ਲੁਧਿਆਣਾ: ਪੰਜਾਬ ਵਿੱਚ ਯੂਪੀ ਤੇ ਬਿਹਾਰ ਤੋਂ ਆਣ ਵਾਲਿਆਂ ਪ੍ਰਾਈਵੇਟ ਬੱਸਾਂ ਦੀ ਟ੍ਰੈਫਿਕ ਪੁਲਿਸ ਵੱਲੋਂ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਹ ਬੱਸਾਂ ਦੂਜੇ ਸੂਬਿਆ ਤੋਂ ਪੰਜਾਬ ਵਿੱਚ ਝੋਨੇ ਦੇ ਸੀਜਨ ਨੂੰ ਲੈਕੇ ਲੇਬਰ ਲੈ ਕੇ ਆ ਰਹੀਆਂ ਹਨ। ਪਰ ਪੁਲਿਸ ਵੱਲੋਂ ਕੀਤੀ ਸਖਤੀ ਨੂੰ ਲੈਕੇ ਲੇਬਰ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੇਬਰ ਦਾ ਕਹਿਣਾ ਹੈ, ਕਿ ਪੁਲਿਸ (Police) ਕਾਰਨ ਅਸੀਂ ਸਮੇਂ ਸਿਰ ਆਪਣੇ ਮਾਲਿਕ ਕੋਲ ਨਹੀਂ ਪਹੁੰਚ ਪਾ ਰਹੇ। ਪਰ ਇਨ੍ਹਾਂ ਬੱਸਾਂ ਵਿੱਚ ਜ਼ਿਆਦਾਤਰ ਬੱਸਾਂ ਦੇ ਕਾਗਜ਼ ਪੂਰੇ ਨਾ ਹੋਣ ਕਰਕੇ ਉਨ੍ਹਾਂ ਦੇ ਚਲਾਨ ਕੱਟੇ ਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਰੇਲ ਗੱਡੀਆਂ ਦੀ ਆਵਾਜਾਈ ਘੱਟ ਹੋਣ ਕਾਰਨ ਪ੍ਰਵਾਸੀ ਲੇਬਰ ਨੂੰ ਪ੍ਰਾਈਵੇਟ ਬੱਸਾਂ ਵਿੱਚ ਸਫ਼ਰ ਕਰਨਾ ਪੈ ਰਿਹਾ ਹੈ। ਇੱਕ ਪਾਸੇ ਵੱਧ ਪੈਸੇ ਖਰਚ ਕੇ ਲੇਬਰ ਪੰਜਾਬ ਪਹੁੰਚ ਰਹੀ ਹੈ, ਤਾਂ ਦੂਜੇ ਟਰੈਫਿਕ ਪੁਲਿਸ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ।
ਦੂਜੇ ਪਾਸੇ ਇਸ ਬਾਰੇ ਟਰੈਫਿਕ ਪੁਲਿਸ ਦੇ ਅਧਿਕਾਰੀ ਨੇ ਕਿਹਾ, ਕਿ ਅਸੀਂ ਲੋਕ ਆਪਣੀ ਡਿਊਟੀ ਕਰ ਰਹੇ ਹਾਂ, ਕੋਵਿਡ ਮਹਾਂਮਾਰੀ ਵਿੱਚ ਅਧਿਕਤਰ ਲੋਕਾਂ ਨੇ ਮਾਸਕ ਨਹੀ ਪਾਇਆ ਹੋਇਆ, ਜਿਸ ਕਾਰਨ ਸਾਨੂੰ ਕਾਰਵਾਈ ਕਰਨੀ ਪੈਂਦੀ ਹੈ। ਅਤੇ ਇਹ ਵੀ ਦੇਖਿਆ ਗਿਆ ਹੈ ਕਿ ਬੱਸਾਂ ਵਿੱਚ ਓਵਰਲੋਡਿੰਗ ਕੀਤੀ ਜਾਂਦੀ ਹੈ, ਜੋ ਸੋਸ਼ਲ ਡਿਸਟੈਂਸ ਦੀ ਪਾਲਣਾ ਵੀ ਨਹੀਂ ਹੁੰਦੀ। ਜਿਸ ਕਾਰਨ ਸਾਨੂੰ ਕਾਰਵਾਈ ਕਰਨੀ ਪੈਂਦੀ ਹੈ, ਅਤੇ ਚਲਾਨ ਵੀ ਕੱਟਣੇ ਪੈਂਦੇ ਨੇ l