ETV Bharat / state

'ਅਸੀਂ ਸਰਕਾਰ ਆਪਣੇ ਫਾਇਦੇ ਲਈ ਬਣਾਉਣੇ ਆਂ'

ਐਲਪੀਜੀ ਸਿਲੰਡਰ ਦੀ ਕੀਮਤ ਬਿਨ੍ਹਾਂ ਸਬਸਿਡੀ ਤੋਂ 796 ਰੁਪਏ ਪ੍ਰਤੀ ਯੂਨਿਟ ਹੋ ਗਈ ਹੈ। ਇਸ ਨੂੰ ਲੈ ਕੇ ਆਮ ਲੋਕਾਂ ਦਾ ਖ਼ਾਸ ਕਰਕੇ ਮਹਿਲਾਵਾਂ ਦਾ ਬਜਟ ਵਿਗੜ ਗਿਆ ਹੈ। ਮਹਿਲਾਵਾਂ ਨੇ ਕਿਹਾ ਕਿ ਹੁਣ ਚੁੱਲ੍ਹਾ ਹੀ ਉਨ੍ਹਾਂ ਕੋਲ ਵਿਕਲਪ ਰਹਿ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Feb 15, 2021, 4:16 PM IST

ਲੁਧਿਆਣਾ: ਘਰੇਲੂ ਗੈਸ ਯਾਨੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਲੁਧਿਆਣਾ ਦੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਐਲਪੀਜੀ ਸਿਲੰਡਰ ਦੀ ਕੀਮਤ ਬਿਨ੍ਹਾਂ ਸਬਸਿਡੀ ਤੋਂ 796 ਰੁਪਏ ਪ੍ਰਤੀ ਯੂਨਿਟ ਹੋ ਗਈ ਹੈ। ਇਸ ਨੂੰ ਲੈ ਕੇ ਆਮ ਲੋਕਾਂ ਦਾ ਖ਼ਾਸ ਕਰਕੇ ਮਹਿਲਾਵਾਂ ਦਾ ਬਜਟ ਵਿਗੜ ਗਿਆ ਹੈ। ਮਹਿਲਾਵਾਂ ਨੇ ਕਿਹਾ ਕਿ ਹੁਣ ਚੁੱਲ੍ਹਾ ਹੀ ਉਨ੍ਹਾਂ ਕੋਲ ਵਿਕਲਪ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਅੱਛੇ ਦਿਨ ਲਿਆਉਣ ਦੀ ਗੱਲ ਆਖੀ ਸੀ ਪਰ ਅਜਿਹਾ ਕੁਝ ਵੀ ਨਹੀਂ ਵਿਖਾਈ ਦੇ ਰਿਹਾ, ਉਨ੍ਹਾਂ ਕਿਹਾ ਪੈਟਰੋਲ ਡੀਜ਼ਲ ਗੈਸ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ।

ਮਹਿਲਾਵਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੈਟਰੋਲ ਡੀਜ਼ਲ ਦੇ ਨਾਲ-ਨਾਲ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਪਰ ਸਰਕਾਰ ਇਸ ਮਾਮਲੇ 'ਤੇ ਚੁੱਪ ਹੈ। ਮਹਿਲਾਵਾਂ ਨੇ ਕਿਹਾ ਕਿ ਗੈਸ ਸਿਲੰਡਰ 800 ਰੁਪਏ ਦੇ ਕਰੀਬ ਹੋ ਗਿਆ ਹੈ ਅਤੇ ਹੁਣ ਕੋਈ ਸਬਸਿਡੀ ਵੀ ਉਨ੍ਹਾਂ ਨੂੰ ਨਹੀਂ ਮਿਲ ਰਿਹਾ।

'ਅਸੀਂ ਸਰਕਾਰ ਆਪਣੇ ਫਾਇਦੇ ਲਈ ਬਣਾਉਣੇ ਆਂ'

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਕਿਸਾਨਾਂ ਨੂੰ ਧਰਨਾ ਲਾਉਣਾ ਪੈ ਰਿਹਾ ਹੈ ਕਿਉਂਕਿ ਸਰਕਾਰ ਸਾਡੀਆਂ ਫ਼ਸਲਾਂ ਦਾ ਤਾਂ ਉਨ੍ਹਾਂ ਨੂੰ ਕੋਈ ਮੁੱਲ ਦੇ ਨਹੀਂ ਰਹੀ ਪਰ ਜੋ ਸਰਕਾਰ ਦੇ ਅਧੀਨ ਵਸਤਾਂ ਹਨ ਜਿਵੇਂ ਪੈਟਰੋਲ ਡੀਜ਼ਲ ਤੇ ਗੈਸ ਉਸ ਦੀ ਕੀਮਤਾਂ ਅਸਮਾਨੀ ਚੜ੍ਹਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਸਭ ਕੁਝ ਕਰ ਰਹੀ ਹੈ।

ਉੱਧਰ ਦੂਜੇ ਪਾਸੇ ਇੰਡੇਨ ਗੈਸ ਗੋਦਾਮ ਦੇ ਸੁਪਰਵਾਈਜ਼ਰ ਨੇ ਦੱਸਿਆ ਕਿ ਇਸ ਵੇਲੇ ਐਲਪੀਜੀ ਸਿਲੰਡਰ ਦੇ ਇੱਕ ਯੂਨਿਟ ਦੀ ਕੀਮਤ 796 ਰੁਪਏ ਹੈ। ਬੀਤੇ ਦਿਨ ਹੀ 50 ਰੁਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਇਸ ਵਿੱਚ ਇਜ਼ਾਫ਼ਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਤੇ ਤਿੰਨ ਮਹੀਨਿਆਂ ਵਿੱਚ ਹੀ ਘਰੇਲੂ ਗੈਸ ਦੀ ਕੀਮਤ 100 ਰੁਪਏ ਤੋਂ ਲੈ ਕੇ 150 ਰੁਪਏ ਤੱਕ ਵੱਧ ਗਈ ਹੈ ਅਤੇ ਇਹ ਕੀਮਤਾਂ ਪਿੱਛੋਂ ਹੀ ਵਧੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.