ਲੁਧਿਆਣਾ: ਬੈਂਕ ਵਿੱਚ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਜਿੱਥੇ ਕਰੋੜਾਂ ਰੁਪਏ ਕੈਸ਼ ਵੱਖ-ਵੱਖ ਮੁਲਜ਼ਮਾਂ ਤੋਂ ਬਰਾਮਦ ਕੀਤਾ ਹੈ ਉੱਥੇ ਹੀ ਪੁਲਿਸ ਨੇ ਮਾਮਲੇ ਦੀਆਂ ਪਰਤਾਂ ਵੀ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਕੈਸ਼ ਵੈਨ ਨੂੰ ਲੁੱਟਣ ਦੀ ਯੋਜਨਾ ਮਨਜਿੰਦਰ ਸਿੰਘ ਅਤੇ ਮਨਦੀਪ ਕੌਰ ਨੇ ਰਲ ਕੇ ਬਣਾਈ ਸੀ ਅਤੇ ਉਹ ਇਹ ਕੈਸ਼ ਲੈਕੇ ਵਿਦੇਸ਼ ਫਰਾਰ ਹੋਣ ਦੀ ਫਿਰਾਕ ਵਿੱਚ ਸਨ। ਮਨਦੀਪ ਕੌਰ ਲੁਧਿਆਣਾ ਦੇ ਕਸਬਾ ਡੇਹਲੋਂ ਦੀ ਰਹਿਣ ਵਾਲੀ ਹੈ ਜੋ ਕਿ ਬਰਨਾਲਾ ਦੇ ਜਸਵਿੰਦਰ ਸਿੰਘ ਦੇ ਨਾਲ ਵਿਆਹੀ ਹੋਈ ਹੈ ਅਤੇ ਮੁਲਜ਼ਮ ਮਨਦੀਪ ਕੌਰ ਹਾਲੇ ਵੀ ਫਰਾਰ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਇਨ੍ਹਾਂ ਦੇ ਖ਼ਿਲਾਫ਼ ਐਲ ਓ ਸੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਮਾਸਟਰਮਾਇੰਡ ਮਨਦੀਪ ਕੌਰ ਕੌਣ ਹੈ ? ਦੱਸ ਦਈਏ ਮਨਦੀਪ ਕੌਰ ਪਿੰਡ ਡੇਹਲੋਂ ਜਿਲ੍ਹਾ ਲੁਧਿਆਣਾ ਦੀ ਹੈ ਜੋ ਬਰਨਾਲਾ ਵਿਖੇ ਵਿਆਹੀ ਹੋਈ ਸੀ। ਮਨਦੀਪ ਦਾ ਭਰਾ ਵੀ ਇਸੇ ਘਰ ਵਿੱਚ ਰਹਿੰਦਾ ਸੀ ਪਰ ਇਸ ਮਾਮਲੇ ਉੱਤੇ ਕੋਈ ਬੋਲਣ ਲਈ ਤਿਆਰ ਨਹੀਂ ਹੈ। ਉੱਥੇ ਲੁਧਿਆਣਾ ਪੁਲਿਸ ਵੱਲੋਂ ਬਰਨਾਲਾ ਦੇ ਇੱਕ ਨੌਜਵਾਨ ਨੂੰ ਇਸ ਕੇਸ ਵਿੱਚ ਨਾਮਜ਼ਦ ਵੀ ਕੀਤਾ ਗਿਆ ਹੈ, ਜਿਸਦੇ ਘਰ ਤੋਂ ਲੁੱਟ ਸਮੇਂ ਵਰਤੀ ਗਈ ਕਾਰ ਵੀ ਬਰਾਮਦ ਹੋਈ ਹੈ। ਪੁਲਿਸ ਵਲੋਂ ਨੌਜਵਾਨ ਅਰੁਣ ਦੇ ਪਿਤਾ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਪਰਿਵਾਰ ਅਨੁਸਾਰ ਅਰੁਣ ਆਈਲੈਟਸ ਦੀ ਪੜ੍ਹਾਈ ਕਰ ਰਿਹਾ ਸੀ। ਬੀਤੇ ਦਿਨੀਂ ਉਹਨਾਂ ਦੇ ਘਰ ਅਰੁਣ ਦਾ ਦੋਸਤ ਕਾਰ ਖੜਾਉਣ ਆਇਆ ਸੀ ਅਤੇ ਅਰੁਣ ਅਤੇ ਉਸਦੇ ਦੋਸਤ ਹਰਿਦੁਆਰ ਜਾਣਾ ਕਹਿ ਕੇ ਚਲੇ ਗਏ। ਪਰਿਵਾਰ ਆਪਣੇ ਪੁੱਤ ਨੂੰ ਨਿਰਦੋਸ਼ ਦੱਸ ਰਿਹਾ ਹੈ। ਇਸ ਵੱਡੀ ਲੁੱਟ ਦੀਆਂ ਤਾਰਾਂ ਬਰਨਾਲਾ ਸ਼ਹਿਰ ਨਾਲ ਜੁੜਨ ਤੇ ਸ਼ਹਿਰ ਵਾਸੀਆਂ ਵਿੱਚ ਪੂਰੀ ਚਰਚਾ ਛਿੜੀ ਹੋਈ ਹੈ। ਹਰ ਕੋਈ ਇਸ ਗੱਲ ਤੇ ਹੈਰਾਨ ਹੋ ਰਿਹਾ ਹੈੇ।
ਮਾਸਟਰਮਾਇੰਡ ਦਾ ਪਲਾਨ: ਪੁਲਿਸ ਮੁਤਾਬਿਕ ਕਰੋੜਾਂ ਦੀ ਲੁੱਟ ਦੀ ਸਾਜ਼ਿਸ਼ ਮਨਦੀਪ ਕੌਰ ਅਤੇ ਮਨਜਿੰਦਰ ਸਿੰਘ ਨੇ ਰਚੀ ਸੀ। ਮਨਜਿੰਦਰ 4 ਸਾਲ ਤੋਂ ਕਿਸੇ ਕੰਪਨੀ ਨਾਲ ਕੰਮ ਕਰ ਰਿਹਾ ਸੀ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਮਨਜਿੰਦਰ ਅਤੇ ਮਨਦੀਪ ਵਿੱਚ ਪ੍ਰੇਮ ਸਬੰਧ ਹੋਣ ਦੀ ਵੀ ਗੱਲ ਆਖੀ ਹੈ। ਪੁਲਿਸ ਮੁਤਾਬਿਕ ਮਨਜਿੰਦਰ ਅਤੇ ਮਨਦੀਪ ਨੇ ਹੀ ਮਿਲ ਕੇ ਚੋਰੀ ਲਈ ਟੀਮ ਤਿਆਰ ਕੀਤੀ ਸੀ। ਦੋਵੇਂ ਜਲਦ ਅਮੀਰ ਹੋਕੇ ਵਿਦੇਸ਼ ਜਾਕੇ ਸੈੱਟਲ ਹੋਣਾ ਚਾਹੁੰਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਲੁੱਟੇ ਗਏ ਕੈਸ਼ ਵਿੱਚੋਂ 5 ਕਰੋੜ ਰੁਪਏ ਬਰਾਮਦ ਕਰ ਲਏ ਗਏ ਨੇ ਪਰ ਵੱਡਾ ਹਿੱਸਾ ਹਾਲੇ ਵੀ ਫਰਾਰ ਚੱਲ ਰਹੀ ਮੁਲਜ਼ਮ ਮਨਦੀਪ ਕੌਰ ਕੋਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਦੋਵਾਂ ਵੱਲੋਂ ਦੋ ਪਾਰਟੀਆਂ ਬਣਾਈਆਂ ਗਈਆਂ। ਲੁੱਟ ਵਿੱਚ ਮਨਦੀਪ ਦਾ ਪਤੀ, ਉਸ ਦਾ ਭਰਾ, ਉਸ ਦਾ ਪ੍ਰੇਮੀ ਮਨਜਿੰਦਰ ਸ਼ਾਮਿਲ ਸੀ।
