ETV Bharat / state

ਇਨਵੈਸਟਰ ਸਮਿਟ ਪੰਜਾਬ ‘ਚ ਉਦਯੋਗਪਤੀਆਂ ਦੀ ਚੰਨੀ ਸਰਕਾਰ ਨੂੰ ਸਲਾਹ - ਪੰਜਾਬ ਸਰਕਾਰ

ਇਨਵੈਸਟ ਸਮਿਟ ਪੰਜਾਬ ਦੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ (Finance Minister Manpreet Badal) ਨੇ 99 ਹਜ਼ਾਰ ਕਰੋੜ ਇਨਵੈਸਟਮੈਂਟ (Investment) ਕਰਨ ਦਾ ਦਾਅਵਾ ਕੀਤਾ ਹੈ। ਇਸ ਮੌਕੇ ਸਨਅਤਕਾਰਾਂ ਨੇ ਕਿਹਾ ਜੋ ਸਰਕਾਰ ਵੱਲੋਂ ਗੱਲਾਂ ਕਹੀਆਂ ਗਈਆਂ ਹਨ ਉਸ ਨੂੰ ਲੈਕੇ ਉਨ੍ਹਾਂ ਦੇ ਵਿੱਚ ਉਮੀਦ ਜਾਗੀ ਹੈ ਪਰ ਮੌਜੂਦਾ ਇੰਡਸਟਰੀ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ ਤਾਂ ਹੀ ਨਵੇਂ ਇਨਵੈਸਟਰ (New investors) ਆਉਣਗੇ।

ਇਨਵੈਸਟਰ ਸਮਿਟ ਪੰਜਾਬ ‘ਚ ਉਦਯੋਗਪਤੀਆਂ ਦੀ ਚੰਨੀ ਸਰਕਾਰ ਨੂੰ ਸਲਾਹ

author img

By

Published : Oct 27, 2021, 6:32 PM IST

Updated : Oct 27, 2021, 8:19 PM IST

ਲੁਧਿਆਣਾ: ਪ੍ਰੋਗ੍ਰੈਸਿਵ ਇਨਵੈਸਟਰ ਸਮਿਟ ਪੰਜਾਬ (Progressive Investor Summit Punjab) ਲੁਧਿਆਣਾ ਦੇ ਵਿੱਚ ਮੁੱਲਾਂਪੁਰ ਦਾਖਾ ਨੇੜੇ ਕਿੰਗਜ਼ ਵਿਲਾ ਪੈਲੇਸ ‘ਚ ਕਰਵਾਇਆ ਗਿਆ। ਇਸ ਸਮਿਟ ਦੇ ਵਿੱਚ ਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਜਿੰਨ੍ਹਾਂ ਵਿੱਚ ਹੁਸ਼ਿਆਰਪੁਰ ਤੋਂ ਜਾਪਾਨੀ ਸਹਿਯੋਗ ਯਾਨਮਾਰ ਇੰਡੀਆ ਨਾਲ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ, ਨਿੱਜੀ ਖੇਤਰ ਵਿੱਚ ਭਾਰਤ ਦੀ ਸਭ ਤੋਂ ਵੱਡੀ ਪੈਟਰੋਲੀਅਮ ਰਿਫਾਇਨਰੀ- ਐਚ.ਐਮ.ਈ.ਐਲ, ਬਠਿੰਡਾ, ਕਪੂਰਥਲਾ ਦੀ ਆਈ.ਟੀ.ਸੀਜ਼ ਦੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਫੂਡ ਪ੍ਰੋਸੈਸਿੰਗ ਯੂਨਿਟ, ਆਰਤੀ ਸਟੀਲ-ਈ.ਵੀ. ਜਾਇੰਟ ਟੈਸਲਾ ਦੀ ਆਲਮੀ ਚੇਨ ਦਾ ਹਿੱਸਾ, ਟੋਨਸਾ (ਮੋਹਾਲੀ) ਫਾਰਮਾਸਿਊਟੀਕਲ ਸਹੂਲਤਾਂ, ਬਰਨਾਲਾ ਦੀ ਟ੍ਰਾਈਡੈਂਟ ਯੂਨਿਟ ਅਤੇ ਹੀਰੋ ਸਾਈਕਲਜ਼ ਸ਼ਾਮਿਲ ਹੋਈਆਂ ਹਨ। ਸ਼ਾਮਿਲ ਹੋਈਆਂ ਕੰਪਨੀਆਂ ਨੂੰ ਲੈਕੇ ਮੁੱਖ ਮੰਤਰੀ ਨੇ ਇੰਨ੍ਹਾਂ ਕੰਪਨੀਆਂ ਵੱਲੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਪਾਏ ਅਥਾਹ ਯੋਗਦਾਨ `ਤੇ ਚਾਨਣਾ ਪਾਇਆ। ਚੰਨੀ ਨੇ ਕਿਹਾ ਕਿ ਇਹ ਸਭ ਕੁਝ ਸੂਬੇ ਵਿੱਚ ਸੁਖਾਵੇਂ ਮਾਹੌਲ ਤੋਂ ਬਿਨਾਂ ਸੰਭਵ ਨਹੀਂ ਸੀ।

