ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਵਿੱਚ ਟਰੈਫਿਕ ਪੁਲਿਸ (Traffic Police Ludhiana) ਦੀ ਸਖਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਥਾਂ-ਥਾਂ ਉੱਤੇ ਨਾਕੇ ਬੰਦੀ ਕਰਕੇ ਟਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ।
ਇਸ ਤੋਂ ਵੀ ਛੁਟਕਾਰਾ ਪਾਉਣ ਲਈ ਲੁਧਿਆਣਾ ਦੇ ਅਮਨਦੀਪ ਨੇ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ ਵਾਲੀ ਥਾਂ ਉੱਤੇ ਪੱਕੇ ਤੌਰ ਉੱਤੇ ਆਪਣੇ ਵਾਹਨ ਦੀ ਆਰ ਸੀ ਹੀ ਬਣਵਾ ਕੇ ਲਗਾ ਦਿੱਤੀ ਹੈ ਜਿਸ ਕਰਕੇ ਹੁਣ ਉਸ ਨੂੰ ਜੇਕਰ ਕੋਈ ਟ੍ਰੈਫਿਕ ਮੁਲਾਜ਼ਮ ਰੋਕ ਕੇ ਆਰ ਸੀ ਦੀ ਮੰਗ ਕਰਦਾ ਹੈ ਤਾਂ ਉਹ ਉਸਨੂੰ ਆਪਣੀ ਨੰਬਰ ਪਲੇਟ ਹੀ ਦਿਖਾ ਦਿੰਦਾ ਹੈ।
ਨੌਜਵਾਨ ਦੇ ਮੋਟਰਸਾਈਕਲ ਉੱਤੇ ਲੱਗੀ ਇਹ ਆਰਸੀ ਵਾਲੀ ਨੰਬਰ ਪਲੇਟ (RC number play) ਵੇਖ ਕੇ ਸਾਰੇ ਹੀ ਹੈਰਾਨ ਹੁੰਦੇ ਨੇ ਅਤੇ ਉਸ ਨੂੰ ਪੁੱਛਦੇ ਨੇ ਕੇ ਉਸ ਦਾ ਅਜਿਹਾ ਕਰਨ ਦਾ ਕੀ ਕਾਰਨ ਹੈ। ਇਸ ਮੌਕੇ ਅਮਨਦੀਪ ਨੂੰ ਰੋਕ ਕੇ ਜਦੋਂ ਉਸ ਦੀ ਨੰਬਰ ਪਲੇਟ ਬਾਰੇ ਪੁੱਛਿਆ ਤਾਂ ਉਸ ਕੇ ਕਿਹਾ ਕਿ ਇਸ ਦੇ ਨਾਲ ਉਸ ਦਾ ਸ਼ੌਂਕ ਵੀ ਪੂਰਾ ਹੋ ਜਾਂਦਾ ਹੈ ਅਤੇ ਨਾਲ ਹੀ ਉਸ ਨੂੰ ਜਦੋਂ ਕੋਈ ਟਰੈਫਿਕ ਪੁਲਿਸ (Traffic Police Ludhiana) ਮੁਲਾਜ਼ਮ ਰੋਕਦਾ ਹੈ ਤਾਂ ਉਹ ਉਸ ਨੂੰ ਆਪਣੀ ਨੰਬਰ ਪਲੇਟ ਦਿਖਾ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਤੱਕ ਉਸ ਨੂੰ ਇਸ ਨੰਬਰ ਪਲੇਟ ਕਰਕੇ ਕਦੀ ਵੀ ਨਹੀਂ ਰੋਕਿਆ, ਉਸ ਕੋਲ ਸਾਰੇ ਦਸਤਾਵੇਜ਼ ਪੂਰੇ ਹੁੰਦੇ ਹਨ, ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਵੀ ਇਸ ਵਿੱਚ ਸਹਿਯੋਗ ਦਿੰਦੀ ਹੈ।
ਅਮਨਦੀਪ ਨੇ ਅੱਗੇ ਕਿਹਾ ਕਿ ਜੇਕਰ ਨੰਬਰ ਪਲੇਟ ਵਾਲੀ ਥਾਂ ਉੱਤੇ ਆਰ ਸੀ ਲਗਾਈ ਹੈ ਤਾਂ ਇਸ ਦਾ ਕੋਈ ਚਲਾਣ ਵੀ ਨਹੀਂ ਹੈ ਕਿਉਂਕਿ ਇਹ ਉਸ ਦੇ ਵਾਹਨ ਦੀ ਆਰ ਸੀ ਹੈ ਅਤੇ ਉਸ ਦੇ ਰਜਿਸਟ੍ਰੇਸ਼ਨ ਨੰਬਰ ਵੀ ਲਿਖਿਆ ਗਿਆ ਹੈ ਉਨ੍ਹਾਂ ਕਿਹਾ ਕਿ ਅੱਜ ਤੱਕ ਦਾ ਉਸਦਾ ਇਸ ਨੰਬਰ ਪਲੇਟ ਕਰਕੇ ਕਦੀ ਵੀ ਚਲਾਨ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਰਾਮ ਰਹੀਮ ਦੀ ਪੈਰੋਲ ਦੇ ਸਵਾਲ 'ਤੇ ਭੜਕੇ ਮਨੀਸ਼ਾ ਗੁਲਾਟੀ, ਕਿਹਾ ਜਾਣਬੁੱਝ ਕੇ ਮੈਨੂੰ ਨਾ ਕੀਤਾ ਜਾਵੇ ਟਾਰਗੇਟ