ETV Bharat / bharat

ਅਥ ਸ਼੍ਰੀ ਮਹਾਕੁੰਭ ਕਥਾ; ਸ਼ੰਕਰਾਚਾਰੀਆ ਤੋਂ ਸੁਣੋ - ਕਲਪਵਾਸ ਕੀ ਹੈ? ਮਨੁੱਖ ਨੂੰ ਕਦੋਂ ਮਿਲਦਾ ਹੈ ਦੇਵਤਿਆਂ ਨਾਲ ਇਸ਼ਨਾਨ ਕਰਨ ਦਾ ਪੁੰਨ? - MAHA KUMBH 2025

ਸ਼ੰਕਰਾਚਾਰੀਆ, ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਜੀ ਮਹਾਰਾਜ ਨੂੰ ETV ਭਾਰਤ ਦੀ ਵਿਸ਼ੇਸ਼ ਪੇਸ਼ਕਸ਼ ਵਿੱਚ ਸੁਣੋ ਕਿ ਇੱਕ ਵਿਅਕਤੀ ਨੂੰ ਕਲਪਵਾਸ ਕਿਉਂ ਕਰਨਾ ਚਾਹੀਦਾ ਹੈ।

MAHA KUMBH 2025
ਮਨੁੱਖ ਨੂੰ ਕਦੋਂ ਮਿਲਦਾ ਹੈ ਦੇਵਤਿਆਂ ਨਾਲ ਇਸ਼ਨਾਨ ਕਰਨ ਦਾ ਪੁੰਨ (ETV Bharat)
author img

By ETV Bharat Punjabi Team

Published : 10 hours ago

ਪ੍ਰਯਾਗਰਾਜ/ਉੱਤਰ ਪ੍ਰਦੇਸ਼: ਸ਼੍ਰੀ ਮਹਾਕੁੰਭ ਕਥਾ ਭਾਗ-1 ਅਤੇ ਭਾਗ-2 ਵਿੱਚ ਹੁਣ ਤੱਕ ਤੁਸੀਂ ਸਮੁੰਦਰ ਮੰਥਨ ਦੀ ਪੌਰਾਣਿਕ ਕਥਾ ਅਤੇ ਪ੍ਰਯਾਗਰਾਜ ਕੁੰਭ ਦੇ ਮਹੱਤਵ ਬਾਰੇ ਜਾਣ ਚੁੱਕੇ ਹੋਵੋਗੇ। ਭਾਗ-3 ਵਿੱਚ, ਅਸੀਂ ਤੁਹਾਨੂੰ ਜੋਤਿਸ਼ਪੀਠਧੀਸ਼ਵਰ ਜਗਦਗੁਰੂ ਸ਼ੰਕਰਾਚਾਰੀਆ, ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਜੀ ਮਹਾਰਾਜ ਦੇ ਸ਼ਬਦਾਂ ਵਿੱਚ ਉਸ ਇੱਕ ਮਹੀਨੇ ਦੀ ਸਾਧਨਾ ਬਾਰੇ ਦੱਸ ਰਹੇ ਹਾਂ ਜਿਸ ਨੂੰ ਕਲਪਵਾਸ ਕਿਹਾ ਜਾਂਦਾ ਹੈ।

ਮਨੁੱਖ ਨੂੰ ਕਦੋਂ ਮਿਲਦਾ ਹੈ ਦੇਵਤਿਆਂ ਨਾਲ ਇਸ਼ਨਾਨ ਕਰਨ ਦਾ ਪੁੰਨ (ETV Bharat)

ਮਨੁੱਖਾਂ ਲਈ ਅਧਿਆਤਮਿਕ ਵਿਕਾਸ ਦਾ ਸਾਧਨ ਕਲਪਵਾਸ

ਕਲਪਵਾਸ ਨੂੰ ਮਨੁੱਖਾਂ ਲਈ ਅਧਿਆਤਮਿਕ ਵਿਕਾਸ ਦਾ ਸਾਧਨ ਮੰਨਿਆ ਜਾਂਦਾ ਹੈ। ਮਾਘ ਦੇ ਪੂਰੇ ਮਹੀਨੇ ਸੰਗਮ ਵਿੱਚ ਰਹਿ ਕੇ ਪੁੰਨ ਦੇ ਫਲ ਪ੍ਰਾਪਤ ਕਰਨ ਦੇ ਇਸ ਅਭਿਆਸ ਨੂੰ ਕਲਪਵਾਸ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਕਲਪਵਾਸ ਕਰਦਾ ਹੈ, ਉਸ ਨੂੰ ਮਨਚਾਹੇ ਫਲ ਮਿਲਣ ਦੇ ਨਾਲ-ਨਾਲ ਜਨਮ-ਜਨਮ ਦੇ ਬੰਧਨਾਂ ਤੋਂ ਵੀ ਮੁਕਤੀ ਮਿਲਦੀ ਹੈ। ਮਾਘ ਮਹੀਨੇ ਵਿੱਚ ਕਲਪਵਾਸ ਕਰਨ ਨਾਲ ਸੌ ਸਾਲ ਤੱਕ ਭੋਜਨ ਛਕਣ ਤੋਂ ਬਿਨਾਂ ਤਪੱਸਿਆ ਕਰਨ ਦੇ ਬਰਾਬਰ ਦਾ ਪੁੰਨ ਪ੍ਰਾਪਤ ਹੁੰਦਾ ਹੈ।

ਕੁੰਭ ਮੇਲੇ ਦੌਰਾਨ ਹੋਰ ਵੱਧ ਜਾਂਦਾ ਕਲਪਵਾਸ ਦਾ ਮਹੱਤਵ

ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਜੀ ਮਹਾਰਾਜ ਦਾ ਕਹਿਣਾ ਹੈ ਕਿ ਕੁੰਭ ਮੇਲੇ ਦੌਰਾਨ ਕਲਪਵਾਸ ਦਾ ਮਹੱਤਵ ਹੋਰ ਵੱਧ ਜਾਂਦਾ ਹੈ। ਇਸ ਦਾ ਜ਼ਿਕਰ ਵੇਦਾਂ ਅਤੇ ਪੁਰਾਣਾਂ ਵਿਚ ਵੀ ਮਿਲਦਾ ਹੈ। ਕਲਪਵਾਸ ਕੋਈ ਆਸਾਨ ਪ੍ਰਕਿਰਿਆ ਨਹੀਂ ਹੈ। ਇਹ ਇੱਕ ਔਖਾ ਅਭਿਆਸ ਹੈ। ਇਸ ਨੂੰ ਪੂਰਨ ਨਿਯੰਤਰਣ ਅਤੇ ਸੰਜਮ ਦੀ ਲੋੜ ਹੈ। ਕਲਪਵਾਸ ਦੇ ਨਿਯਮਾਂ ਅਤੇ ਪੂਰੀ ਪ੍ਰਕਿਰਿਆ ਨੂੰ ਜਾਣਨ ਲਈ ਵੀਡੀਓ 'ਤੇ ਕਲਿੱਕ ਕਰੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.