ਲੁਧਿਆਣਾ: ਕਹਿੰਦੇ ਨੇ ਜੇਕਰ ਤੁਹਾਡੇ ਮਨ ਦੇ ਵਿਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ ਕੁਝ ਅਜਿਹੀ ਹੀ ਮਿਸਾਲ ਹੈ ਲੁਧਿਆਣਾ ਦਾ ਮੁਕੇਸ਼ ਕੁਮਾਰ ਜੋ ਬਚਪਨ ਤੋਂ ਹੀ ਪੋਲੀਓ (Mukesh who suffered from polio since childhood) ਦਾ ਪੀੜਤ ਹੈ ਉਸ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ ਪਰ ਇਸ ਦੇ ਬਾਵਜੂਦ ਉਸਨੇ ਕਦੇ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਪਹਿਲਾ ਪ੍ਰਾਈਵੇਟ ਨੌਕਰੀ ਕਰਕੇ ਅਤੇ ਹੁਣ ਬੈਟਰੀ ਵਾਲਾ ਰਿਕਸ਼ਾ ਚਲਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ, ਉਸ ਨੇ ਕਦੇ ਭੀਖ ਨਹੀਂ ਮੰਗੀ ਉਸ ਦੇ ਭਰਾਵਾਂ ਨੇ ਵੀ ਉਸਦਾ ਸਾਥ ਛੱਡ ਦਿੱਤਾ (His brothers also left him) ਪਰ ਇਸ ਦੇ ਬਾਵਜੂਦ ਉਹ ਜਿੰਦਗੀ ਦੇ ਨਾਲ ਲੜਦਾ ਰਿਹਾ ਅਤੇ ਅੱਜ ਤੱਕ ਲੜ ਰਿਹਾ ਹੈ। ਮੁਕੇਸ਼ ਨੇ ਕਰਜ਼ੇ ਤੇ ਈ ਰਿਕਸ਼ਾ ਲਿਆ ਸੀ ਅਤੇ ਹੁਣ ਉਹ ਹਰ ਮਹੀਨੇ 3400 ਰੁਪਏ ਕਿਸ਼ਤ ਦਿੰਦਾ ਹੈ ਅਤੇ ਨਾਲ ਹੀ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਹੈ ਉਨ੍ਹਾਂ ਕਿਸੇ ਅੱਗੇ ਅੱਜ ਤਕ ਹੱਥ ਨਹੀਂ ਫੈਲਾਏ ਅਤੇ ਨੇ ਹੀ ਭੀਖ ਮੰਗੀ ਆਪਣੀ ਮਿਹਨਤ ਦਾ ਸਦਕਾ ਉਸ ਨੇ ਜ਼ਿੰਦਗੀ ਨਾਲ ਲੜਾਈ ਕੀਤੀ ਹੈ।
ਆਰਥਿਕ ਹਾਲਤ: ਮਨੋਜ ਕਿਰਾਏ ਦੇ ਮਕਾਨ ਉੱਤੇ ਰਹਿੰਦਾ (Manoj lived in a rented house) ਹੈ ਉਸ ਕੋਲ ਆਪਣਾ ਘਰ ਨਹੀਂ ਹੈ ਉਸ ਦੇ ਪਿਤਾ ਚਾਰ ਭਰਾਵਾਂ ਲਈ 65 ਗਜ ਦਾ ਘਰ ਛੱਡ ਕੇ ਗਏ ਸਨ, ਪਰ ਬਾਅਦ ਵਿੱਚ ਉਸ ਦੇ ਭਰਾਵਾਂ ਨੇ ਵੀ ਉਸ ਨੂੰ ਛੱਡ ਦਿੱਤਾ। ਮਨੋਜ ਆਰਥਿਕ ਤੰਗੀ ਦਾ ਸ਼ਿਕਾਰ ਹੈ ਅਤੇ ਮੇਹਨਤ ਕਰਕੇ ਆਪਣੇ ਲਈ 2 ਸਮੇਂ ਦੀ ਰੋਟੀ ਜੁਟਾ ਰਿਹਾ ਹੈ, ਉਸ ਦੀ ਪਤਨੀ ਵੀ ਗਠੀਆ ਦਾ ਸ਼ਿਕਾਰ ਹੈ ਅਤੇ ਉਸ ਦੀ ਕੋਈ ਓਲਾਦ ਨਹੀਂ ਹੈ। ਉਸ ਦਾ ਗੁਜਾਰਾ ਵੀ ਬਹੁਤ ਮੁਸ਼ਕਿਲ ਨਾਲ ਚਲਦਾ ਹੈ ਅਤੇ ਫਿਰ ਵੀ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ।
ਬਿਮਾਰੀ ਨਾਲ ਪੀੜਤ: ਮੁਕੇਸ਼ ਪੱਥਰੀ ਅਤੇ ਪੇਟ ਦੀ ਗੰਭੀਰ ਬਿਮਾਰੀ ਤੋਂ ਪੀੜਤ (Suffering from stones and severe stomach disease) ਹੈ ਉਸ ਦੇ ਹੁਣ ਤੱਕ 10 ਦੇ ਕਰੀਬ ਅਪਰੇਸ਼ਨ ਹੋ ਚੁੱਕੇ ਨੇ ਪਰ ਇਸ ਦੇ ਬਾਵਜੂਦ ਉਸ ਨੂੰ ਨੇ ਤਾਂ ਰੱਬ ਨਾਲ ਕੋਈ ਗਿਲਾ ਹੈ ਅਤੇ ਨਾ ਹੀ ਜਿੰਦਗੀ ਦੇ ਨਾਲ, ਓਹ ਹਮੇਸ਼ਾ ਰੱਬ ਦੀ ਪੂਜਾ ਕਰਦਾ, ਉਨ੍ਹਾ ਦੱਸਿਆ ਕਿ ਉਹ ਕਿਹੜੇ ਹਾਲਤਾਂ ਚ ਰਿਹਾ ਰਿਹਾ ਹੈ ਉਸ ਨੂੰ ਰਿਕਸ਼ਾ ਚਲਾਉਣ ਵਿੱਚ ਵੀ ਕਾਫੀ ਸਮੱਸਿਆ ਹੁੰਦੀ ਹੈ ਜਿਸ ਕਰਕੇ ਇਹ 2 ਵਜੇ ਤੋਂ ਬਾਅਦ ਹੀ ਕੰਮ ਕਰਦਾ ਹੈ ਅਤੇ ਸਪੈਸ਼ਲ ਸਵਾਰੀਆਂ ਲੈਕੇ ਜਾਂਦਾ ਹੈ ਲੋਕ ਉਸ ਦੇ ਇਸ ਕੰਮ ਚ ਸ਼ਲਾਘਾ ਕਰਦੇ ਨੇ ਅਤੇ ਉਸ ਨੂੰ ਵੱਧ ਤੋਂ ਵੱਧ ਕੰਮ ਦਿੰਦੇ ਨੇ।
ਲੋਕਾਂ ਲਈ ਮਿਸਾਲ:ਮੁਕੇਸ਼ ਕੁਮਾਰ ਉਨ੍ਹਾਂ ਲੋਕਾਂ ਲਈ ਮਿਸਾਲ ਹੈ ਜੋ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਨੇ ਖੁਦਕੁਸ਼ੀ ਕਰ ਲੈਂਦੇ ਨੇ ਜਾਂ ਫਿਰ ਪੂਰੀ ਉਮਰ ਆਪਣੇ ਪਰਿਵਾਰ ਜਾਂ ਰੱਬ ਨੂੰ ਕੋਸਦੇ ਰਹਿੰਦੇ ਨੇ ਪਰ ਇਸ ਦੇ ਬਾਵਜੂਦ ਮੁਕੇਸ਼ ਆਪਣੇ ਪਿਤਾ ਨੂੰ ਯਾਦ ਕਰਕੇ ਰੋਣ ਲੱਗ ਜਾਂਦਾ ਹੈ ਉਹ ਦੱਸਦਾ ਹੈ ਕਿ ਮੋਢੇ ਤੇ ਬਿਠਾ ਕੇ ਉਸ ਦੇ ਪਿਤਾ ਉਸ ਨੂੰ ਸਕੂਲ ਲਿਜਾਇਆ ਕਰਦੇ ਸਨ। ਅਤੇ ਘੱਟ ਉਮਰ ਵਿੱਚ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸਨੇ ਜਿੰਦਗੀ ਦੇ ਵਿੱਚ ਇੰਨੀ ਮਿਹਨਤ ਕੀਤੀ ਕਿ ਕਿਸੇ ਵੱਲ ਵੇਖਣਾ ਨਹੀਂ ਪਿਆ।
