ETV Bharat / state

ਟਰੱਕ ਡਰਾਈਵਰ ਦੇ ਪਰਿਵਾਰ ਨੇ ਕੀਤਾ ਰੋਡ ਜਾਮ, ਪੁਲਿਸ ਵੱਲੋਂ ਨਾਜਾਇਜ਼ ਪਰਚਾ ਪਾਏ ਜਾਣ ਦੇ ਲਾਏ ਇਲਜ਼ਾਮ, ਰੋਡ ਜਾਮ ਕਰਕੇ ਰਾਹਗੀਰ ਹੋਏ ਪਰੇਸ਼ਾਨ

author img

By

Published : Jan 10, 2023, 2:09 PM IST

ਲੁਧਿਆਣਾ ਵਿੱਚ ਪੁਲਿਸ ਨੂੰ ਟਰੱਕ ਡਰਾਈਵਰ ਉੱਤੇ ਕਾਰਵਾਈ ਕਰਨੀ ਮਹਿੰਗੀ ਪੈ ਗਈ। ਟਰੱਕ ਡਰਾਈਵਰ ਦੇ ਪਰਿਵਾਰ ਨੇ ਰੋਡ ਜਾਮ ਕਰਕੇ ਪ੍ਰਦਰਸ਼ਨ ਕਰਦਿਆਂ ( family of the truck driver blocked the road) ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਉੱਤੇ ਝੂਠਾ ਅਫੀਮ ਦਾ ਪਰਚਾ ਪਾਇਆ ਹੈ। ਜਾਮ ਵਿੱਚ ਫਸੇ ਰਾਹਗੀਰ ਜਿੱਥੇ ਪਰੇਸ਼ਾਨ ਨਜ਼ਰ ਆਏ ਉੱਥੇ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਿਵਾਉਂਦਿਆਂ (The police assured the family of justice) ਜਾਮ ਖੁਲ੍ਹਵਾਇਆ।

In Ludhiana the family of the truck driver blocked the road
ਟਰੱਕ ਡਰਾਈਵਰ ਦੇ ਪਰਿਵਾਰ ਨੇ ਕੀਤਾ ਰੋਡ ਜਾਮ, ਪੁਲਿਸ ਵੱਲੋਂ ਨਾਜਾਇਜ਼ ਪਰਚਾ ਪਾਏ ਜਾਣ ਦੇ ਲਾਏ ਇਲਜ਼ਾਮ, ਰੋਡ ਜਾਮ ਕਰਕੇ ਰਾਹਗੀਰ ਹੋਏ ਪਰੇਸ਼ਾਨ

ਟਰੱਕ ਡਰਾਈਵਰ ਦੇ ਪਰਿਵਾਰ ਨੇ ਕੀਤਾ ਰੋਡ ਜਾਮ, ਪੁਲਿਸ ਵੱਲੋਂ ਨਾਜਾਇਜ਼ ਪਰਚਾ ਪਾਏ ਜਾਣ ਦੇ ਲਾਏ ਇਲਜ਼ਾਮ, ਰੋਡ ਜਾਮ ਕਰਕੇ ਰਾਹਗੀਰ ਹੋਏ ਪਰੇਸ਼ਾਨ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਪਰਿਵਾਰ ਇਨਸਾਫ਼ ਲਈ ਆਇਆ ਅਤੇ ਇਨਸਾਫ਼ ਨਾ ਮਿਲਣ 'ਤੇ ਉਨ੍ਹਾਂ ਨੇ ਸੜਕ 'ਤੇ ਬੈਠ ਕੇ ਲੁਧਿਆਣਾ ਫਿਰੋਜ਼ਪੁਰ ਰੋਡ ਜਾਮ ਕਰ ਦਿੱਤਾ, ਜਿਸ 'ਤੇ ਰਾਹਗੀਰ ਪਰਿਵਾਰ ( family of the truck driver blocked the road) ਨਾਲ ਲੜਦੇ ਨਜ਼ਰ ਆਏ। ਪਰਿਵਾਰ ਨੇ ਆਪਣੀ ਲਾਚਾਰੀ ਅਤੇ ਹੱਥ ਜੋੜ ਕੇ ਕਿਹਾ ਕਿ ਉਨ੍ਹਾਂ ਨੂੰ ਰੋਸ ਵਜੋਂ ਸੜਕ ਜਾਮ ਕਰਨ ਲਈ ਮਜਬੂਰ ਕੀਤਾ ਗਿਆ।

ਕੀ ਹੈ ਮਾਮਲਾ: ਦਰਅਸਲ ਇਹ ਪੂਰਾ ਮਾਮਲਾ ਲੁਧਿਆਣਾ ਦੇ ਹੈਬੋਵਾਲ ਨਾਲ (The matter is related to Haibowal of Ludhiana) ਸਬੰਧਤ ਹੈ, ਜਿੱਥੇ ਪੁਲਿਸ ਨੇ ਇੱਕ ਟਰੱਕ ਡਰਾਈਵਰ ਰਣਜੀਤ ਸਿੰਘ ਕੋਲੋਂ 3 ਕਿੱਲੋ ਅਫੀਮ ਦੀ ਬਰਾਮਦਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਤਿੰਨ ਟਰੱਕ ਡਰਾਈਵਰਾਂ ਨੂੰ ਫੜ ਲਿਆ ਸੀ ਅਤੇ ਪੁਲਿਸ ਨੇ ਦੋ ਟਰੱਕ ਡਰਾਈਵਰਾਂ ਤੋਂ ਪੈਸੇ ਲੈਕੇ ਉਨ੍ਹਾਂ ਨੂੰ ਛੱਡ ਦਿੱਤਾ ਜਦੋਂ ਕਿ ਅਸੀਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਸਾਡੇ 'ਤੇ ਐਨਡੀਪੀਐਸ ਐਕਟ ਤਹਿਤ ਮਾਮਲਾ (A case has been registered under the NDPS Act) ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਜਦੋਂ ਉਹ ਦੁੱਗਰੀ ਥਾਣੇ ਗਏ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਮਜਬੂਰੀ ਵੱਸ ਅੱਜ ਉਨ੍ਹਾਂ ਨੂੰ ਧਰਨਾ ਦੇਣਾ ਪਿਆ ਹੈ।

ਪਰਿਵਾਰ ਦਾ ਇਲਜ਼ਾਮ: ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਦੋ ਟਰੱਕ ਡਰਾਈਵਰ ਨੂੰ ਛੱਡ ਦਿੱਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਤੋਂ ਲਿਆ ਕੇ ਉਨ੍ਹਾਂ ਨੂੰ ਲਲਿਤ ਚੋਂਕ ਲਿਆ ਕੇ ਬਰਾਮਦਗੀ ਦਿਖਾਈ ਗਈ ਹੈ ਜਦੋਂ ਕਿ ਉਨ੍ਹਾਂ ਨੇ ਮਾਲ ਮੰਡੀ ਗੋਬਿੰਦਗੜ੍ਹ ਤੋਂ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਨੂੰ ਜਾਣ ਬੁੱਝ ਕੇ ਫਸਾਇਆ (The family is being intentionally trapped) ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਗਰੀਬ ਹਾਂ ਇਸ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ: ਪਤੰਗਾਂ ਉੱਤੇ ਵੀ ਜੀਐਸਟੀ ਦੀ ਮਾਰ, ਪੜ੍ਹੋ ਕਿੰਨੇ ਵਧੇ ਪਤੰਗਾਂ ਦੇ ਰੇਟ

ਪੁਲਿਸ ਨੇ ਦਿੱਤਾ ਭਰੋਸਾ: ਇਸ ਦੌਰਾਨ ਪਰਿਵਾਰ ਵਲੋਂ ਲਾਏ ਜਾਮ ਨੂੰ ਲੈਕੇ ਸੀਨੀਅਰ ਪੁਲਿਸ ਅਫਸਰ ਰਪਿੰਦਰ ਕੌਰ ਸਰਾਂ ਜਾਮ ਖੁਲ੍ਹਵਾਉਣ (Rapinder Kaur Saran arrived to open the jam) ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਨੂੰ ਵੀ ਪੂਰੇ ਮਾਮਲੇ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਪੂਰੇ ਮਾਮਲੇ ਦੀ ਪਹਿਲੀ ਜਾਂਚ ਕਰਾਂਗੇ ਉਸ ਤੋਂ ਬਾਅਦ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਬੇਕਸੂਰ ਹੋਵੇਗਾ ਤਾਂ ਉਹ ਐਸ ਐਚ ਓ ਨਾਲ ਵੀ ਗੱਲਬਾਤ ਕਰਨਗੇ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਉਹ ਇਸ ਸਬੰਧੀ ਐਕਸ਼ਨ ਲੈਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.