ਕਿਹੜੀਆਂ ਕੰਪਨੀਆਂ ਨੇ ਕੀਤਾ ਨਿਵੇਸ਼

ਪੰਜਾਬ ਦੀਆਂ ਪਹਿਲਕਦਮੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ, ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ ਕਿ ਇੱਕ ਪੰਜਾਬ ਸਰਕਾਰ (Government of Punjab) ਦੀਆਂ ਉਦਾਰਵਾਦੀ ਨੀਤੀਆਂ ਦੇ ਨਾਲ ਉਨ੍ਹਾਂ ਦੇ ਉਦਯੋਗ ਨੇ ਬੇਮਿਸਾਲ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੌਕੇ `ਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਵਿੱਚ 2,000 ਕਰੋੜ ਰੁਪਏ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਦੌਰਾਨ ਚੇਅਰਮੈਨ ਅਤੇ ਐਮਡੀ, ਐਚਯੂਐਲ ਸੰਜੀਵ ਮਹਿਤਾ ਨੇ 1200 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਅਤੇ ਅਮਿੱਟੀ ਯੂਨੀਵਰਸਿਟੀ ਦੇ ਚਾਂਸਲਰ ਡਾ. ਅਤੁਲ ਚੌਹਾਨ ਨੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਅਗਲੇ ਦੋ ਸਾਲਾਂ ਵਿਚ 300 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਐਲਾਨ ਕੀਤਾ ਕਿ ਸੂਬੇ ਵਿਚ ਛੇਤੀ ਹੀ ਤੀਜੀ ਟਰੈਕਟਰ ਫੈਕਟਰੀ ਲਾਈ ਜਾਵੇਗੀ ਅਤੇ ਪਠਾਨਕੋਟ ਨੇੜੇ ਹੋਟਲ ਪ੍ਰਾਜੈਕਟ ਵਿਕਸਤ ਕੀਤਾ ਜਾਵੇਗਾ।