ਈ ਰਿਕਸ਼ਾ ਦੀ ਸ਼ੁਰੂਆਤ : ਮੁਕੇਸ਼ ਨੇ ਦੱਸਿਆ ਕਿ ਉਹ ਪਹਿਲਾਂ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਉਹ ਲਿਫਟ ਦੇ ਵਿੱਚ ਆਪਰੇਟਰ ਸੀ ਅਤੇ ਜਦੋਂ ਕਰੋਨਾ ਦਾ ਸਮਾਂ ਆਇਆ ਤਾਂ ਉਸ ਦਾ ਕੰਮ ਬੰਦ ਹੋ ਗਿਆ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਬਿਮਾਰ ਹੋ ਗਿਆ ਉਸ ਨੇ ਇਲਾਜ ਤੇ ਲੱਖਾਂ ਰੁਪਏ ਖਰਚ ਹੋ ਗਏ, ਜਿਸ ਤੋਂ ਬਾਅਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਉਸ ਨੂੰ ਚਾਰ ਮਹੀਨੇ ਪਹਿਲਾਂ ਕਰਜ਼ੇ ਤੇ ਬੈਟਰੀ ਵਾਲਾ ਰਿਕਸ਼ਾ ਲੈ ਕੇ ਦੇਣ ਦੀ ਪੇਸ਼ਕਸ਼ ਕੀਤੀ ਅਤੇ ਫਿਰ ਉਸ ਨੇ 5 ਸਾਲ 3400 ਦੀਆਂ ਕਿਸ਼ਤਾਂ ਕਰਕੇ ਬੈਟਰੀ ਵਾਲਾ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ ਕਿਸ਼ਤਾ ਵੀ ਉਤਾਰ ਰਿਹਾ ਹੈ ਅਤੇ ਨਾਲ ਆਪਣੇ ਘਰ ਦਾ ਗੁਜ਼ਾਰਾ ਵੀ ਕਰ ਰਿਹਾ ਹੈ ਮੁਕੇਸ਼ ਨੇ ਕਿਹਾ ਕਿ ਉਸਨੇ ਕਦੇ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਨਾ ਹੀ ਕਦੇ ਖੁਦਕੁਸ਼ੀ ਲਈ ਸੋਚਿਆ ਅੱਜ ਵੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਅਤੇ ਮਿਹਨਤ ਕਰਕੇ ਆਪਣਾ ਅਤੇ ਆਪਣੀ ਪਤਨੀ ਦਾ ਗੁਜ਼ਾਰਾ ਕਰਨਾ ਚਾਹੁੰਦਾ ਹੈ
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਉੱਤੇ ਵਿਜੀਲੈਂਸ ਦਾ ਸ਼ਿਕੰਜਾ,ਵਿਜੀਲੈਂਸ ਦਫ਼ਤਰ ਵਿੱਚ ਕੀਤਾ ਗਿਆ ਤਲਬ