ਲੁਧਿਆਣਾ: ਜਗਰਾਓਂ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਨੌਜਵਾਨ ਜਗਬੀਰ ਸਿੰਘ ਜੂਨ ਮਹੀਨੇ ਵਿੱਚ ਮਾਰਵੀਨ ਕੰਪਨੀ ਦੀ ਸ਼ਿੱਪ ਲੈ ਕੇ ਚੀਨ ਗਿਆ ਸੀ। ਸ਼ਿੱਪ ਦੇ ਦਸਤਾਵੇਜ਼ ਪੂਰੇ ਨਾ ਹੋਣ ਕਰਕੇ ਚੀਨ ਦੇ ਫ਼ੌਜੀਆਂ ਨੇ ਉਨ੍ਹਾਂ ਦੀ ਸ਼ਿੱਪ ਅਤੇ ਸ਼ਿੱਪ ਵਿੱਚ ਮੌਜੂਦ ਸਾਰੇ ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਗਬੀਰ ਸਿੰਘ ਦੇ ਪਰਿਵਾਰ ਨੂੰ ਜਦ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਕੰਪਨੀ ਨੂੰ ਜਵਾਨਾਂ ਦੀ ਰਿਹਾਈ ਦੀ ਮਦਦ ਕਰਨ ਲਈ ਕਿਹਾ ਤਾਂ ਕੰਪਨੀ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ।
ਦੱਸ ਦਈਏ ਕਿ ਜਗਬੀਰ ਸਿੰਘ ਨੇ 20 ਦਿਨ ਪਹਿਲਾਂ ਹੀ ਮਾਰਵਿਨ ਕੰਪਨੀ ਜੁਆਇਨ ਕੀਤੀ ਸੀ। ਜਗਬੀਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਕੰਪਨੀ ਦਾ ਡਾਇਰੈਕਟਰ ਚੀਨ ਗਿਆ ਸੀ ਪਰ ਉਨ੍ਹਾਂ ਨੇ ਜਗਬੀਰ ਸਿੰਘ ਦੀ ਰਿਹਾਈ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਿੱਪ ਦੇ ਬਾਕੀ ਸਾਰੇ ਜਵਾਨ ਗ੍ਰਿਫ਼ਤਾਰੀ ਤੋਂ ਮਹੀਨਾ ਬਾਅਦ ਰਿਹਾਅ ਹੋ ਗਏ ਸਨ ਪਰ ਸ਼ਿੱਪ ਦਾ ਕੈਪਟਨ ਹੋਣ ਕਰਕੇ ਜਗਬੀਰ ਸਿੰਘ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ
ਹੁਣ ਜਗਬੀਰ ਸਿੰਘ ਦਾ ਪਰਿਵਾਰ ਨੇ ਭਾਰਤੀ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਦਦ ਦੀ ਗੁਹਾਰ ਲਾ ਰਿਹਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਇਸ ਮਾਮਲੇ ਵਿੱਚ ਦਖ਼ਲ ਦੇਵੇ ਤਾਂ ਜਗਬੀਰ ਸਿੰਘ ਜਲਦੀ ਰਿਹਾਅ ਹੋ ਸਕਦਾ ਹੈ।