ETV Bharat / state

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇਗਾ ਕਿਸਾਨ ਮੇਲਾ, ਮੁੱਖ ਮੰਤਰੀ ਭਗਵੰਤ ਮਾਨ ਕਰ ਸਕਦੇ ਹਨ ਸ਼ਿਰਕਤ

ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ (Ludhiana Agricultural University) ਵਿੱਚ ਤਿੰਨ ਸਾਲ ਬਾਅਦ ਕਿਸਾਨ ਮੇਲਾ ਲੱਗਣ ਜਾ ਰਿਹਾ ਹੈ। ਇਹ ਦੋ ਦਿਨਾਂ ਖੇਤੀਬਾੜੀ ਮੇਲਾ 23 ਤੋਂ 24 ਸਤੰਬਰ ਦਰਮਿਆਨ ਲੱਗੇਗਾ। ਖੇਤੀਬਾੜੀ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਸ ਕਿਸਾਨ ਮੇਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰ ਸਕਦੇ ਹਨ।

Kisan Mela will be held at Punjab Agricultural University, Chief Minister Bhagwant Mann can attend
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਲੱਗੇਗਾ ਕਿਸਾਨ ਮੇਲਾ, ਮੁੱਖ ਮੰਤਰੀ ਭਗਵੰਤ ਮਾਨ ਕਰ ਸਕਦੇ ਹਨ ਸ਼ਿਰਕਤ
author img

By

Published : Sep 22, 2022, 11:33 AM IST

ਲੁਧਿਆਣਾ: ਜ਼ਿਲ੍ਹੇ ਦੀ ਖੇਤੀਬਾੜੀ ਯੂਨੀਵਰਸਿਟੀ (Ludhiana Agricultural University) ਵਿੱਚ ਕੋਰੋਨਾ ਮਹਾਂਮਾਰੀ (Corona epidemic) ਦੇ ਕਹਿਰ ਤੋਂ ਬਾਅਦ ਹੁਣ ਤਿੰਨ ਸਾਲ ਬਾਅਦ ਮੁੜ ਤੋਂ ਕਿਸਾਨ ਮੇਲਾ (Farmer's Fair) ਲੱਗੇਗਾ। ਕਿਸਾਨ ਮੇਲੇ ਨੂੰ ਲੈਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਉੱਤੇ ਕੰਮ ਕਰਦਿਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਕਿਸਾਨ ਮੇਲਾ 23 ਤੋਂ 24 ਸਤੰਬਰ ਦਰਮਿਆਨ ਲੱਗਣ ਜਾ ਰਿਹਾ ਯੂਨੀਵਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੇਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਿਰਕਤ (Chief Minister Bhagwant Mann can attend) ਕਰ ਸਕਦੇ ਹਨ।

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ (Corona epidemic) ਤੋਂ ਬਾਅਦ ਕਈ ਸਾਲ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਾ ਲੱਗਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ (Preparations complete) ਕਰ ਲਈਆਂ ਗਈਆਂ ਨੇ, 23 ਸਤੰਬਰ ਤੋਂ ਲੈਕੇ 24 ਸਤੰਬਰ ਤੱਕ ਕਿਸਾਨ ਮੇਲਾ ਸ਼ੁਰੂ ਹੋਵੇਗਾ ਮੇਲੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ਼ ਚੱਲ ਰਹੀਆਂ ਨੇ ਇਸ ਵਾਰ ਕਿਸਾਨ ਮੇਲੇ ਨੂੰ ਲੈਕੇ ਕਾਫੀ ਉਤਸ਼ਾਹ ਹਨ, ਕਿਉਂਕਿ ਕਰੋਨਾ ਮਹਾਮਾਰੀ ਕਰਕੇ ਕਾਫੀ ਲੰਮੇਂ ਸਮੇਂ ਤੋਂ ਕਿਸਾਨ ਮੇਲਾ online ਚੱਲ (Kisan Mela was going on online) ਰਿਹਾ ਸੀ ਜਿਸ ਕਰਕੇ ਕਿਸਾਨ ਬਹੁਤੀ ਵੱਡੀ ਤਦਾਦ ਅੰਦਰ ਕਿਸਾਨ ਮੇਲੇ ਦਾ ਫਾਇਦਾ ਨਹੀਂ ਚੁੱਕ ਸਕੇ ਸਨ, ਪਰ ਹੁਣ ਇਸ ਵਾਰ 2 ਦਿਨ ਦੇ ਲਈ ਕਿਸਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲੱਗ ਰਿਹਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇਗਾ ਕਿਸਾਨ ਮੇਲਾ

ਨਿਰਦੇਸ਼ਕ ਪਸਾਰ ਸਿੱਖਿਆ ਡਾਕਟਰ ਅਸ਼ੋਕ ਕੁਮਾਰ ਨੇ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਨਵੀਂਆਂ ਖੇਤੀ ਤਕਨੀਕਾਂ ਨਵੀਆਂ (New farming techniques) ਮਸ਼ੀਨਾਂ ਅਤੇ ਖੇਤੀ ਦੇ ਵਿਚ ਹੋ ਰਹੀਆਂ ਨਵੀਆਂ ਕਾਢਾਂ ਨੂੰ ਲੈ ਕੇ ਇਸ ਮੇਲੇ ਰਾਹੀਂ ਜਾਣਕਾਰੀ ਮਿਲਦੀ ਹੈ। ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਦੋ ਦਿਨ ਯੂਨੀਵਰਸਿਟੀ ਦੇ ਵਿੱਚ ਲੱਗਣ ਵਾਲੇ ਇਸ ਮੇਲੇ ਵਿਚ ਜ਼ਰੂਰ ਹਿੱਸਾ ਲੈਣ ਤਾਂ ਜੋ ਖੇਤੀ ਦੀ ਆਧੁਨਿਕਤਾ ਤੋਂ ਜਾਣੂ ਹੋ ਸਕਣ।

ਇਹ ਵੀ ਪੜ੍ਹੋ: Live Update: ਪੰਜਾਬ ਵਿਧਾਨਸਭਾ ਦਾ ਸੈਸ਼ਨ ਰੱਦ ਹੋਣ ਕਾਰਨ 'ਆਪ' ਵੱਲੋਂ ਸ਼ਾਂਤੀ ਮਾਰਚ

ਉਨ੍ਹਾਂ ਨੇ ਪਰਾਲੀ ਦੀ ਸਾਂਭ ਸੰਭਾਲ ਨੂੰ ਲੈ ਕੇ ਵੀ ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਸ ਨਾਲ ਜਿੱਥੇ ਚੌਗਿਰਦੇ ਦਾ ਨੁਕਸਾਨ ਹੁੰਦਾ ਹੈ ਉਥੇ ਹੀ ਜ਼ਮੀਨ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਕਈ ਉਪਕਰਨਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜਿਨ੍ਹਾਂ ਦੀ ਵਰਤੋਂ ਕਰਕੇ ਕਿਸਾਨ ਪਰਾਲੀ ਦਾ ਨਿਬੇੜਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਇਸ ਸਬੰਧੀ ਕਿਸਾਨਾਂ ਨੂੰ ਵੀ ਸਾਥ ਦੇਣ ਦੀ ਲੋੜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.