ETV Bharat / state

ਜਾਨ੍ਹਵੀ ਬਹਿਲ ਦੀ ਮੁੱਖ ਮੰਤਰੀ ਤੇ PM ਨੂੰ ਅਪੀਲ, ਫਿਲਹਾਲ ਨਾ ਦਿੱਤੀ ਜਾਵੇ ਕੋਈ ਛੋਟ... - ਜਾਨ੍ਹਵੀ ਬਹਿਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਲਾਬੰਦੀ ਦੌਰਾਨ ਕੁਝ ਸੂਬਿਆਂ ਵਿੱਚ 20 ਅਪ੍ਰੈਲ ਤੋਂ ਕੁਝ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇਸ ਨੂੰ ਲੈ ਕੇ ਲੁਧਿਆਣਾ ਦੀ ਸਮਾਜ ਸੇਵੀ ਜਾਨ੍ਹਵੀ ਬਹਿਲ ਨੇ ਪੀਐਮ ਮੋਦੀ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾ ਦਿੱਤੀ ਜਾਵੇ।

ਜਾਨ੍ਹਵੀ ਬਹਿਲ
ਜਾਨ੍ਹਵੀ ਬਹਿਲ
author img

By

Published : Apr 20, 2020, 3:21 PM IST

ਲੁਧਿਆਣਾ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪੰਜਾਬ ਵਿੱਚ ਵੀ ਪੌਜ਼ੀਟਿਵ ਮਰੀਜ਼ਾਂ ਦਾ ਆਂਕੜਾ ਲਗਾਤਾਰ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸੂਬਿਆਂ ਵਿੱਚ 20 ਅਪ੍ਰੈਲ ਤੋਂ ਕੁਝ ਰਾਹਤਾਂ ਦੇਣ ਦਾ ਫੈਸਲਾ ਲਿਆ ਸੀ ਜਿਸ ਨੂੰ ਲੈ ਕੇ ਲੁਧਿਆਣਾ ਦੀ ਉੱਘੀ ਸਮਾਜ ਸੇਵੀ ਜਾਨ੍ਹਵੀ ਬਹਿਲ ਨੇ ਇੱਕ ਵੀਡੀਓ ਰਾਹੀਂ ਢਿੱਲ ਨਾ ਦੇਣ ਦੀ ਅਪੀਲ ਕੀਤੀ ਹੈ।

ਵੇਖੋ ਵੀਡੀਓ

ਉਸ ਨੇ ਕਿਹਾ ਕਿ ਬੀਤੇ ਦਿਨੀਂ ਲੁਧਿਆਣਾ ਦੇ ਏਸੀਪੀ ਕੋਰੋਨਾ ਵਾਇਰਸ ਖਿਲਾਫ ਛੇੜੀ ਜੰਗ ਹਾਰ ਗਏ ਪਰ ਸਾਨੂੰ ਉਨ੍ਹਾਂ ਦੀ ਕੁਰਬਾਨੀ ਜਾਇਆ ਨਹੀਂ ਜਾਣ ਦੇਣੀ ਚਾਹੀਦੀ। ਇਸ ਕਰਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਫਿਲਹਾਲ ਦੇਸ਼ ਵਿੱਚ ਜਾਂ ਸੂਬੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਾ ਦਿੱਤੀ ਜਾਵੇ।

ਜਾਨ੍ਹਵੀ ਨੇ ਕਿਹਾ ਕਿ ਜੇਕਰ ਅਸੀਂ ਕੁਝ ਦਿਨ ਤੱਕ ਹੋਰ ਸੰਭਲ ਜਾਵਾਂਗੇ ਤਾਂ ਕੋਰੋਨਾ ਵਾਇਰਸ ਨਾਲ ਛੇੜੀ ਲੜਾਈ ਜਿੱਤ ਸਕਦੇ ਹਾਂ ਪਰ ਜੇ ਤਾਲਾਬੰਦੀ ਵਿੱਚ ਹੁਣ ਕਿਸੇ ਤਰ੍ਹਾਂ ਦੀ ਢਿੱਲ ਦਿੱਤੀ ਗਈ ਤਾਂ ਇਸ ਦੇ ਨਤੀਜੇ ਖ਼ਤਰਨਾਕ ਸਾਬਿਤ ਹੋ ਸਕਦੇ ਹਨ।

ਉਸ ਨੇ ਸਾਰੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਆਪਣੇ ਤੇ ਆਪਣਿਆਂ ਦਾ ਬਚਾਅ ਰੱਖਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.