ETV Bharat / state

ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਲੱਧੜ ਭਾਜਪਾ 'ਚ ਸ਼ਾਮਿਲ - SR Ladhar joins BJP

ਪੰਜਾਬ ਭਾਜਪਾ ਵੱਲੋਂ ਲੁਧਿਆਣਾ ਅੰਦਰ ਇਕ ਵੱਡਾ ਸਮਾਗਮ ਕਰਕੇ ਵਰਕਰ ਮਿਲਣੀ ਕਰਵਾਈ ਗਈ, ਉਥੇ ਹੀ ਇਸ ਦੌਰਾਨ ਕਈ ਲੀਡਰ ਭਾਜਪਾ ਵਿੱਚ ਸ਼ਾਮਿਲ ਵੀ ਹੋਏ। ਜਿਨ੍ਹਾਂ ਵਿੱਚੋਂ ਇੱਕ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਐਸ. ਆਰ. ਲੱਧੜ ਵੀ ਸ਼ਾਮਿਲ ਹਨ। ਉਨ੍ਹਾਂ ਨੇ ਆਪਣੀ ਪਾਰਟੀ ਨੂੰ ਭਾਜਪਾ ਦੇ ਨਾਲ ਰਲਾ ਲਿਆ ਅਤੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਦਾ ਮਸਲਾ ਹੱਲ ਕਰ ਦਿੱਤਾ। ਇਸ ਕਰਕੇ ਉਨ੍ਹਾਂ ਨੇ ਭਾਜਪਾ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ ਹੈ।

ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਲੱਧੜ ਭਾਜਪਾ ਚ ਸ਼ਾਮਿਲ

author img

By

Published : Dec 14, 2021, 4:58 PM IST

ਲੁਧਿਆਣਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Punjab assembly election 2002) ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਤਿਆਰੀਆਂ ਵਿੱਚ ਰੁੱਝੀਆਂ ਹੋਈਆਂ ਹਨ। ਇਸੇ ਤਹਿਤ ਪੰਜਾਬ ਭਾਜਪਾ ਵੱਲੋਂ ਲੁਧਿਆਣਾ ਅੰਦਰ ਇਕ ਵੱਡਾ ਸਮਾਗਮ ਕਰਕੇ ਵਰਕਰ ਮਿਲਣੀ ਕਰਵਾਈ ਗਈ, ਉਥੇ ਹੀ ਇਸ ਦੌਰਾਨ ਕਈ ਲੀਡਰ ਭਾਜਪਾ ਵਿੱਚ ਸ਼ਾਮਿਲ ਵੀ ਹੋਏ। ਜਿਨ੍ਹਾਂ ਵਿੱਚੋਂ ਇੱਕ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਐਸ. ਆਰ. ਲੱਧੜ ਵੀ ਸ਼ਾਮਿਲ ਹਨ। ਉਨ੍ਹਾਂ ਨੇ ਆਪਣੀ ਪਾਰਟੀ ਨੂੰ ਭਾਜਪਾ ਦੇ ਨਾਲ ਰਲਾ ਲਿਆ ਅਤੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਦਾ ਮਸਲਾ ਹੱਲ ਕਰ ਦਿੱਤਾ। ਇਸ ਕਰਕੇ ਉਨ੍ਹਾਂ ਨੇ ਭਾਜਪਾ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ ਹੈ।

ਕਿਸਾਨਾਂ ਦੇ ਹੱਕਾਂ ਲਈ ਬਣਾਈ ਸੀ ਪਾਰਟੀ

ਲੱਧੜ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਲਈ ਆਪਣੀ ਪਾਰਟੀ ਬਣਾਈ ਸੀ। ਜਿਸ ਕਾਰਨ ਅਸੀਂ ਕਿਸਾਨਾਂ ਨਾਲ ਕਿਸਾਨੀ ਅੰਦੋਲਨ ਵਿੱਚ ਹਿੱਸਾ ਲਿਆ। ਅਸੀਂ ਉਨ੍ਹਾਂ ਨਾਲ ਪ੍ਰੋਟੈਸਟ ਵੀ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੁੱਖੀ ਨਰਿੰਦਰ ਮੋਦੀ ਨੇ ਵੱਡਾ ਦਿਲ ਦਿਖਾਉਂਦੇ ਹੋਏ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਜਿਸ ਮਕਸਦ ਲਈ ਇਹ ਪਾਰਟੀ ਬਣਾਈ ਸੀ ਉਹ ਮਕਸਦ ਮੋਦੀ ਨੇ ਪੂਰਾ ਕਰ ਦਿੱਤਾ ਹੈ।

ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀਆਂ ਨੇ ਪੂਰੀ ਤਰ੍ਹਾਂ ਲੁੱਟਿਆ

ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਲੱਧੜ ਭਾਜਪਾ 'ਚ ਸ਼ਾਮਿਲ

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀਆਂ ਨੇ ਪੂਰੀ ਤਰ੍ਹਾਂ ਲੁੱਟਿਆ ਹੈ। ਦਲਿਤਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਜੋ ਮਕਸਦ ਸੀ ਉਹ ਇਸ ਕਰਕੇ ਕਿਉਂਕਿ ਪੰਜਾਬ ਦੀ ਸਭ ਤੋਂ ਵੱਧ ਵਸੋਂ ਹੈ ਉਹ ਦਲਿਤ ਭਾਈਚਾਰੇ ਦੀ ਹੈ।

ਚੰਨੀ ਦੀ ਪੁਜ਼ੀਸਨ ਕੀਤੀ ਜੀਰੋ

ਹੁਣ ਜੋ ਸਕਿਰੀਨਿੰਗ ਲਈ ਜੋ ਉਨ੍ਹਾਂ ਦੀ ਕਮੇਟੀ ਬਣੀ ਹੈ, ਉਸ ਵਿੱਚ ਮੁੱਖ ਮੰਤਰੀ ਨੂੰ ਮੱਖੀ ਦੀ ਤਰ੍ਹਾਂ ਕੱਢ ਕੇ ਬਾਹਰ ਰੱਖ ਦਿੱਤਾ ਹੈ ਅਤੇ ਸਿੱਧੂ ਨੂੰ ਚੇਅਰਮੈਨ ਬਣਾ ਦਿੱਤਾ ਹੈ ਅਤੇ ਚੰਨੀ ਨੂੰ ਇੱਕ ਆਮ ਮੈਂਬਰ ਬਣਾ ਕੇ ਉਸ ਦੀ ਪੁਜ਼ੀਸਨ ਬਿਲਕੁਲ ਜੀਰੋ ਕਰ ਦਿੱਤੀ ਹੈ। ਜਿਸ ਕਾਰਨ ਕਈਆਂ ਨੇ ਚੰਨੀ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਚੰਨੀ ਪਹਿਲਾਂ ਵਾਲੇ ਮੁੱਖ ਮੰਤਰੀ ਨਾਲੋਂ ਚੰਗੇ

ਉਨ੍ਹਾਂ ਕਿਹਾ ਕਿ ਅਸੀਂ ਚੰਨੀ ਨੂੰ ਬੁਰਾ ਵਿਅਕਤੀ ਨਹੀਂ ਕਹਿੰਦੇ ਉਹ ਪਹਿਲਾਂ ਵਾਲੇ ਮੁੱਖ ਮੰਤਰੀ ਨਾਲੋਂ ਕੀਤੇ ਜ਼ਿਆਦਾ ਚੰਗਾ ਹੈ ਕਿਉਂਕਿ ਉਸ ਨੇ ਬਹੁਤ ਕੁਝ ਕਰਕੇ ਦਿਖਾਇਆ ਹੈ ਅਤੇ ਹੁਣ ਵੀ ਕਰ ਰਹੇ ਹਨ।

ਆਰ. ਐਸ. ਲੱਧੜ ਨੇ ਕਿਸਾਨਾਂ ਦੇ ਸ਼ਹੀਦ ਹੋਣ ਬਾਰੇ ਕਿਹਾ ਕਿ ਉਹ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਹਨ, ਕਿਸੇ ਨੇ ਉਨ੍ਹਾਂ ਨੂੰ ਮਾਰਿਆ ਨਹੀਂ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਪਰਿਵਾਰਾਂ ਦੀ ਸਾਰ ਲੈਣ ਲਈ ਉਹ ਭਾਜਪਾ ਨੂੰ ਜ਼ਰੂਰ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਸਲਾ ਮਜ਼ਦੂਰਾਂ ਕਿਸਾਨਾਂ ਦਾ ਸੀ ਅਤੇ ਭਾਜਪਾ ਨੇ ਮਸਲਾ ਹੀ ਹੱਲ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਲੋਕਾਂ ਤੋਂ ਸੁਝਾਅ ਲੈ ਕੇ ਬਣੇਗਾ ਕਾਂਗਰਸ ਦਾ ਚੋਣ ਮਨੋਰਥ ਪੱਤਰ: ਪ੍ਰਤਾਪ ਬਾਜਵਾ

ETV Bharat Logo

Copyright © 2025 Ushodaya Enterprises Pvt. Ltd., All Rights Reserved.