ETV Bharat / state

KISAN HUT: 'ਕਿਸਾਨ ਕਾਰਪੋਰਟ ਘਰਾਣਿਆਂ ਨੂੰ ਇੰਝ ਦੇਣਗੇ ਸਿੱਧੀ ਟੱਕਰ' - ਲੰਬੇ ਸਮੇਂ ਤੋਂ ਸੰਘਰਸ਼

ਲੁਧਿਆਣਾ ਦੇ ਆਲਮਗੀਰ ਵਿਖੇ ਕਿਸਾਨ ਹੱਟ ਦੀ ਸ਼ੁਰੂਆਤ ਕੀਤੀ ਗਈ। ਕਿਸਾਨ ਹੱਟ ਦੇ ਮੁੱਖ ਪ੍ਰਬੰਧਕ ਜਗਦੇਵ ਸਿੰਘ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਕਾਰਪੋਰੇਟ ਘਰਾਣਿਆਂ ਨੂੰ ਮਾਤ ਦੇਣਾ ਹੈ, ਕਿਉਂਕਿ ਧਰਨੇ ਲਾ ਕੇ ਮਸਲੇ ਦਾ ਹੱਲ ਨਹੀਂ ਹੋਵੇਗਾ।

KISAN HUT: 'ਕਿਸਾਨ ਕਾਰਪੋਰਟ ਘਰਾਣਿਆਂ ਨੂੰ ਇੰਝ ਦੇਣਗੇ ਸਿੱਧੀ ਟੱਕਰ'

author img

By

Published : Jun 5, 2021, 1:23 PM IST

ਲੁਧਿਆਣਾ: ਕਿਸਾਨਾਂ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਬਾਰਡਰ ’ਤੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਕਾਰਪੋਰਟ ਘਰਾਣਿਆਂ ਨੂੰ ਟੱਕਰ ਦੇਣ ਲਈ ਹੁਣ ਕਿਸਾਨਾਂ ਨੇ ਆਪਣੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਹੁਣ ਕਿਸਾਨ ਬਿਜ਼ਨਸਮੈਨ ਬਣਨਗੇ ਇਸ ਦੀ ਸ਼ੁਰੂਆਤ ਲੁਧਿਆਣਾ ਦੇ ਆਲਮਗੀਰ ਤੋਂ ਹੋਈ ਜਿੱਥੇ ਕਿਸਾਨ ਹੱਟ ਦੀ ਸ਼ੁਰੂਆਤ ਕੀਤੀ ਗਈ। ਦੱਸ ਦਈਏ ਕਿ ਕਿਸਾਨ ਹੱਟ ਚ ਪਿਆ ਹਰ ਇੱਕ ਪ੍ਰੋਡਕਟ ਕਿਸਾਨ ਬਰੈਂਡ ਦਾ ਹੈ। ਉਹ ਵੀ ਭਾਰਤ ਸਰਕਾਰ ਦੁਆਰਾ ਪ੍ਰਮਾਇਤ ਹੈ।

KISAN HUT: 'ਕਿਸਾਨ ਕਾਰਪੋਰਟ ਘਰਾਣਿਆਂ ਨੂੰ ਇੰਝ ਦੇਣਗੇ ਸਿੱਧੀ ਟੱਕਰ'

ਇਸ ਮੌਕੇ ਕਿਸਾਨ ਹੱਟ ਦੇ ਮੁੱਖ ਪ੍ਰਬੰਧਕ ਜਗਦੇਵ ਸਿੰਘ ਨੇ ਇੱਥੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਕਾਰਪੋਰੇਟ ਘਰਾਣਿਆਂ ਨੂੰ ਮਾਤ ਦੇਣਾ ਹੈ, ਕਿਉਂਕਿ ਧਰਨੇ ਲਾ ਕੇ ਮਸਲੇ ਦਾ ਹੱਲ ਨਹੀਂ ਹੋਵੇਗਾ। ਜੇਕਰ ਕਾਰਪੋਰੇਟਾਂ ਨੂੰ ਮਾਤ ਪਾਉਣੀ ਹੈ ਤਾਂ ਉਨ੍ਹਾਂ ਦੇ ਤਰੀਕੇ ਨਾਲ ਉਨ੍ਹਾਂ ਨੂੰ ਹਰਾਉਣਾ ਪਵੇਗਾ। ਇਸ ਕਰਕੇ ਕਿਸਾਨਾਂ ਨੇ ਆਪਣੇ ਹੀ ਪ੍ਰੋਡਕਟ ਦੇ ਬ੍ਰੈਂਡ ਬਣਾ ਲਏ ਹਨ।

ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸਾਨ ਹੱਟ ’ਚ ਇੱਥੇ ਹਰ ਘਰੇਲੂ ਵਰਤੋਂ ਦਾ ਸਾਮਾਨ ਹੈਉਹ ਵੀ ਬਾਜ਼ਾਰ ਨਾਲੋਂ ਸਸਤੇ ਕੀਮਤਾਂ ’ਚ। ਉਨ੍ਹਾਂ ਕਿਹਾ ਕਿ ਵੱਧ ਚੜ੍ਹ ਕੇ ਲੋਕ ਇਸ ਦੀ ਖਰੀਦਦਾਰੀ ਕਰ ਰਹੇ ਹਨ ਅਤੇ ਲੋਕਾਂ ਨੂੰ ਇਹ ਕਾਫੀ ਪਸੰਦ ਵੀ ਆ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਡੰਪ ਬਣਾਏ ਗਏ ਹਨ ਜਿੱਥੇ ਮਾਲ ਸਪਲਾਈ ਹੋਵੇਗਾ। ਆਮ ਲੋਕ, ਆਮ ਕਿਸਾਨ ਪਿੰਡਾਂ ’ਚ ਬਹੁਤ ਹੀ ਘੱਟ ਖਰਚੇ ’ਤੇ ਇਸਦੀ ਸ਼ੁਰੂਆਤ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲੇਗਾ।

ਇਹ ਵੀ ਪੜੋ: ਮੋਦੀ ਤੋਂ ਬਾਅਦ ਹੁਣ ਇਸ ਚਾਹ ਵਾਲੀ ਦੀ ਬਦਲੀ ਕਿਸਮਤ.... ਬੈਂਕ ਖਾਤੇ ਵਿੱਚ ਆਏ ਲੱਖਾਂ ਰੁਪਏ

ETV Bharat Logo

Copyright © 2025 Ushodaya Enterprises Pvt. Ltd., All Rights Reserved.