ਵਾਰਦਾਤ ਨੂੰ ਅੰਜਾਮ ਦੇਣ ਦਾ ਤਰੀਕਾ: ਵਾਰਦਾਤ ਨੂੰ ਅੰਜਾਮ ਦੇਣ ਲਈ 2 ਟੀਮਾਂ ਦਾ ਗਠਨ ਕੀਤਾ ਗਿਆ। ਸਾਰੇ ਮੁਲਜ਼ਮ ਸਭ ਤੋਂ ਪਹਿਲਾਂ ਜਗਰਾਓਂ ਨੇੜੇ ਕਿਸੇ ਪੁਲ ਦੇ ਨੇੜੇ ਇਕੱਤਰ ਹੋਏ ਸਨ । ਇੱਕ ਟੀਮ ਦੇ 5 ਮੈਂਬਰ ਗੱਡੀ ਵਿੱਚ ਵਾਰਦਾਤ ਵਾਲੀ ਥਾਂ ਉੱਤੇ ਪਹੁੰਚੇ। ਦੂਜੇ ਮੈਂਬਰ ਮੋਟਰਸਾਈਕਲਾਂ ਉੱਤੇ ਸਵਾਰ ਹੋਕੇ ਪੁੱਜੇ। ਪਹਿਲੀ ਟੀਮ ਦੀ ਗੱਡੀ ਵਿੱਚ ਮਨਦੀਪ ਕੌਰ ਉਸਦਾ ਪਤੀ ਜਸਵਿੰਦਰ, ਅਰੁਣ ਕੋਚ, ਨੰਨ੍ਹੀ, ਗੁਲਸ਼ਨ ਸ਼ਾਮਿਲ ਸਨ। ਇਸ ਤੋਂ ਮੋਟਰਸਾਈਕਲਾਂ ਦੂਜੀ ਟੀਮ ਵਿੱਚ ਸ਼ਾਮਿਲ ਮਨਦੀਪ, ਹਰਵਿੰਦਰ, ਪਰਮਜੀਤ ਅਤੇ ਨਿਰੰਦਰ ਮੋਟਰਸਾਈਕਲ ਉੱਤੇ ਆਏ। ਫੋਲਡ ਹੋਣ ਵਾਲੀ ਪੌੜੀ ਦੀ ਵਰਤੋਂ ਕਰਕੇ ਸਾਰੇ ਦਫਤਰ ਵਿੱਚ ਦਾਖਿਲ ਹੋਏ। ਵਾਰਦਾਤ ਤੋਂ ਪਹਿਲਾਂ ਹੀ ਡੀ ਵੀ ਆਰ, ਸਾਇਰਨ ਅਤੇ lock ਦੀਆਂ ਤਾਰਾਂ ਨੂੰ ਕੱਟਿਆ। ਕਮਰੇ ਵਿੱਚ ਬੈਠੇ 2 ਸੁਰੱਖਿਆ ਮੁਲਾਜ਼ਮਾਂ ਨੂੰ ਬੰਦੀ ਬਣਾ ਕੇ ਟੇਬਲ ਤੋਂ ਕੈਸ਼ ਚੁੱਕ ਕੇ ਵੈਨ ਵਿੱਚ ਲੋਡ ਕਰ ਲਿਆ। ਕੈਸ਼ ਵੈਨ ਵਿੱਚ ਲੱਗੇ ਹੋਏ ਕੈਮਰੇ ਦੀਆਂ ਤਰਾਂ ਤੋੜੀਆਂ। 3 ਮੁਲਜ਼ਮ 2 ਮੋਟਰਸਾਇਕਲ ਉੱਤੇ ਸਵਾਰ ਹੋਕੇ ਅੱਧ ਕੈਸ਼ ਲੈ ਗਏ ਅਤੇ ਬਾਕੀ ਕੈਸ਼ ਵੈਨ ਵਿੱਚ ਲਿਜਾਂਦਾ ਗਿਆ। ਵਾਰਦਾਤ ਤੋਂ ਬਾਅਦ ਪਿੰਡ ਮੰਡਿਆਣੀ ਨੇੜੇ ਮੁਲਜ਼ਮਾਂ ਨੇ ਕੈਸ਼ ਵੈਨ ਨੂੰ ਝਾੜੀਆਂ ਵਿੱਚ ਲੁਕਾਇਆ।
