ETV Bharat / state

ਦੁਕਾਨਦਾਰਾਂ ਵੱਲੋਂ ਸੜਕ 'ਤੇ ਰੱਖੇ ਸਾਮਾਨ ਕਾਰਨ ਰਾਹਗੀਰਾਂ ਨੂੰ ਹੋ ਰਹੀ ਭਾਰੀ ਪ੍ਰੇਸ਼ਾਨੀ - ਰਾਏਕੋਟ ਸ਼ਹਿਰ

ਰਾਏਕੋਟ ਸ਼ਹਿਰ ਦੇ ਪ੍ਰਮੁੱਖ ਭੀੜੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਸੜਕ ਤੇ ਨਾਜਾਇਜ਼ ਕਬਜ਼ੇ ਕਰਨ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਗੋਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦਾ ਸਾਮਾਨ ਸੜਕਾਂ ਤੇ ਰੱਖਣ ਕਾਰਨ ਜਿਥੇ ਆਵਾਜਾਈ ਪ੍ਰਭਾਵਤ ਹੁੰਦੀ ਹੈ, ਉਥੇ ਹੀ ਰਾਹਗੀਰਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

In crowded markets shopkeepers are causing a lot of trouble to passers by due to goods on the road

author img

By

Published : Jul 14, 2021, 10:20 AM IST

ਲੁਧਿਆਣਾ: ਰਾਏਕੋਟ ਸ਼ਹਿਰ ਦੇ ਪ੍ਰਮੁੱਖ ਭੀੜੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਸੜਕ ਤੇ ਨਾਜਾਇਜ਼ ਕਬਜ਼ੇ ਕਰਨ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਗੋਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦਾ ਸਾਮਾਨ ਸੜਕਾਂ ਤੇ ਰੱਖਣ ਕਾਰਨ ਜਿਥੇ ਆਵਾਜਾਈ ਪ੍ਰਭਾਵਤ ਹੁੰਦੀ ਹੈ, ਉਥੇ ਹੀ ਰਾਹਗੀਰਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

In crowded markets shopkeepers are causing a lot of trouble to passers by due to goods on the road

ਪਰ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਜਾਣਦੇ ਹੋਏ ਜਿੱਥੇ ਦੁਕਾਨਦਾਰ ਬੇਖ਼ਬਰ ਬਣੇ ਹੋਏ ਹਨ, ਉੱਥੇ ਹੀ ਰਾਏਕੋਟ ਪ੍ਰਸ਼ਾਸਨ ਵੀ ਹੱਥ ਤੇ ਹੱਥ ਰੱਖੀ ਬੈਠਾ ਹੈ। ਬਜ਼ਾਰਾਂ ਵਿੱਚ ਖਰੀਦ ਦਾਰੀ ਕਰਨ ਆਏ ਗ੍ਰਾਹਕਾਂ ਅਤੇ ਦੁਕਾਨਦਾਰਾਂ ਨੂੰ ਲੰਘਣ ਵਿੱਚ ਕਾਫ਼ੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਇਸ ਸਰਬ ਸਾਂਝੀ ਸਮੱਸਿਆ ਨੂੰ ਨਾ ਕੋਈ ਦੁਕਾਨਦਾਰ ਐਸੋਸੀਏਸ਼ਨ ਆਗੂ ਅਤੇ ਨਾ ਹੀ ਰਾਏਕੋਟ ਪ੍ਰਸ਼ਾਸਨ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਸਾਰੇ ਕਬੂਤਰ ਵਾਂਗੂ ਅੱਖਾਂ ਮੀਚੀ ਬੈਠੇ ਹਨ।

ਲੋਕਾਂ ਨੇ ਮੰਗ ਕੀਤੀ ਹੈ ਕਿ ਬਾਜ਼ਾਰ ਵਿੱਚ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਸੜਕਾਂ 'ਤੇ ਸਾਮਾਨ ਰੱਖ ਅਤੇ ਦੁਕਾਨਾਂ ਸਕੂਟਰ/ਮੋਟਰਸਾਈਕਲ ਖੜਾਉਣ ਤੋਂ ਰੋਕਿਆ ਜਾਵੇ। ਬਜ਼ਾਰ ਖੁੱਲ੍ਹਣ ਸਮੇਂ ਇਨ੍ਹਾਂ ਭੀੜੇ ਬਾਜ਼ਾਰਾਂ ਵਿੱਚੋਂ ਸਕੂਟਰ ਮੋਟਰ ਸਾਈਕਲ ਉਪਰ ਲੰਘਣ 'ਤੇ ਵੀ ਰੋਕ ਲਗਾਈ ਜਾਵੇ। ਜਦੋਂ ਇਸ ਸੰਬੰਧੀ ਬਸਪਾ ਆਗੂਆਂ ਅਤੇ ਸਾਬਕਾ ਕੌਂਸਲਰ ਸੁਰਿੰਦਰ ਸਰਕਾਰ ਸਪਰਾ ਨਾਲ ਗੱਲਬਾਤ ਕੀਤੀ, ਉਨ੍ਹਾਂ ਆਖਿਆ ਕਿ ਇਸ ਸਮੱਸਿਆ ਬਹੁਤ ਪੁਰਾਣੀ ਹੈ ਪਰ ਇਸ ਦੇ ਹੱਲ ਲਈ ਰਾਏਕੋਟ ਪ੍ਰਸ਼ਾਸਨ, ਨਗਰ ਕੌਂਸਲ, ਵਪਾਰਕ ਐਸੋਸੀਏਸ਼ਨਾਂ ਅਤੇ ਦੁਕਾਨਦਾਰ ਕੋਈ ਵੀ ਸੰਜੀਦਾ ਨਹੀਂ ਹੈ। ਉਨ੍ਹਾਂ ਕੌਂਸਲ ਰਾਏਕੋਟ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੱਸਿਆ ਦੇ ਨਿਯਾਤ ਲਈ ਢੁੱਕਵੇ ਕਦਮ ਚੁੱਕੇ ਜਾਣ।
ਇਹ ਵੀ ਪੜੋ: ਸਿੱਧੂ ਦੇ ਸਿਆਸੀ 'ਸਿਕਸ' 2022 'ਚ ਕਿੱਥੇ ਹੋਣਗੇ 'ਫਿਕਸ' ?

ETV Bharat Logo

Copyright © 2024 Ushodaya Enterprises Pvt. Ltd., All Rights Reserved.