ਇਨਵੈਸਟਰ ਸਮਿਟ ਪੰਜਾਬ ‘ਚ ਉਦਯੋਗਪਤੀਆਂ ਦੀ ਚੰਨੀ ਸਰਕਾਰ ਨੂੰ ਸਲਾਹ
ਕਿਹੜੀ ਕੰਪਨੀਆਂ ਦੇ ਆਏ ਨੁਮਾਇੰਦੇ ਉਦਯੋਗਪਤੀਆਂ ਵਿੱਚ ਵਾਈਸ ਚੇਅਰਮੈਨ ਅਤੇ ਐਮਡੀ ਜੇਕੇ ਪੇਪਰ ਲਿਮਟਿਡ ਹਰਸ਼ ਪਤੀ ਸਿੰਘਾਨੀਆ, ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਦੇ ਸੰਸਥਾਪਕ ਅਤੇ ਐਮਡੀ ਦਿਲੀਪ ਸਾਂਘਵੀ, ਐਮਡੀ ਅਤੇ ਸੀਈਓ ਇਨਵੈਸਟ ਇੰਡੀਆ ਦੀਪਕ ਬਾਗਲਾ, ਐਮਡੀ ਯਾਨਮਾਰ ਇੰਡੀਆ ਕਾਜੁਨੋਰੀ ਅਜਿਕੀ, ਚੇਅਰਮੈਨ ਯੂਰਪ ਹਿੰਦੂਜਾ ਗਰੁੱਪ ਪ੍ਰਕਾਸ਼ ਪੀ ਹਿੰਦੂਜਾ, ਵਧੀਕ ਸਕੱਤਰ ਡੀਪੀਆਈਆਈਟੀ ਸ੍ਰੀਮਤੀ ਸੁਮਿਤਾ ਦਾਵਰਾ, ਚੇਅਰਮੈਨ ਅਤੇ ਐਮਡੀ ਆਈਟੀਸੀ ਸੰਜੀਵ ਪੁਰੀ, ਭਾਰਤ ਵਿੱਚ ਜਾਪਾਨ ਦੀ ਰਾਜਦੂਤ ਸਤੋਸ਼ੀ ਸੁਜ਼ੂਕੀ, ਚੇਅਰਮੈਨ ਆਦਿਤਿਆ ਬਿਰਲਾ ਗਰੁੱਪ ਕੁਮਾਰ ਮੰਗਲਮ ਬਿਰਲਾ ਅਤੇ ਕਾਰਜਕਾਰੀ ਚੇਅਰਮੈਨ ਆਰਸੇਲਰ ਮਿੱਤਲ ਲਕਸ਼ਮੀ ਐਨ. ਮਿੱਤਲ ਨੇ ਰਾਜ ਭਰ ਵਿੱਚ ਵੱਖ-ਵੱਖ ਉਦਯੋਗਿਕ ਉੱਦਮਾਂ ਵਿੱਚ ਆਪਣੀਆਂ ਭਾਈਵਾਲੀਆਂ ਬਾਰੇ ਤਜਰਬੇ ਅਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸਨਅਤਕਾਰਾਂ ਨੇ ਕਿਹਾ ਪੁਰਾਣੀ ਇੰਡਸਟਰੀ ਨੂੰ ਦੇਵੇ ਤਰਜੀਹ ਇਸ ਦੌਰਾਨ ਸਾਡੀ ਟੀਮ ਵੱਲੋਂ ਜਦੋਂ ਸਨਅਤਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਪੁਰਾਣੀ ਇੰਡਸਟਰੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਨਅਤਕਾਰਾਂ ਨੇ ਕਿਹਾ ਕਿ ਜੋ ਜ਼ਿਆਦਾਤਰ ਨਿਵੇਸ਼ ਹੋਏ ਹਨ ਉਨ੍ਹਾਂ ਵਿਚ ਪੁਰਾਣੀ ਇੰਡਸਟਰੀਆਂ ਵੱਲੋਂ ਵੀ ਆਪਣੇ ਕਾਰੋਬਾਰਾਂ ਦੇ ਵਿਚ ਵਾਧਾ ਕੀਤਾ ਗਿਆ ਹੈ ਜਦੋਂਕਿ ਨਵੇਂ ਨਿਵੇਸ਼ਕਾਂ ਦੀ ਤਾਦਾਦ ਕਾਫੀ ਘੱਟ ਹੈ ਉੱਥੇ ਹੀ ਸਨਅਤਕਾਰਾਂ ਨੇ ਕਿਹਾ ਕਿ ਸਰਕਾਰ ਸਨਅਤਕਾਰਾਂ ਲਈ ਚੰਗਾ ਮਾਹੌਲ ਸਿਰਜਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਜੇਕਰ ਇਹ ਸਭ ਜ਼ਮੀਨੀ ਪੱਧਰ ‘ਤੇ ਹੋਵੇਗਾ ਤਾਂ ਵਧੀਆ ਹੋਵੇਗਾ।ਮਨਪ੍ਰੀਤ ਬਾਦਲ ਵੱਲੋਂ ਸੀਐੱਮ ਚੰਨੀ ਦੀ ਸ਼ਲਾਘਾ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਚੰਗਾ ਨਿਵੇਸ਼ ਹੋਇਆ ਹੈ ਅਤੇ ਨਵੇਂ ਪੰਜਾਬ ਦੀ ਕਲਪਨਾ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਜੋ ਪੁਰਾਣੀ ਇੰਡਸਟਰੀ ਹੈ ਉਸ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਹਨ ਤਾਂ ਕਿ ਉਨ੍ਹਾਂ ਨੂੰ ਵੇਖ ਕੇ ਨਵੀਂ ਇੰਡਸਟਰੀ ਆਵੇ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਦਾ ਜਨਮ ਆਜ਼ਾਦੀ ਤੋਂ ਬਾਅਦ ਹੋਇਆ ਹੈ ਇਸ ਕਰਕੇ ਉਨ੍ਹਾਂ ਕੋਲ ਫਰੈੱਸ਼ ਆਈਡੀਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਜਿੰਨੇ ਮੁੱਖਮੰਤਰੀ ਰਹੇ ਉਹ ਆਜ਼ਾਦੀ ਤੋਂ ਪਹਿਲਾਂ ਦੇ ਜਨਮੇ ਸਨ ਜਿਨ੍ਹਾਂ ਚ ਭਾਵੇਂ ਕੈਪਟਨ ਅਮਰਿੰਦਰ ਹੋਣ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਫਿਰ ਬੀਬੀ ਭੱਠਲ ਪਰ ਚੰਨੀ ਆਜ਼ਾਦ ਹਿੰਦੁਸਤਾਨ ਚ ਜਨਮੇ ਹਨੇ ਇਸ ਕਰਕੇ ਉਨ੍ਹਾਂ ਦੀ ਸੋਚ ਵੀ ਆਜ਼ਾਦ ਹੈ। ਇਹ ਵੀ ਪੜ੍ਹੋ:ਕਿਸਾਨੀ ਅੰਦੋਲਨ ਨੂੰ ਲੈਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ

Last Updated : Oct 27, 2021, 8:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.