ਖੰਨਾ: ਐਜੂਕੇਸ਼ਨ ਹੱਬ ਜੀਟੀਬੀ ਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਸਟੇਟ ਜੀਐਸਟੀ ਦੀ ਛਾਪੇਮਾਰੀ ਹੋਈ। ਇਹ ਰੇਡ ਸ਼ਹਿਰ ਦੇ ਨਾਮਵਰ ਆਈਲੈਟਸ ਸੈਂਟਰ ਮਾਈਂਡ ਮੇਕਰ ਵਿਖੇ ਕੀਤੀ ਗਈ। ਜੀਐਸਟੀ ਵਿਭਾਗ ਦੀ ਟੀਮ ਕਈ ਘੰਟੇ ਇਸ ਸੈਂਟਰ ਵਿੱਚ ਮੌਜੂਦ ਰਹੀ। ਪਹਿਲਾਂ ਸੈਂਟਰ ਦੇ ਰਿਕਾਰਡ ਦੀ ਪੜਤਾਲ ਕੀਤੀ ਗਈ। ਕੰਪਿਊਟਰਾਈਜਡ ਰਿਕਾਰਡ ਵੀ ਦੇਖਿਆ ਗਿਆ। ਕਿਤਾਬਾਂ ਦੇ ਹਿਸਾਬ ਕਿਤਾਬ ਦੇਖੇ ਗਏ। ਸ਼ਾਮ ਨੂੰ ਰਵਾਨਾ ਹੁੰਦੇ ਹੋਏ ਟੀਮ ਸੈਂਟਰ ਦਾ ਕਾਫੀ ਰਿਕਾਰਡ ਗੱਠੜੀ 'ਚ ਬੰਨ੍ਹ ਕੇ ਨਾਲ ਲੈ ਗਈ। ਇਸ ਵਿੱਚ ਸੀਪੀਯੂ ਵੀ ਜ਼ਬਤ ਕੀਤਾ ਗਿਆ। ਜਾਣਕਾਰੀ ਅਨੁਸਾਰ ਖੰਨਾ ਤੋਂ ਆਈ ਜੀਐਸਟੀ ਵਿਭਾਗ ਦੀ ਟੀਮ ਨੇ ਜੀਟੀਬੀ ਮਾਰਕੀਟ ਵਿੱਚ ਮਾਈਂਡ ਮੇਕਰ ਇੰਸਟੀਚਿਊਟ ਵਿਖੇ ਛਾਪਾ ਮਾਰਿਆ। ਇਹ ਸੰਸਥਾ ਕਾਫੀ ਪੁਰਾਣੀ ਹੈ।
ਇਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਇੱਥੇ ਪੜ੍ਹਾਈ ਅਤੇ ਵੀਜੇ ਲਗਾਉਣ ਦਾ ਕੰਮ ਵੀ ਕੀਤਾ ਜਾਂਦਾ ਹੈ। ਟੀਮ ਨੇ ਪਹੁੰਚਦਿਆਂ ਹੀ ਪਹਿਲਾਂ ਗਰਾਊਂਡ ਫਲੋਰ 'ਤੇ ਸਟਾਫ ਨੂੰ ਬੁਲਾ ਲਿਆ ਫਿਰ ਸੰਸਥਾ ਵਿੱਚ ਲੱਗੇ ਕੰਪਿਊਟਰਾਂ ਅੰਦਰ ਦਰਜ ਰਿਕਾਰਡ ਦੀ ਜਾਂਚ ਕੀਤੀ ਗਈ। ਖਾਤਿਆਂ ਦੀਆਂ ਕਾਪੀਆਂ ਦੇਖੀਆਂ ਗਈਆਂ। ਪਹਿਲੀ ਅਤੇ ਦੂਜੀ ਮੰਜ਼ਿਲ 'ਤੇ ਵੀ ਰਿਕਾਰਡ ਦੀ ਜਾਂਚ ਕੀਤੀ ਗਈ। ਸ਼ਾਮ ਨੂੰ ਛਾਪੇਮਾਰੀ ਤੋਂ ਬਾਅਦ ਜਾਂਦੇ ਸਮੇਂ ਟੀਮ ਰਿਕਾਰਡ ਅਤੇ ਸੀ.ਪੀ.ਯੂ. ਆਪਣੇ ਨਾਲ ਲੈ ਗਈ। ਦੂਜੇ ਪਾਸੇ ਵਿਭਾਗ ਦੇ ਅਧਿਕਾਰੀਆਂ ਨੇ ਕੈਮਰਿਆਂ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ। ਬਸ ਇਹੀ ਕਿਹਾ ਕਿ ਇਹ ਰੁਟੀਨ ਮੈਟਰ ਹੈ। ਕੋਈ ਟਿੱਪਣੀ ਨਹੀਂ ਕੀਤੀ ਗਈ। ਜੀਐਸਟੀ ਵਿਭਾਗ ਦੇ ਅਧਿਕਾਰੀ
