ਖੰਨਾ: ਪੁਲਿਸ ਨੇ ਨਸ਼ਾ ਤਸਕਰੀ ਦਾ ਇੱਕ ਨੈੱਟਵਰਕ ਤੋੜਨ ਦਾ ਦਾਅਵਾ ਕਰਦਿਆਂ ਦੋ ਦਿੱਲੀ ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਦੋ ਕਿਲੋਗ੍ਰਾਮ 100 ਗ੍ਰਾਮ ਹੈਰੋਇਨ ਅਤੇ 9 ਲੱਖ ਡ੍ਰੱਗ ਮਨੀ ਬਰਾਮਦ ਹੋਈ ਹੈ।
ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਸੀਆਈਏ ਇੰਚਾਰਜ ਗੁਰਮੇਲ ਸਿੰਘ ਨੂੰ ਸੂਚਿਤ ਕੀਤਾ ਗਿਆ ਸੀ ਕਿ ਗੁਰਦੀਪ ਸਿੰਘ ਨਿਵਾਸੀ ਉੱਤਮ ਨਗਰ ਨਵੀਂ ਦਿੱਲੀ ਅਤੇ ਰਿਤੇਸ਼ ਸ਼ਰਮਾ ਨਿਵਾਸੀ ਵਿਕਾਸਪੁਰੀ ਨਵੀਂ ਦਿੱਲੀ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਸਪਲਾਈ ਕਰਨ ਲਈ ਦਿੱਲੀ ਤੋਂ ਪੰਜਾਬ ਆ ਰਹੇ ਹਨ। ਰਾਡਾ ਸਾਹਿਬ ਨੇੜੇ ਪੁਲਿਸ ਨੇ ਇੱਕ ਸਵਿੱਫਟ ਡਿਜ਼ਾਇਰ ਕਾਰ ਨੂੰ ਰੋਕਿਆ। ਉਸ ਵਿਚੋਂ ਪੁਲਿਸ ਨੇ ਦੋ ਕਿਲੋਗ੍ਰਾਮ 100 ਗ੍ਰਾਮ ਹੈਰੋਇਨ ਅਤੇ ਨੌਂ ਲੱਖ ਦੀ ਨਕਦੀ ਬਰਾਮਦ ਕੀਤੀ।
ਜਾਣਕਾਰੀ ਅਨੁਸਾਰ ਮੁਲਜ਼ਮ ਫਤਿਹਗੜ੍ਹ ਸਾਹਿਬ, ਖੰਨਾ, ਜਗਰਾਉਂ, ਲੁਧਿਆਣਾ ਅਤੇ ਮੋਗਾ ਵਿੱਚ ਹੈਰੋਇਨ ਦੀ ਸਪਲਾਈ ਕਰਦੇ ਸਨ।