ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 2 ਦਿਨ ਚੱਲਣ ਵਾਲਾ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਖੇਤੀਬਾੜੀ ਮੰਤ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਇਸ ਮੇਲੇ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਵੱਲੋਂ ਅਫੀਮ ਦੀ ਖੇਤੀ ਨੂੰ ਲੈ ਕੇ ਪੁੱਛੇ ਗਏ ਸਵਾਲ ਨੂੰ ਮੰਤਰੀ ਨੇ ਇਹ ਕਹਿ ਕਿ ਨਬੇੜ ਦਿੱਤਾ ਕਿ ਉਨ੍ਹਾਂ ਦੀ ਇਸ ਉੱਤੇ ਰਾਇ ਬਹੁਤੀ ਮਾਇਨੇ ਨਹੀਂ ਰੱਖਦੀ।
ਅਫੀਮ ਦੀ ਖੇਤੀ ਤੇ ਬੋਲੇ ਖੇਤੀਬਾੜੀ ਮੰਤਰੀ: ਇਸ ਮੌਕੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੀ ਆਧੁਨਿਕਤਾ ਦੇ ਨਾਲ ਜੋੜਨਾ ਸਮੇਂ ਦੀ ਲੋੜ ਹੈ। ਅਜਿਹੇ ਮੇਲਿਆਂ ਦੇ ਵਿੱਚ ਕਿਸਾਨਾਂ ਨੂੰ ਆਧੁਨਿਕ ਬੀਜਾਂ ਅਤੇ ਆਧੁਨਿਕ ਮਸ਼ੀਨਰੀ ਬਾਰੇ ਜਾਣਕਾਰੀ (Information about modern seeds and modern machinery) ਮਿਲਦੀ ਹੈ। ਉੱਥੇ ਹੀ ਜਦੋਂ ਉਹਨਾਂ ਨੂੰ ਨਸ਼ੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਸ਼ਾ ਪੰਜਾਬ ਲਈ ਕੋਹੜ ਵਾਂਗ ਹੈ ਹਾਲਾਂਕਿ ਅਫੀਮ ਦੀ ਖੇਤੀ ਬਾਰੇ ਪੁੱਛੇ ਗਏ ਸਵਾਲ ਉੱਤੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾ ਦੀ ਰਾਏ ਜ਼ਿਆਦਾ ਮਾਇਨੇ ਨਹੀਂ ਰੱਖਦੀ। ਉਨ੍ਹਾ ਕਿਹਾ ਕਿ ਨਸ਼ੇ ਨੂੰ ਸੂਬੇ ਚੋਂ ਖਤਮ ਕਰਨਾ ਜ਼ਰੂਰੀ ਹੈ।
- Anantnag Encounter: ਅਨੰਤਨਾਗ ਅੱਤਵਾਦੀ ਹਮਲੇ 'ਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਇਲਾਕੇ 'ਚ ਸੋਗ ਦੀ ਲਹਿਰ, ਪਰਿਵਾਰ ਦਾ ਰੋ ਰੋ ਬੁਰਾ ਹਾਲ
- Heritage goods: ਚਾਚੇ ਦੇ ਸ਼ੌਂਕ ਨੂੰ ਭਤੀਜੇ ਨੇ ਬਣਾਇਆ ਕਾਰੋਬਾਰ, ਸਾਂਭ ਰਿਹਾ ਵਿਰਾਸਤ ਨਾਲੇ ਕਰ ਰਿਹਾ ਕਮਾਈ, ਦੇਖੋ ਖਾਸ ਰਿਪੋਰਟ
- Colonel Manpreet Singh: ਪਰਿਵਾਰ ਤੋਂ ਹੀ ਮਿਲੀ ਸੀ ਕਰਨਲ ਮਨਪ੍ਰੀਤ ਸਿੰਘ ਨੂੰ ਦੇਸ਼ ਭਗਤੀ ਦੀ ਗੁੜਤੀ, ਇਥੇ ਸ਼ਹੀਦ ਦੇ ਜੀਵਨ ਬਾਰੇ ਜਾਣੋ
ਕਿਸਾਨ ਮੇਲੇ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਪਾਣੀ ਨੂੰ ਬਚਾਉਣਾ ਸਭ ਤੋਂ ਅਹਿਮ ਹੈ। ਇਸ ਕਰਕੇ ਕਿਸਾਨਾਂ ਨੂੰ ਬਦਲਵੀਂ ਖੇਤੀ ਦਾ ਮਾਡਲ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਝੋਨੇ ਦੀ ਥਾਂ ਉੱਤੇ ਬਦਲਵੀਆਂ ਫਸਲਾਂ(Opium cultivation) ਦਾ ਹੱਲ ਲੱਭਣ ਦੀ ਲੋੜ ਹੈ, ਜੇਕਰ ਝੋਨਾ ਲਾਉਣਾ ਵੀ ਹੈ ਤਾਂ ਸਾਨੂੰ ਬਾਸਮਤੀ ਆਦਿ ਬੀਜਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਵਿਕਾਸ ਦੇ ਲਈ ਲਗਾਤਾਰ ਯਤਨ ਕਰ ਰਹੇ ਹਾਂ। ਖੇਤੀਬਾੜੀ ਯੂਨੀਵਰਸਿਟੀ ਵੀ ਲਗਾਤਾਰ ਕਿਸਾਨਾਂ ਨੂੰ ਘੱਟ ਪਾਣੀ ਖਪਤ ਵਾਲੇ ਬੀਜ ਅਤੇ ਚੰਗੀ ਮਿਸ਼ਨਰੀ ਮੁਹੱਈਆ ਕਰਵਾ ਰਹੀ ਹੈ।
ਜ਼ਿਕਰਯੋਗ ਹੈ ਕਿ ਖੇਤੀਬਾੜੀ ਮੰਤਰੀ ਦੇ ਨਾਲ ਪੀਏਯੂ ਦੇ ਵਾਈਸ (Agriculture Minister Gurmeet Singh Khudian) ਚਾਂਸਲਰ ਵੀ ਮੌਜੂਦ ਰਹੇ ਹਨ। ਉੱਥੇ ਹੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਮੰਤਰੀ ਨੇ ਪਸ਼ੂ ਮੇਲੇ ਦੀ ਸ਼ੁਰੂਆਤ ਕਰਵਾਈ। ਇਸ ਤੋਂ ਇਲਾਵਾ ਪੰਜਾਬ ਵਿੱਚ ਖੇਤੀ ਦੇ ਅੰਦਰ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।