ਦਫ਼ਤਰ 'ਚ ਰਿਕਾਰਡ ਦੀ ਪੜਤਾਲ ਹੋਵੇਗੀ: ਇੰਸਟੀਚਿਊਟ ਵਿੱਚ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕਰਨਾ ਉੱਚਿਤ ਨਹੀਂ ਸੀ। ਜਿਸ ਕਾਰਨ ਜੀਐਸਟੀ ਟੀਮ ਰਿਕਾਰਡ ਆਪਣੇ ਨਾਲ ਦਫ਼ਤਰ ਲੈ ਗਈ। ਵਿਭਾਗ ਦੇ ਦਫ਼ਤਰ ਵਿੱਚ ਇਸ ਰਿਕਾਰਡ ਦੀ ਪੜਤਾਲ ਕੀਤੀ ਜਾਵੇਗੀ। ਵਿਭਾਗ ਦੇ ਮਾਹਿਰ ਸੀ.ਪੀ.ਯੂ. ਦੀ ਜਾਂਚ ਕਰਨਗੇ। ਇਸਤੋਂ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ।
ਐਜੂਕੇਸ਼ਨ ਹੱਬ ਵਿੱਚ 100 ਤੋਂ ਵੱਧ ਸੈਂਟਰ: ਜੀਟੀਬੀ ਮਾਰਕੀਟ ਨੂੰ ਐਜੂਕੇਸ਼ਨ ਹੱਬ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਇਸ ਵਿੱਚ 100 ਤੋਂ ਵੱਧ ਆਈਲੈਟਸ ਸਿਖਲਾਈ ਕੇਂਦਰ ਅਤੇ ਵੀਜ਼ਾ ਸਲਾਹਕਾਰ ਦਫ਼ਤਰ ਹਨ। ਜੀਐਸਟੀ ਦੀ ਛਾਪੇਮਾਰੀ ਤੋਂ ਬਾਅਦ ਇਸ ਹੱਬ ਵਿੱਚ ਹਫੜਾ-ਦਫੜੀ ਮਚ ਗਈ। ਛਾਪੇਮਾਰੀ ਤੋਂ ਬਾਅਦ ਕੁਝ ਸੈਂਟਰ ਵਾਲੇ ਖਿਸਕ ਵੀ ਗਏ ਸਨ।
- Punjab STF Fails To Find Rajjit Singh: ਹਜ਼ਾਰਾਂ ਕਰੋੜ ਦੇ ਡਰੱਗਜ਼ ਕੇਸ ਵਿੱਚ ਮੁਲਜ਼ਮ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਲੱਭਣ ਵਿੱਚ ਨਾਕਾਮ ਪੰਜਾਬ STF
- Canada India Controversy: ਭਾਰਤ-ਕੈਨੇਡਾ 'ਚ ਤਕਰਾਰ ਨਾਲ ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਲੀਡਰਾਂ ਵੱਲੋਂ ਇੱਕ-ਦੂਜੇ 'ਤੇ ਵਾਰ-ਪਲਟਵਾਰ ਸ਼ੁਰੂ, ਕਿੱਥੇ ਤੱਕ ਚੜ੍ਹੇਗਾ ਸਿਆਸੀ ਪਾਰਾ?
- Canada-India Relations : ਪ੍ਰੀ-ਪਲਾਨ ਕੈਨੇਡਾ-ਭਾਰਤ ਦੀ ਤਕਰਾਰ! ਹੋਟਲ ਇੰਡਸਟਰੀ ਨੂੰ 10 ਲੱਖ ਕਰੋੜ ਦਾ ਨੁਕਸਾਨ! ਕਿਵੇਂ ਹੋਵੇਗੀ ਨੁਕਸਾਨ ਦੀ ਭਰਪਾਈ?
ਸਭ ਤੋਂ ਵੱਧ ਟੈਕਸ ਦਿੰਦੇ ਹਾਂ - ਸੈਂਟਰ ਸੰਚਾਲਕ : ਉਥੇ ਹੀ ਦੂਜੇ ਪਾਸੇ ਫੋਨ ਰਾਹੀਂ ਗੱਲਬਾਤ ਕਰਦੇ ਹੋਏ ਮਾਈਂਡ ਮੇਕਰ ਦੇ ਸੰਚਾਲਕ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਉਨ੍ਹਾਂ ਨੇ ਜੀ.ਐਸ.ਟੀ ਨੰਬਰ ਲਿਆ ਹੋਇਆ ਹੈ। ਕਿਸੇ ਕਿਸਮ ਦੀ ਕੋਈ ਗੜਬੜੀ ਨਹੀਂ ਹੈ। ਸਭ ਤੋਂ ਵੱਧ ਟੈਕਸ ਅਦਾ ਕੀਤਾ ਜਾਂਦਾ ਹੈ। ਸਾਰਾ ਰਿਕਾਰਡ ਦਰੁਸਤ ਰੱਖਿਆ ਹੋਇਆ ਹੈ। ਵਿਭਾਗ ਜਾਂਚ ਲਈ ਆਇਆ ਤਾਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ।