ਲੁਧਿਆਣਾ: ਪੰਜਾਬ ਦੀ ਕਿਸਾਨ ਜਥੇਬੰਦੀਆਂ ਦਿੱਲੀ ਘਿਰਾਓ ਲਈ ਤਿਆਰ ਹੈ।ਉਨ੍ਹਾਂ ਦਿੱਲੀ ਕੂਚ ਦੇ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਹਨ। 26-27 ਨਵੰਬਰ ਨੂੰ ਦਿੱਲੀ ਦਾ ਘਿਰਾਓ ਕਰਨਗੇ।
ਕੇਂਦਰ ਨਾਲ ਆਰ ਪਾਰ ਦੀ ਲੜਾਈ
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ 2 ਮਹੀਨਿਆਂ ਤੋਂ ਸੜਕਾਂ, ਰੇਲਾਂ 'ਤੇ ਬੈਠੇ ਕਿਸਾਨ ਕੇਂਦਰ ਨਾਲ ਆਰ ਪਾਰ ਦੀ ਲੜ੍ਹਾਈ ਲਈ ਹੀ ਬੈਠੇ ਹਨ। ਦਿੱਲੀ ਜਾਣ ਦੀ ਸਾਰੀ ਤਿਆਰੀਆਂ ਅਸੀਂ ਮੁਕੰਮਲ ਕਰ ਲਈਆਂ ਹਨ।ਉਨ੍ਹਾਂ ਕਿਹਾ ਇਹ ਵਕਤ ਕਰੋ ਜਾਂ ਮਰੋ ਦਾ ਹੈ।
ਕੋਰੋਨਾ ਤੇ ਮੌਸਮ ਰਾਹ 'ਚ ਮੁਸ਼ਕਲਾਂ
ਇਨ੍ਹਾਂ ਮੁਸ਼ਕਲਾਂ 'ਤੇ ਗੱਲ ਕਰਦੇ ਉਨ੍ਹਾਂ ਨੇ ਕਿਹਾ ਕਿ ਕਿੰਨ੍ਹਿਆਂ ਪੈਣ ਦਾ ਮਤਲਬ ਦਾ ਯੱਗ ਸੰਪੂਰਨ ਹੋਣਾ ਹੁੰਦਾ ਹੈ। ਸਾਡੇ ਗੁਰੂ ਮਹਾਰਾਜ ਇਨ੍ਹਾਂ ਨੂੰ ਸ਼ੁੱਭ ਦੱਸਦੇ ਸੀ। ਉਨ੍ਹਾਂ ਨੇ ਕਿਹਾ ਕਿ ਉਹ ਦਿੱਲੀ ਤੋਂ ਜਿੱਤ ਕੇ ਆਉਣਗੇ। ਦਿੱਲੀ 'ਚ ਕੋਰੋਨਾ ਦੇ ਬੱਦਤਰ ਹਾਲ 'ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਦਿੱਲੀ ਦਾ ਕੋਰੋਨਾ ਰੋਕਣ ਜਾ ਰਹੇ ਹਾਂ।
ਹਰਿਆਣਾ ਸਰਕਾਰ ਦੀ ਸਖ਼ਤੀ 'ਤੇ ਬੋਲੇ ਕਿਸਾਨ ਆਗੂ
ਹਰਿਆਣਾ ਨੇ ਸ਼ੰਬੂ ਬਾਰਡਰ 'ਤੇ ਸਖ਼ਤੀ ਵੱਧਾ ਦਿੱਤੀ ਹੈ। ਇਸ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਵੀ ਭਾਜਪਾ ਸਰਕਾਰ ਹੈ ਤੇ ਉਹ ਮੋਦੀ ਜੀ ਦਾ ਪੱਖ ਪੂਰਣਗੇ। ਉਨ੍ਹਾਂ ਕਿਹਾ ਕਿ ਪਰ ਜਿਸ ਤਰ੍ਹਾਂ 2 ਮਹੀਨੇ ਤੋਂ ਸ਼ਾਂਤਮਈ ਪ੍ਰਰਸ਼ਨ ਚੱਲ ਰਿਹਾ ਹੈ, ਇਹ ਉਸੇ ਤਰ੍ਹਾਂ ਚੱਲੇਗਾ। ਚਿਤਾਵਨੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਜਿੱਥੇ ਸਾਨੂੰ ਰੋਕਿਆ ਜਾਵੇਗਾ , ਉੱਥੇ ਹੀ ਦਿੱਲੀ ਦਾ ਨਾਤਾ ਬਾਕੀ ਥਾਂਵਾਂ ਤੋਂ ਤੋੜ ਦਿੱਤਾ ਜਾਵੇਗਾ।
ਕਾਨੂੰਨ ਸਾਡੇ 'ਤੇ ਥੋਪੇ ਜਾ ਰਹੇ
ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਜੱਦ ਚਾਹੁੰਦੇ ਹੀ ਨਹੀਂ, ਫ਼ੇਰ ਸਾਡੇ 'ਤੇ ਇਹ ਕਾਨੂੰਨ ਕਿਉਂ ਥੋਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਕਰਵਾਉਣ ਲਈ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ।