ETV Bharat / state

ਝੁੱਗੀ 'ਚ ਲੱਗੀ ਅੱਗ ਦੇ ਮਾਮਲੇ 'ਚ ਗਰਮਾਈ ਸਿਆਸਤ, ਵਿਰੋਧੀ ਧਿਰ ਨੇ ਰੱਖੀ ਮੁਆਵਜ਼ੇ ਦੀ ਮੰਗ - 1 ਕਰੋੜ ਮੁਆਵਜ਼ੇ ਦੀ ਮੰਗ

ਲੁਧਿਆਣਾ ਵਿੱਚ ਝੁੱਗੀ 'ਚ ਲੱਗੀ ਅੱਗ ਦਾ ਭਖਿਆ ਮਾਮਲਾ, ਗਰਮਾਈ ਸਿਆਸਤ ਅਕਾਲੀ ਦਲ ਨੇ ਪੀੜਤ ਪਰਿਵਾਰ ਲਈ 1 ਕਰੋੜ ਮੁਆਵਜ਼ੇ ਦੀ ਮੰਗ ਕੀਤੀ।

ਝੁੱਗੀ 'ਚ ਲੱਗੀ ਅੱਗ ਦੇ ਮਾਮਲੇ 'ਚ ਗਰਮਾਈ ਸਿਆਸਤ

author img

By

Published : Apr 20, 2022, 3:29 PM IST

ਲੁਧਿਆਣਾ: ਲੁਧਿਆਣਾ ਟਿੱਬਾ ਰੋਡ 'ਤੇ ਸਥਿਤ ਬੀਤੀ ਦੇਰ ਰਾਤ ਇੱਕ ਝੁੱਗੀ ਨੂੰ ਅੱਗ ਲੱਗਣ ਤੋਂ ਬਾਅਦ ਇੱਕੋ ਹੀ ਪਰਿਵਾਰ ਦੇ 7 ਮੈਂਬਰਾਂ ਦੇ ਜਿਊਂਦੇ ਜਲਣ ਦਾ ਮਾਮਲਾ ਹੁਣ ਭੱਖਦਾ ਜਾ ਰਿਹਾ ਹੈ, ਇਸ ਮਾਮਲੇ ਵਿੱਚ ਮ੍ਰਿਤਕਾਂ ਦਾ ਪੋਸਟਮਾਰਟਮ ਹਾਲੇ ਹੋਣਾ ਹੈ। ਜਦੋਂ ਕਿ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾਉਣ ਲੱਗੀ ਹੈ। ਅਕਾਲੀ ਦਲ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਤਾਜਪੁਰ ਰੋਡ 'ਤੇ ਸਥਿਤ ਕੂੜੇ ਦੇ ਡੰਪ ਨੂੰ ਕਾਫੀ ਲੰਬੇ ਸਮੇਂ ਤੋਂ ਅੱਗ ਲੱਗੀ ਹੋਈ ਸੀ ਅਤੇ ਹਾਲੇ ਤੱਕ ਇਸ ਅੱਗ 'ਤੇ ਕਾਬੂ ਕਿਉਂ ਨਹੀਂ ਪਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਪਰਿਵਾਰ ਦੇ 7 ਮੈਂਬਰ ਮਰ ਗਏ ਹੋਣ ਉਨ੍ਹਾਂ 'ਤੇ ਕੀ ਪਹਾੜ ਦੁੱਖ ਦਾ ਟੁੱਟਾ ਹੈ, ਇਹ ਉਹੀ ਜਾਣਦੇ ਹਨ।

ਉਨ੍ਹਾਂ ਕਿਹਾ ਕਿ ਪਰਿਵਾਰ ਦੀ ਮਦਦ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰਨੀ ਚਾਹੀਦੀ ਹੈ ਅਤੇ ਇਸ ਮਾਮਲੇ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਕਿ ਉਹ ਖੁਦ ਚਾਹੁੰਦੇ ਨੇ ਕਿ ਪਰਿਵਾਰ ਦੀ ਮਦਦ ਹੋਵੇ ਅਤੇ ਜੋ ਕੋਈ ਵੀ ਇਸ ਵਿੱਚ ਆਰੋਪੀ ਹੈ, ਉਸ 'ਤੇ ਕਾਰਵਾਈ ਹੋਵੇ।

ਝੁੱਗੀ 'ਚ ਲੱਗੀ ਅੱਗ ਦੇ ਮਾਮਲੇ 'ਚ ਗਰਮਾਈ ਸਿਆਸਤ

ਪਹਿਲਾਂ ਵੀ ਹੋ ਚੁੱਕੇ ਹਾਦਸੇ : ਲੁਧਿਆਣਾ ਦੇ ਵਿੱਚ ਝੁੱਗੀ ਨੂੰ ਅੱਗ ਲੱਗਣ ਨਾਲ 7 ਪਰਿਵਾਰ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ, ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਲੁਧਿਆਣਾ ਦੇ ਤਾਜਪੁਰ ਰੋਡ 'ਤੇ ਹੀ ਸਥਿਤ ਪਿਛਲੇ ਸਾਲ ਝੁੱਗੀਆਂ ਦੀ ਪੂਰੀ ਬਸਤੀ ਨੂੰ ਅੱਗ ਲੱਗ ਗਈ ਸੀ ਅਤੇ ਇਸ ਮਾਮਲੇ ਦੇ ਵਿੱਚ ਵੀ ਨਾ ਤਾਂ ਕੋਈ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਈ ਅਤੇ ਨਾ ਹੀ ਕਿਸੇ ਨੂੰ ਕੋਈ ਸਜ਼ਾ ਮਿਲੀ।

ਇੱਥੋਂ ਤੱਕ ਕੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਦਾਅਵਾ ਕੀਤਾ ਗਿਆ ਸੀ, ਪਰ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਵੀ ਨਹੀਂ ਮਿਲਿਆ, ਸਗੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੀ ਪੈਸੇ ਇਕੱਠੇ ਕਰ ਕੇ ਝੁੱਗੀਆਂ ਦੁਬਾਰਾ ਬਣਾਈਆਂ ਗਈਆਂ। ਲੁਧਿਆਣਾ ਦੇ ਕੂੰਮਕਲਾਂ ਥਾਣੇ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਗੋਲਡੀ ਨੇ ਇਨ੍ਹਾਂ ਝੁੱਗੀਆਂ ਦੇ ਪੁਨਰ ਨਿਰਮਾਣ ਦਾ ਬੀੜਾ ਚੁੱਕਿਆ ਤੇ ਝੁੱਗੀਆਂ ਦੀ ਮੁੜ ਉਸਾਰੀ ਕਰਵਾਈ ਸੀ।

ਅੱਗਜ਼ਨੀ ਦੀਆਂ ਘਟਨਾਵਾਂ : ਲੁਧਿਆਣਾ ਵਿੱਚ ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਅੱਗਜ਼ਨੀ ਦੀਆਂ ਘਟਨਾਵਾਂ ਸ਼ੁਰੂ ਹੋ ਜਾਂਦੀਆਂ ਨੇ ਬੀਤੇ ਇਕ ਹਫ਼ਤੇ ਅੰਦਰ ਪੰਜ ਅੱਗ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਸਭ ਤੋਂ ਪਹਿਲੀ ਅੱਗ ਉਦੋਂ ਲੱਗੀ ਜਦੋਂ ਪੁਲੀਸ ਸਟੇਸ਼ਨ ਦੇ ਬਾਹਰ ਮਾਲ ਗੋਦਾਮ ਨੂੰ ਅੱਗ ਲੱਗ ਗਈ ਜਿਸ ਵਿੱਚ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਉਸਤੋਂ ਬਾਅਦ ਤਾਜਪੁਰ ਰੋਡ ਕੂਡ਼ੇ ਦੇ ਡੰਪ ਤੇ ਅੱਗ ਲੱਗ ਗਈ ਜੋ ਹਾਲੇ ਤੱਕ ਸੁਲਗ ਰਹੀ ਹੈ।

ਇੱਥੇ ਇੰਨਾ ਹੀ ਨਹੀਂ ਬੀਤੇ ਦਿਨੀਂ ਗਾਂਧੀਨਗਰ 70 ਫੁੱਟੀ ਰੋਡ 'ਤੇ ਇਕ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਵਿੱਚ 2 ਮੁਲਾਜ਼ਮ ਝੁਲਸ ਗਏ, ਲੁਧਿਆਣਾ ਚੰਡੀਗੜ੍ਹ ਰੋਡ 'ਤੇ ਸਥਿਤ ਸੈਕਟਰ 32 ਸ਼ਰਾਬ ਦੇ ਠੇਕੇ ਦੇ ਨਾਲ ਬਣੇ ਅਹਾਤੇ 'ਤੇ ਵੀ ਅੱਗ ਲੱਗਣ ਕਰਕੇ ਉਹ ਪੂਰੀ ਤਰ੍ਹਾਂ ਸੜ੍ਹ ਕੇ ਸਵਾਹ ਹੋ ਗਿਆ. ਲੁਧਿਆਣਾ ਵਿੱਚ ਬੀਤੇ ਇਕ ਹਫ਼ਤੇ ਦੇ ਅੰਦਰ 5 ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਸੁੱਤਾ ਹੋਇਆ ਵਿਖਾਈ ਦੇ ਰਿਹਾ ਹੈ ਅਤੇ ਕੋਈ ਵੱਡੀ ਘਟਨਾ ਦੀ ਉਡੀਕ ਕਰ ਰਿਹਾ ਹੈ।

ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ : ਉਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਘੱਟੋ-ਘੱਟ ਸਰਕਾਰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਮੁਆਵਜ਼ਾ ਇਸ ਗੱਲ 'ਤੇ ਨਹੀਂ ਹੋਣਾ ਚਾਹੀਦਾ ਕਿ ਪਰਿਵਾਰ ਕਿੱਥੋਂ ਦਾ ਸੀ ਕਿੰਨੇ ਪੈਸੇ ਕਮਾਉਂਦਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਵੀ ਹੋਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੂੜੇ ਦੇ ਡੰਪ ਦੀ ਪ੍ਰੋਸੈਸਿੰਗ ਨਾ ਹੋਣ ਕਰਕੇ ਉੱਥੇ ਕਾਫ਼ੀ ਸਮੇਂ ਤੋਂ ਅੱਗ ਲੱਗੀ ਹੋਈ ਹੈ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਸਰਕਾਰ ਦਾ ਜਵਾਬ : ਉਧਰ ਦੂਜੇ ਪਾਸੇ ਅਕਾਲੀ ਦਲ ਵੱਲੋਂ ਲਾਏ ਗਏ ਇਲਜ਼ਾਮਾਂ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬਿਲਕੁਲ ਜਿਸ ਪਰਿਵਾਰ ਦਾ ਨੁਕਸਾਨ ਹੋਇਆ ਹੈ, ਉਸ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੇਕਰ ਕੋਈ ਆਰੋਪੀ ਹੈ ਤਾਂ ਪੂਰਨ ਜਾਂ ਆਰੋਪੀ ਖਿਲਾਫ਼ ਕਾਰਵਾਈ ਹੋਵੇਗੀ।

ਇਹ ਵੀ ਪੜੋ:- ਝੁੱਗੀ ਨੂੰ ਅੱਗ ਲੱਗਣ ਦੀਆਂ ਦਰਦਨਾਕ ਤਸਵੀਰਾਂ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.