ਖੰਨਾ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਸਾਹਿਬ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਟੈਟਨਸ ਦਾ ਟੀਕਾਕਰਨ ਕਰਦੇ ਸਮੇਂ ਇੱਕ ਤੋਂ ਬਾਅਦ ਇੱਕ ਲਗਾਤਾਰ 15 ਵਿਦਿਆਰਥਣਾਂ ਦੀ ਹਾਲਤ ਇੰਨੀ ਵਿਗੜ ਗਈ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਇਸ ਤੋਂ ਬਾਅਦ ਟੀਕਾਕਰਨ ਦੇ ਦੂਜੇ ਦਿਨ ਵੀ ਟੀਕਾ ਲੱਗਣ ਦੇ ਨਾਲ ਹੀ ਕਿਸੇ ਵਿਦਿਆਰਥਣ ਨੂੰ ਚੱਕਰ ਆਉਣ ਲੱਗੇ, ਕਿਸੇ ਨੂੰ ਘਬਰਾਹਟ ਹੋਣ ਲੱਗੀ ਅਤੇ ਕਿਸੇ ਦਾ ਪੇਟ ਦਰਦ ਇੰਨਾ ਵਧ ਗਿਆ ਕਿ ਉਹ ਸਕੂਲ 'ਚ ਤੜਫਨ ਲੱਗ ਪਈ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਦੂਜੇ ਪਾਸੇ ਸਿਹਤ ਮਹਿਕਮੇ ਨੂੰ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਆਖਰ ਟੀਕਾ ਲੱਗਣ ਮਗਰੋਂ ਵਿਦਿਆਰਥਣਾਂ ਦੀ ਹਾਲਤ ਕਿਉਂ ਵਿਗੜੀ।
ਮਾਪੇ ਅਧਿਆਪਕਾਂ ਤੋਂ ਖ਼ਫ਼ਾ: ਹਸਪਤਾਲ ਵਿੱਚ ਜ਼ੇਰ-ਏ-ਇਲਾਜ ਵਿਦਿਆਰਥਣਾਂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਟੀਕਾਕਰਨ ਲਈ ਕੈਂਪ ਲਾਇਆ ਗਿਆ ਸੀ ਅਤੇ ਵਿਦਿਆਰਥਣਾਂ ਨੂੰ ਟੈਟਨਸ ਦਾ ਟੀਕਾ ਲਾਇਆ ਗਿਆ। ਹਾਲਾਂਕਿ ਇਸ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਮਾਪਿਆਂ ਦੀ ਸਹਿਮਤੀ ਲਈ ਗਈ। ਟੀਕਾ ਲੱਗਣ ਤੋਂ ਬਾਅਦ ਉਹਨਾਂ ਨੂੰ ਚੱਕਰ ਆਉਣ ਲੱਗੇ। ਘਬਰਾਹਟ ਹੋਈ ਅਤੇ ਪੇਟ ਅੰਦਰ ਤੇਜ਼ ਦਰਦ ਸ਼ੁਰੂ ਹੋ ਗਿਆ। ਉੱਥੇ ਹੀ ਹਸਪਤਾਲ ਪੁੱਜੇ ਮਾਪਿਆਂ ਨੇ ਰੋਸ ਭਰੇ ਲਹਿਜੇ 'ਚ ਕਿਹਾ ਕਿ ਸਕੂਲ ਵਾਲਿਆਂ ਨੇ ਬਿਨਾਂ ਸਹਿਮਤੀ ਟੀਕੇ ਲਗਾਏ। ਇਹ ਸਕੂਲ ਵਾਲਿਆਂ ਦੀ ਗਲਤੀ ਹੈ। ਜੇਕਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਕੌਣ ਜਿੰਮੇਵਾਰ ਸੀ।
ਅਧਿਆਪਕਾਂ ਨੇ ਦਿੱਤੀ ਸਫ਼ਾਈ: ਦੂਜੇ ਪਾਸੇ ਅਧਿਆਪਕਾਂ ਦਾ ਕਹਿਣਾ ਹੈ ਕਿ ਟੈਟਨਸ ਦੇ ਟੀਕਰਾਰਨ ਸਬੰਧੀ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਕਾਇਦਾ ਇਤਲਾਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਘਰ ਤੋਂ ਖਾਣਾ ਖਾਕੇ ਆਉਣ। ਉਨ੍ਹਾਂ ਕਿਹਾ ਮਾਪਿਆਂ ਨੂੰ ਭਰੋਸੇ ਵਿੱਚ ਲੈਣ ਤੋਂ ਮਗਰੋਂ ਹੀ ਇਹ ਟੀਕਾਕਰਣ ਕੀਤਾ ਗਿਆ ਸੀ।
- BKU ਉਗਰਾਹਾਂ ਵੱਲੋਂ ਪਹਿਲਵਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ, ਕੁਸ਼ਤੀ ਸੰਘ ਦੇ ਮੁਖੀ ਦਾ ਪੁਤਲਾ ਫੂਕ ਕੇ ਮੰਗਿਆ ਇਨਸਾਫ਼
- Modified Tractor: ਮੌਡੀਫਾਈ ਕੀਤਾ ਟਰੈਕਟਰ ਚਲਾਉਣ ਵਾਲਾ ਸ਼ੌਂਕੀ ਨੌਜਵਾਨ ਚੜ੍ਹਿਆ ਪੁਲਿਸ ਦੇ ਧੱਕੇ, ਜਾਣੋ ਕੀ ਹੈ ਮਾਮਲਾ
- ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ! ਨਿਸ਼ਾਨੇ 'ਤੇ ਵੱਜੇਗਾ ਤੀਰ ਜਾਂ ਫਿਰ ਖੁੰਝੇਗਾ ਨਿਸ਼ਾਨਾ, ਪੜ੍ਹੋ ਖ਼ਾਸ ਰਿਪੋਰਟ
ਨਹੀਂ ਕੋਈ ਖਤਰਾ: ਡਾਕਟਰਾਂ ਨੇ ਇਸ ਪੂਰੇ ਮਾਮਲੇ 'ਚ ਜਵਾਬ ਦਿੰਦੇ ਹੋਏ ਕਿਹਾ ਕਿ ਹਰ ਹਫ਼ਤੇ ਟੀਕਾਕਰਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਟੀਕੇ ਲਗਾਏ ਗਏ। ਇਹੀ ਟੀਕੇ ਗਰਭਵਤੀ ਔਰਤਾਂ ਨੂੰ ਵੀ ਲਗਾਏ ਗਏ। ਉਨ੍ਹਾਂ ਕਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਸੈਂਕੜਿਆਂ ਦੀ ਗਿਣਤੀ ਵਿੱਚੋਂ ਕੁੱਝ ਵਿਦਿਆਰਥਣਾਂ ਨੂੰ ਸਮੱਸਿਆ ਆਈ ਹੈ। ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ। ਅਜਿਹੇ ਕੇਸਾਂ ਨੂੰ ਉਹ ਮਾਈਨਰ ਸਮਝਦੇ ਹਨ। ਫਿਰ ਵੀ ਕਮੇਟੀ ਦਾ ਗਠਨ ਕਰਕੇ ਰੀਵਿਊ ਕੀਤਾ ਜਾ ਰਿਹਾ ਹੈ।