ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ 15 ਨਬਾਲਿਗ ਬੱਚਿਆਂ ਨੂੰ ਬਰਾਮਦ ਕੀਤਾ ਗਿਆ ਹੈ। ਇਹਨਾਂ ਬੱਚਿਆਂ ਬਾਰੇ ਪਹਿਲਾਂ ਹੀ ਕਿਸੇ ਵੱਲੋਂ ਜੀ ਆਰ ਪੀ ਅਤੇ ਚਾਈਲਡ ਹੇਲਪਲਾਇਨ ਉੱਤੇ ਗੁਪਤ ਜਾਣਕਾਰੀ ਦਿੱਤੀ ਗਈ ਸੀ। ਚਾਈਲਡ ਹੈਲਪ ਲਾਈਨ ਵੱਲੋਂ ਲੁਧਿਆਣਾ ਰੇਲਵੇ ਪੁਲਿਸ ਦੀ ਮਦਦ ਨਾਲ ਇਨ੍ਹਾਂ 15 ਬੱਚਿਆਂ ਨੂੰ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹਨਾਂ ਬੱਚਿਆਂ ਦੇ ਨਾਲ ਇਨ੍ਹਾਂ ਦੇ ਮਾਂ-ਬਾਪ ਨਹੀਂ ਸਨ ਜਿਸ ਦੇ ਚਲਦਿਆਂ ਬੱਚਿਆਂ ਨੂੰ ਲੁਧਿਆਣਾ ਚਾਈਲਡ ਹੋਮ ਵਿੱਚ ਰੱਖਿਆ ਜਾਵੇਗਾ।
ਚਾਈਲਡ ਹੈਲਪ ਲਾਈਨ: ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਚਾਈਲਡ ਹੈਲਪ ਲਾਈਨ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਮਿਲੀ ਜਾਣਕਾਰੀ ਅਨੁਸਾਰ 15 ਬੱਚਿਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਹ ਸਾਰੇ ਬੱਚੇ ਨਬਾਲਗ ਹਨ ਇਹਨਾਂ ਦੀ ਉਮਰ ਤਕਰੀਬਨ 12 ਤੋਂ 17 ਸਾਲ ਦੇ ਵਿੱਚ ਹੈ । ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਤਸਕਰੀ ਜਾਂ ਚਾਈਲਡ ਲੈਬਰ ਵਾਸਤੇ ਲਿਆਂਦਾ ਗਿਆ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਂ-ਬਾਪ ਜਾਂ ਸਕੇ ਰਿਸ਼ਤੇਦਾਰ ਨਹੀਂ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਂ-ਬਾਪ ਦੇ ਆਉਣ ਤੱਕ ਇਹਨਾਂ ਬੱਚਿਆਂ ਨੂੰ ਲੁਧਿਆਣਾ ਚਾਇਲਡ ਹੋਮ ਵਿੱਚ ਰੱਖਿਆ ਜਾਵੇਗਾ । ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਕਿਸੇ ਵੀ ਅਣਜਾਣ ਨਾਲ ਨਾ ਭੇਜਿਆ ਜਾਵੇ।
ਪੁਲਿਸ ਪੁੱਛਗਿੱਛ ਕਰ ਰਹੀ: ਚਾਈਲਡ ਹੈਲਪਲਾਈਨ ਅਧਿਕਾਰੀ ਨੇ ਦੱਸਿਆ ਕਿ ਸਵੇਰੇ 9 ਵਜੇ ਅਮਰਪਾਲੀ ਟ੍ਰੇਨ ਦੇ ਵਿੱਚ ਇਹ ਬੱਚੇ ਆ ਰਹੇ ਸਨ। ਆਰ ਪੀ ਐਫ, ਜੀਆਰਪੀ ਅਤੇ ਲੋਕਲ ਪੁਲਿਸ ਦੀ ਮਦਦ ਦੇ ਨਾਲ ਹੀ ਇਨ੍ਹਾਂ ਨੂੰ ਟ੍ਰੇਨ ਵਿੱਚੋਂ ਰੇਸਕਿਉ ਕੀਤਾ ਗਿਆ ਹੈ। ਬੱਚਿਆਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਬਾਲ ਭਲਾਈ ਵਿਭਾਗ ਦੇ ਹਵਾਲੇ ਬੱਚਿਆਂ ਨੂੰ ਕਰ ਦਿੱਤਾ ਗਿਆ ਹੈ, ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਬੱਚਿਆਂ ਦੇ ਕੋਲ ਜਿਹੜੇ ਲੋਕ ਮੌਜੂਦ ਸਨ ਉਹ ਇਨ੍ਹਾਂ ਦੇ ਖੂਨ ਦੇ ਰਿਸ਼ਤੇ ਵਿੱਚ ਨਹੀਂ ਸਨ ਇਸ ਕਰਕੇ ਇਸ ਦਾ ਸ਼ਕ ਉਨ੍ਹਾਂ ਨੂੰ ਹੋਇਆ। ਉਨ੍ਹਾਂ ਕਿਹਾ ਕਿ ਜੋ ਲੋਕ ਬੱਚਿਆਂ ਦੇ ਨਾਲ ਸਨ ਉਨ੍ਹਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਨੇ ਪਰ ਕਿਸੇ ਕਾਰਨਾਂ ਕਰ ਕੇ ਬੱਚਿਆਂ ਦੇ ਮਾਪੇ ਹੀ ਇਸ ਸਬੰਧੀ ਸ਼ਿਕਾਇਤ ਨਹੀਂ ਕਰਦੇ ਜਿਸ ਕਰਕੇ ਜਿਹੜੇ ਬੱਚਿਆਂ ਦੀ ਤਸਕਰੀ ਕਰਦੇ ਨੇ ਉਹ ਬਚ ਜਾਂਦੇ ਨੇ ਪਰ ਪੁਲਿਸ ਦੀਆਂ ਟੀਮਾਂ ਇਸ ਸਬੰਧੀ ਜਾਂਚ ਕਰ ਰਹੀਆਂ ਹਨ।
ਇਹ ਵੀ ਪੜ੍ਹੋ: mobile phones recovered: ਬਠਿੰਡਾ ਜੇਲ੍ਹ ਤੋਂ ਮੁੜ ਮਿਲੇ 4 ਮੋਬਾਇਲ ਫੋਨ, ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਦਰਜ ਕੀਤਾ ਮਾਮਲਾ