਹ ਸੰਗਲ ਖੜਕਾ ਕੇ ਮੰਦਿਰ ਵਿੱਚ ਦਾਖ਼ਲ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੰਦਿਰ ਦੀ ਇਹ ਵੀ ਮਹੱਤਤਾ ਹੈ, ਕਿ ਲੋਕ ਇੱਥੇ ਸੰਗਲ ਚੜ੍ਹਾਉਂਦੇ ਹਨ ਅਤੇ ਜੋ ਲੋਕ ਬੀਮਾਰੀਆਂ ਤੋਂ ਪੀੜਤ ਹੁੰਦੇ ਹਨ, ਮੰਨਿਆ ਜਾਂਦਾ ਹੈ ਕਿ ਸੰਗਲ ਚੜ੍ਹਾਉਣ ਨਾਲ ਬੀਮਾਰੀਆਂ ਦੂਰ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੋ ਇਸ ਮੰਦਿਰ ਦੇ ਵਿੱਚ ਆ ਕੇ ਸ਼ਰਧਾ ਨਾਲ ਮਨੋਕਾਮਨਾ ਮੰਨਦਾ ਹੈ ਉਹ ਮਨੋਕਾਮਨਾ ਪੂਰੀ ਹੁੰਦੀ ਹੈ।
ਇਹ ਵੀ ਪੜ੍ਹੋ: ਭਗਵਾਨ ਸ਼ਿਵ ਦੇ ਇਹ ਗੀਤ, ਜੋ ਤੁਹਾਨੂੰ ਲਾ ਦੇਣਗੇ ਝੂੰਮਣ ...