ਲੁਧਿਆਣਾ: ਪੰਜਾਬ ਤੇ ਨੌਜਵਾਨਾਂ ਨੂੰ ਅਕਸਰ ਵਿਸ਼ਵ ਭਰ 'ਚ ਨਸ਼ੇ ਲਈ ਬਦਨਾਮ ਕੀਤਾ ਜਾਂਦਾ ਰਿਹਾ ਹੈ, ਪਰ ਪੰਜਾਬ ਦੇ ਕੁਝ ਅਜਿਹੇ ਵੀ ਸਿਰਕੱਢ ਨੌਜਵਾਨ ਨੇ ਜੋ ਨਾ ਸਿਰਫ਼ ਨਸ਼ਿਆਂ ਤੋਂ ਦੂਰ ਹੈ, ਸਗੋਂ ਬਾਡੀ ਬਿਲਡਿੰਗ ਕਰਕੇ ਕੌਮਾਂਤਰੀ ਮੁਕਾਬਲਿਆਂ 'ਚ ਕਈ ਮੈਡਲ ਵੀ ਜਿੱਤ ਚੁੱਕੇ ਹਨ। ਲੁਧਿਆਣਾ ਦਾ ਰਹਿਣ ਵਾਲਾ ਬਾਡੀ ਬਿਲਡਰ ਮਨੀਸ਼ ਕੁਮਾਰ ਸਖ਼ਤ ਮਿਹਨਤ ਕਰ ਮਿਸਟਰ ਇੰਡੀਆ, ਮਿਸਟਰ ਨੌਰਥ, ਮਿਸਟਰ ਪੰਜਾਬ ਦੇ ਨਾਲ ਕਈ ਕੌਮਾਂਤਰੀ ਪੱਧਰ ਦੇ ਖਿਤਾਬ ਵੀ ਆਪਣੇ ਨਾਂਅ ਕਰ ਚੁੱਕਿਆ ਹੈ, ਪਰ ਫਿਰ ਵੀ ਉਹ ਸਰਕਾਰੀ ਸਹੂਲਤਾਂ ਤੋਂ ਵਾਂਝਾ ਹੈ।
ਕੌਮਾਂਤਰੀ ਪੱਧਰ 'ਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਚੁੱਕਿਆ ਬਾਡੀ ਬਿਲਡਰ ਸਰਕਾਰੀ ਸਹੂਲਤਾਂ ਤੋਂ ਵਾਂਝਾ - ਨੌਜਵਾਨ
ਲੁਧਿਆਣਾ ਦੇ ਬਾਡੀ ਬਿਲਡਰ ਮਨੀਸ਼ ਕੁਮਾਰ ਨੇ ਦੱਸਿਆ ਕਿ ਉਹ 2004 ਦੇ ਵਿੱਚ ਹੀ ਮਿਸਟਰ ਪਟਿਆਲਾ ਬਣ ਗਿਆ ਸੀ, ਜਿਸ ਤੋਂ ਬਆਦ ਕਈ ਕੌਮਾਂਤਰੀ ਮੁਕਾਬਲਿਆਂ 'ਚ ਉਸ ਨੇ ਸੋਨੇ ਦੇ ਤਗਮੇ ਜਿੱਤੇ ਹਨ, ਪਰ ਉਸ ਤੋਂ ਬਾਅਦ ਵੀ ਸਰਕਾਰਾਂ ਅਤੇ ਖੇਡ ਵਿਭਾਗ ਵੱਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਗਿਆ।
ਫ਼ੋਟੋ