ਲੁਧਿਆਣਾ: ਆਖਿਰਕਾਰ ਇੱਕ ਮਹੀਨੇ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਇਆ ਗਿਆ ਕਿਸਾਨਾਂ ਦਾ ਪੱਕਾ ਮੋਰਚਾ ਫਤਿਹ ਹੋ ਗਿਆ ਹੈ। ਖੁਦਕੁਸ਼ੀ ਕਰਨ ਵਾਲੇ ਸ਼ਖ਼ਸ ਦੇ ਪਰਿਵਾਰ ਦੇ ਮੁੜ ਵਸੇਬੇ ਦੇ ਲਈ ਵਪਾਰੀ ਪਰਿਵਾਰ ਵੱਲੋਂ ਉਸ ਨੂੰ 30 ਲੱਖ ਰੁਪਏ ਪ੍ਰਤੀ ਕਿੱਲਾ ਕੀਮਤ ਵਾਲੇ 20 ਕਿੱਲੇ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਸਬੰਧੀ ਅਸ਼ਟਾਮ ਪੇਪਰ 'ਤੇ ਲਿਖਤੀ ਸਮਝੌਤਾ ਹੋਣ ਤੋਂ ਬਾਅਦ ਅਤੇ ਪੁਲਿਸ ਦੀ ਲਗਾਤਾਰ ਕਿਸਾਨਾਂ ਨਾਲ ਕਰਵਾਈ ਜਾ ਰਹੀ ਵਪਾਰੀਆਂ ਦੀ ਮੀਟਿੰਗ ਤੋਂ ਬਾਅਦ ਆਖਰਕਾਰ ਇਹ ਮਸਲਾ ਹੱਲ ਹੋ ਗਿਆ ਹੈ। ਜਿਸ 'ਚ ਵਿਸ਼ੇਸ਼ ਤੌਰ 'ਤੇ ਏ.ਡੀ.ਜੀ.ਪੀ ਜਸਕਰਨ ਸਿੰਘ ਪਹੁੰਚੇ, ਜਿਨ੍ਹਾਂ ਨੇ ਕਿਸਾਨਾਂ ਦਾ ਇਹ ਪੱਕਾ ਮੋਰਚਾ ਖੁੱਲਵਾਇਆ। ਅੱਜ ਕਿਸਾਨ ਆਪੋ-ਆਪਣੇ ਘਰਾਂ ਨੂੰ ਪਰਤ ਜਾਣਗੇ।
ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਸੀ ਧਰਨਾ: ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਕੋਈ ਵਪਾਰੀਆਂ ਦੇ ਵਿਰੋਧ ਲਈ ਨਹੀਂ ਬੈਠੇ ਸਨ ਪਰ ਜਿਸ ਪਰਿਵਾਰ ਦੇ ਨਾਲ ਧੱਕਾ ਹੋਇਆ ਸੀ, ਉਸ ਨੂੰ ਇਨਸਾਫ਼ ਦਿਵਾਉਣਾ ਜ਼ਰੂਰੀ ਸੀ। ਪਿਛਲੇ ਇੱਕ ਮਹੀਨੇ ਤੋਂ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਕਿਸਾਨ ਪੱਕਾ ਮੋਰਚਾ ਲਗਾਈ ਬੈਠੇ ਸਨ ਅਤੇ ਦੋ ਕਿਸਾਨਾਂ ਵੱਲੋਂ ਮਰਨ ਵਰਤ ਵੀ ਰੱਖ ਲਿਆ ਗਿਆ ਸੀ। ਆਖਿਰਕਾਰ ਪੁਲਿਸ ਦੀ ਦਖਲਅੰਦਾਜ਼ੀ ਅਤੇ ਵਪਾਰੀ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਹੋਇਆ ਹੈ। ਜਿਸ ਤੋਂ ਬਾਅਦ ਕਿਸਾਨ ਹੁਣ ਆਪੋ ਆਪਣੇ ਘਰਾਂ ਨੂੰ ਪਰਤ ਜਾਣਗੇ।
- Gangster Sajan Gill arrested: ਪੰਜਾਬ ਪੁਲਿਸ ਦੀ ਏਜੀਟੀਐਫ ਵੱਲੋਂ ਗੈਂਗਸਟਰ ਸਾਜਨ ਗਿੱਲ ਉਰਫ ਗੱਬਰ ਜਲੰਧਰ ਤੋਂ ਗ੍ਰਿਫਤਾਰ
- 18th G20 Summit: ਜੀ20 ਤੋਂ ਭਾਰਤ ਨੂੰ ਕੀ ਹੋਇਆ ਹਾਸਲ, ਸਾਬਕਾ ਰਾਜਦੂਤ ਤੋਂ ਸਮਝੋ
- Satinder Kumar Khosla Passes Away: ਗੁਰਦਾਸਪੁਰ ਦੇ ਜਨਮੇ ਕਾਮੇਡੀ ਅਦਾਕਾਰ 'ਬੀਰਬਲ' ਦਾ ਦਿਹਾਂਤ, ਜਾਣੋ ਕਿਵੇਂ ਹੋਏ ਸਨ ਮਸ਼ਹੂਰ
ਕਰੀਬ 20 ਸਾਲ ਪੁਰਾਣੇ ਮਾਮਲੇ 'ਚ ਧਰਨਾ: ਦਰਅਸਲ ਇਹ ਮਾਮਲਾ 2003 ਦਾ ਹੈ ਜਦੋਂ ਗਿੱਲ ਪਿੰਡ ਦੇ ਵਿੱਚ ਸਥਿਤ 7 ਕਿਲੇ ਜ਼ਮੀਨ ਲੁਧਿਆਣਾ ਦੇ ਵਪਾਰੀ ਵੱਲੋਂ ਖਰੀਦੀ ਗਈ ਸੀ, ਪਰ ਕਿਸਾਨ ਪਰਿਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਨੂੰ ਬਣਦੀ ਰਕਮ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਵਪਾਰੀ ਪਰਿਵਾਰ ਵੱਲੋਂ ਹਾਈ ਕੋਰਟ ਦੇ ਵਿੱਚ 90 ਲੱਖ ਰੁਪਏ ਜਮਾਂ ਕਰਵਾ ਕੇ ਰਜਿਸਟਰੀ ਕਰਵਾ ਲਈ ਗਈ ਸੀ, ਜਿਸਦਾ ਲਗਾਤਾਰ ਕਿਸਾਨ ਪਰਿਵਾਰ ਵਿਰੋਧ ਕਰ ਰਿਹਾ ਸੀ, ਪਰ ਉਨ੍ਹਾਂ ਦੀ ਸੁਣਵਾਈ ਨਾ ਹੋਣ ਦੀ ਸੂਰਤ ਦੇ ਵਿੱਚ ਕੁਝ ਸਮੇਂ ਪਹਿਲਾਂ ਹੀ ਕਿਸਾਨ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਲਈ ਗਈ।
ਇੱਕ ਵਿਅਕਤੀ ਨੇ ਕੀਤੀ ਸੀ ਖੁਦਕੁਸ਼ੀ: ਇਸ ਤੋਂ ਬਾਅਦ ਇਹ ਪੂਰਾ ਮਾਮਲਾ ਕਿਸਾਨ ਜਥੇਬੰਦੀਆਂ ਦੇ ਧਿਆਨ ਵਿੱਚ ਆਇਆ ਤੇ ਉਨ੍ਹਾਂ ਵੱਲੋਂ ਕਿਸਾਨ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਲਈ ਪੱਕਾ ਮੋਰਚਾ ਲਗਾ ਦਿੱਤਾ। ਖੁਦਕੁਸ਼ੀ ਪੱਤਰ ਦੇ ਵਿੱਚ ਵਪਾਰੀ ਦਾ ਨਾਂ ਵੀ ਲਿਖਿਆ ਗਿਆ ਸੀ, ਜਿਸ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਆਖਰਕਾਰ ਪਰਿਵਾਰ ਦੇ ਹੋਏ ਨੁਕਸਾਨ ਦੀ ਭਰਪਾਈ ਦੇ ਲਈ ਅਤੇ ਮੁੜ ਵਸੇਬੇ ਦੇ ਲਈ ਸਮਝੌਤਾ ਕਰਵਾਇਆ ਗਿਆ ਹੈ।