ਲੁਧਿਆਣਾ: ਜ਼ਿਮਨੀ ਚੋਣਾਂ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾਣਗੇ ਜਿਸ ਨੂੰ ਲੈ ਕੇ ਵੋਟਾਂ ਦੀ ਗਿਣਤੀ ਜਾਰੀ ਹੈ। ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਵੱਡੀ ਲੀਡ ਨਾਲ ਜਿੱਤ ਵੱਲ ਵਧ ਰਹੇ ਹਨ।
ਇਸ ਉੱਤੇ ਦਾਖਾ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਟੀਟੂ ਬਾਣੀਆ ਦਾ ਕਹਿਣਾ ਹੈ ਕਿ ਹਾਰਨ ਦੇ ਬਾਵਜੂਦ ਵੀ ਉਹ ਬਰਫੀ ਵੰਡਣਗੇ ਤੇ ਲੀਡਰਾਂ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣਗੇ।
ਜੈ ਪ੍ਰਕਾਸ਼ ਉਰਫ ਟੀਟੂ ਬਾਣੀਆ ਜ਼ਿਮਨੀ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਟੀਟੂ ਬਾਣੀਆ ਨੇ ਕਿਹਾ ਕਿ ਲੋਕ ਪਾਰਟੀਆਂ ਨੂੰ ਵੋਟ ਪਾਉਂਦੇ ਹਨ ਨਾ ਕਿ ਉਮੀਦਵਾਰਾਂ ਨੂੰ ਪਰ ਫਿਰ ਵੀ ਉਹ ਲੋਕਾਂ ਨੂੰ ਲੀਡਰਾਂ ਵੱਲੋਂ ਕੀਤੇ ਦਾਅਵੇ ਅਤੇ ਵਾਅਦੇ ਯਾਦ ਕਰਾਉਂਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹਾਰਨ ਦੇ ਬਾਵਜੂਦ ਉਨ੍ਹਾਂ ਲੱਡੂ ਵੰਡੇ ਸਨ ਅਤੇ ਇਸ ਵਾਰ ਉਹ ਹਾਰਨ ਦੇ ਬਾਵਜੂਦ ਵੀ ਬਰਫੀ ਵੰਡਣਗੇ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਵਿੱਚ ਇਸ ਸਮੇਂ ਜਸ਼ਨ ਦਾ ਮਾਹੌਲ ਹੈ।