ਪੁਲਿਸ ਦੀ ਤਫਤੀਸ਼: ਪੁਲਿਸ ਨੇ ਕੈਸ਼ ਵੈਨ ਵਿੱਚ ਲੱਗੇ ਜੀ ਪੀ ਐਸ ਦੀ ਵਰਤੋਂ ਨਾਲ ਰੂਟ ਨੂੰ ਟ੍ਰੇਸ ਕੀਤਾ। ਇਸ ਤੋਂ ਬਾਅਦ ਮਨਦੀਪ ਕੌਰ ਦੇ ਭਰਾ ਵੱਲੋਂ ਪੈਸਿਆਂ ਦੇ ਲਾਏ ਸਟੇਟਸ ਨਾਲ ਖੁਲਾਸਾ ਹੋਇਆ ਕਿ ਵੈਨ ਕਿਸ ਪਾਸੇ ਗਈ ਹੈ। ਇਸ ਤੋਂ ਮਗਰੋਂ ਪੁਲਿਸ ਨੇ ਇਲਾਕੇ ਵਿੱਚ ਟ੍ਰੈਪ ਲਾਇਆ ਅਤੇ ਰਾਤ ਤੱਕ ਕੰਪਨੀ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। 100 ਤੋਂ ਵੱਧ ਨੰਬਰ ਟ੍ਰੇਸ ਕੀਤੇ।
- NEET Exam Results:ਨੀਟ ਦੀ ਪ੍ਰੀਖਿਆ ਦੇ ਨਤੀਜੇ 'ਚ ਪੰਜਾਬ ਦੀਆਂ 2 ਧੀਆਂ ਰਹੀਆਂ ਅੱਵਲ, ਪ੍ਰਿੰਜਲ ਤੇ ਅੰਛਿਕਾ ਨੇ ਵਧਾਇਆ ਮਾਣ
- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਡਾਲ ਦੇ ਖੇਤਾਂ 'ਚੋਂ ਇੱਕ ਵਾਰ ਫਿਰ ਮਿਲਿਆ ਪਾਕਿਸਤਾਨੀ ਡਰੋਨ
- ਲੁਧਿਆਣਾ 'ਚ ਸੈਂਟਰਲ ਬੈਂਕ ਦੀ ਰੀਜ਼ਨਲ ਬਰਾਂਚ ਨੂੰ ਲੱਗੀ ਅੱਗ, ਅੱਗ ਉੱਤੇ ਕਾਬੂ ਪਾਉਣ ਲਈ ਕੀਤੀ ਗਈ ਜੱਦੋ-ਜਹਿਦ
ਕਿਸ ਤੋਂ ਕਿੰਨਾਂ ਕੈਸ਼ ਬਰਾਮਦ: ਪੁਲਿਸ ਮੁਤਾਬਿਕ ਹੁਣ ਤੱਕ 5 ਮੁਲਜ਼ਮਾਂ ਤੋਂ ਕੁੱਲ 5 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਮੁਖ ਸਾਜ਼ਿਸ਼ਕਰਤਾ ਮਨਜਿੰਦਰ ਸਿੰਘ ਤੋਂ 1 ਕਰੋੜ ਰੁਪਏ ਤੋਂ ਇਲਾਵਾ ਇੱਕ ਨੀਲਾ ਬੈਗ, ਹਥੌੜਾ ਆਦਿ ਬਰਾਮਦ ਹੋਇਆ। ਇਸ ਤੋਂ ਇਲਾਵਾ ਮਨਦੀਪ ਉਰਫ ਵਿੱਕੀ ਤੋਂ 50 ਲੱਖ ਰੁਪਏ ਬਰਾਮਦ ਹੋਏ ਹਨ। ਮੁਲਜ਼ਮ ਹਰਵਿੰਦਰ ਸਿੰਘ ਤੋਂ 75 ਲੱਖ ਰੁਪਏ ਅਤੇ ਗੰਡਾਸਾ ਬਰਾਮਦ ਹੋਇਆ। ਪੁਲਿਸ ਨੇ ਮੁਲਜ਼ਮ ਪਰਮਜੀਤ ਤੋਂ 25 ਲੱਖ ਰੁਪਏ ਅਤੇ ਹਰਪ੍ਰੀਤ ਸਿੰਘ ਤੋਂ ਵੀ 25 ਲੱਖ ਰੁਪਏ ਦੇ ਨਾਲ ਕਾਰ ਬਰਾਮਦ ਕੀਤੀ ਹਾ।